ਖਰਾਬ ਮੌਸਮ ਕਾਰਨ ਅਗੇਤੀ ਮਟਰ ਦੀ ਫਸਲ ਤਬਾਹ, ਨਿਰਾਸ਼ ਕਿਸਾਨਾਂ ਨੇ ਫ਼ਸਲ ’ਤੇ ਚਲਾਇਆ ਟਰੈਕਟਰ
ਜੰਡਿਆਲਾ ਗੁਰੂ, 10 ਨਵੰਬਰ (ਅੰਮ੍ਰਿਤ ਪਾਲ ਸਿੰਘ)-ਮੌਸਮ ਦੇ ਬਦਲਦੇ ਮਿਜ਼ਾਜ ਅਤੇ ਕੁਦਰਤ ਦੀ ਮਾਰ ਨੇ ਇਕ ਵਾਰ ਫਿਰ ਕਿਸਾਨਾਂ ਦੀਆਂ ਆਸਾਂ ’ਤੇ ਪਾਣੀ ਫੇਰ ਦਿੱਤਾ ਹੈ। ਹਰ ਵਾਰ ਦੀ ਤਰ੍ਹਾਂ ਆਰਥਿਕ ਮੁਨਾਫ਼ਾ ਕਮਾਉਣ ਦੀ ਚਾਹਤ ਵਿਚ ਅਗੇਤੀ ਮਟਰ ਦੀ ਬੀਜਾਂ ਕਰਨ ਵਾਲੇ ਕਿਸਾਨਾਂ ਦੇ ਚਿਹਰਿਆਂ ’ਤੇ ਇਸ ਵੇਲੇ ਨਿਰਾਸ਼ਾ ਸਾਫ਼ ਝਲਕ ਰਹੀ ਹੈ।
ਜੰਡਿਆਲਾ ਗੁਰੂ, 10 ਨਵੰਬਰ (ਅੰਮ੍ਰਿਤ ਪਾਲ ਸਿੰਘ)-ਮੌਸਮ ਦੇ ਬਦਲਦੇ ਮਿਜ਼ਾਜ ਅਤੇ ਕੁਦਰਤ ਦੀ ਮਾਰ ਨੇ ਇਕ ਵਾਰ ਫਿਰ ਕਿਸਾਨਾਂ ਦੀਆਂ ਆਸਾਂ ’ਤੇ ਪਾਣੀ ਫੇਰ ਦਿੱਤਾ ਹੈ। ਹਰ ਵਾਰ ਦੀ ਤਰ੍ਹਾਂ ਆਰਥਿਕ ਮੁਨਾਫ਼ਾ ਕਮਾਉਣ ਦੀ ਚਾਹਤ ਵਿਚ ਅਗੇਤੀ ਮਟਰ ਦੀ ਬੀਜਾਂ ਕਰਨ ਵਾਲੇ ਕਿਸਾਨਾਂ ਦੇ ਚਿਹਰਿਆਂ ’ਤੇ ਇਸ ਵੇਲੇ ਨਿਰਾਸ਼ਾ ਸਾਫ਼ ਝਲਕ ਰਹੀ ਹੈ। ਜ਼ਿਕਰਯੋਗ ਹੈ ਕਿ ਜੰਡਿਆਲਾ ਗੁਰੂ ਅਤੇ ਆਸ-ਪਾਸ ਦੇ ਇਲਾਕੇ ਵਿਚ ਵੱਡੀ ਗਿਣਤੀ ਕਿਸਾਨਾਂ ਨੇ ਖੇਤਾਂ ਵਿਚ ਅਗੇਤੇ ਮਟਰਾਂ ਦੀ ਫ਼ਸਲ ਬੀਜੀ ਸੀ, ਤਾਂ ਜੋ ਫਸਲ ਜਲਦੀ ਤਿਆਰ ਕਰਕੇ ਕੁਝ ਚੰਗੀ ਆਮਦਨ ਕਮਾਈ ਜਾ ਸਕੇ ਪਰ ਨਵੰਬਰ ਮਹੀਨਾ ਅੱਧਾ ਲੰਘਣ ਦੇ ਬਾਵਜੂਦ ਉਮੀਦ ਮੁਤਾਬਕ ਠੰਢ ਨਾ ਪੈਣ ਕਾਰਨ ਇਹ ਫਸਲ ਤਿਆਰ ਹੀ ਨਹੀਂ ਹੋ ਸਕੀ। ਮਾਹਰਾਂ ਅਨੁਸਾਰ ਮਟਰਾਂ ਦੀ ਫਸਲ ਦੇ ਵਾਧੇ ਅਤੇ ਤਿਆਰ ਹੋਣ ਲਈ ਮੌਸਮ ਵਿਚ ਠੰਢਕ, ਘੱਟ ਤਾਪਮਾਨ ਅਤੇ ਨਮੀ ਦਾ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ। ਠੰਢ ਨਾ ਪੈਣ ਕਾਰਨ ਫਸਲ ਖ਼ਰਾਬ ਹੋ ਗਈ, ਜਿਸ ਕਰਕੇ ਕਿਸਾਨਾਂ ਨੂੰ ਮਜਬੂਰਨ ਆਪਣੀ ਖੜ੍ਹੀ ਫਸਲ ’ਤੇ ਟਰੈਕਟਰ ਵਾਹੁਣਾ ਪਿਆ, ਤਾਂ ਜੋ ਉਹ ਕਣਕ ਦੀ ਅਗਲੀ ਫਸਲ ਦੀ ਬੀਜਾਈ ਸਮੇਂ ਸਿਰ ਕਰ ਸਕਣ। ਇਸ ਨਾਲ ਕਿਸਾਨਾਂ ਦਾ ਲੱਖਾਂ ਰੁਪਏ ਦਾ ਭਾਰੀ ਆਰਥਿਕ ਨੁਕਸਾਨ ਹੋਇਆ ਹੈ। ਲੰਮੇ ਸਮੇਂ ਤੋਂ ਖੇਤੀਬਾੜੀ ਨਾਲ ਜੁੜੇ ਕਿਸਾਨ ਦੀਪਇੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਵੀ ਆਪਣੇ ਖੇਤਾਂ ਵਿੱਚ ਅਗੇਤੇ ਮਟਰ ਬੀਜੇ ਸਨ ਪਰ ਨਵੰਬਰ ਵਿਚ ਵੀ ਠੰਢ ਨਾ ਪੈਣ ਕਾਰਨ ਸਾਰੀ ਫਸਲ ਖਰਾਬ ਹੋ ਗਈ।