ਜਥੇਦਾਰ ਗੁਰਮੀਤ ਸਿੰਘ ਸਰਪੰਚ ਗੰਡੀਵਿੰਡ ਤੇ ਬਾਬਾ ਰਾਮ ਸਿੰਘ ਨਾਮਧਾਰੀ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਵਿਖੇ ਹੋਏ ਨਤਮਸਤਕ
ਝਬਾਲ, 12 ਸਤੰਬਰ (ਸਰਬਜੀਤ ਸਿੰਘ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਨਵ ਨਿਯੁਕਤ ਕੀਤੇ ਜਨਰਲ ਕੌਂਸਲ ਮੈਂਬਰ ਜਥੇ. ਗੁਰਮੀਤ ਸਿੰਘ ਸਰਪੰਚ ਗੰਡੀਵਿੰਡ ਅਤੇ ਬਾਬਾ ਰਾਮ ਸਿੰਘ ਨਾਮਧਾਰੀ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨ ਲਈ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ।
ਝਬਾਲ, 12 ਸਤੰਬਰ (ਸਰਬਜੀਤ ਸਿੰਘ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਨਵ ਨਿਯੁਕਤ ਕੀਤੇ ਜਨਰਲ ਕੌਂਸਲ ਮੈਂਬਰ ਜਥੇ. ਗੁਰਮੀਤ ਸਿੰਘ ਸਰਪੰਚ ਗੰਡੀਵਿੰਡ ਅਤੇ ਬਾਬਾ ਰਾਮ ਸਿੰਘ ਨਾਮਧਾਰੀ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨ ਲਈ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਮੈਨੇਜ਼ਰ ਧਰਵਿੰਦਰ ਸਿੰਘ ਮਾਣੋਚਾਲ੍ਹ, ਹੈੱਡ ਗ੍ਰੰਥੀ ਗਿਆਨੀ ਨਿਸ਼ਾਨ ਸਿੰਘ ਗੰਡੀਵਿੰਡ ਨੇ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਉਨ੍ਹਾਂ ਵਾਹਿਗੁਰੂ ਦਾ ਸ਼ੁਕਰਾਨਾ ਕਰਦਿਆਂ ਸੁਖਬੀਰ ਸਿੰਘ ਬਾਦਲ ਅਤੇ ਹਲਕਾ ਇੰਚਾਰਜ ਬੀਬਾ ਕੰਚਨਪ੍ਰੀਤ ਕੌਰ ਦਾ ਧੰਨਵਾਦ ਕੀਤਾ। ਇਸ ਸਮੇਂ ਸੀਨੀਅਰ ਅਕਾਲੀ ਆਗੂ ਪਰਮਜੀਤ ਸਿੰਘ ਗੱਗੋਬੂਹਾ, ਹਰੀ ਸਿੰਘ ਕਸੇਲ, ਨਵਦੀਪ ਸਿੰਘ ਸਰਪੰਚ ਗੱਗੋਬੂਹਾ, ਸਾਬਕਾ ਸਰਪੰਚ ਜਗਤਾਰ ਸਿੰਘ ਜੱਗਾ ਸਵਰਗਾਪੁਰੀ, ਸਰਪੰਚ ਹਰਪਾਲ ਸਿੰਘ ਐਮਾ, ਸਰਪੰਚ ਸੋਨੂੰ ਬਰਾੜ ਦੋਦੇ, ਅਮਰਿੰਦਰ ਸਿੰਘ ਮਾਣਕ ਬੰਬੇ, ਗੁਰਪ੍ਰੀਤ ਸਿੰਘ ਮੰਨਣ, ਸੁਖਚੈਨ ਸਿੰਘ ਚੱਕ ਸਕੰਦਰ ਬਲਾਕ ਸੰਮਤੀ ਮੈਂਬਰ, ਲਵਪ੍ਰੀਤ ਸਿੰਘ ਚੱਕ ਸਕੰਦਰ, ਬਾਊ ਰਾਮ ਰੌਣੀ, ਅਵਤਾਰ ਸਿੰਘ ਰਾਮਨੌਮੀ, ਵਿਰਸਾ ਸਿੰਘ ਮੂਸੇ , ਕਰਨਦੀਪ ਸਿੰਘ ਬਾਬਾ ਲੰਗਾਹ ਬਲਜੀਤ ਸਿੰਘ ਸਾਬਕਾ ਸਰਪੰਚ ਛਿਛਰੇਵਾਲ ਆਦਿ ਹਾਜ਼ਰ ਸਨ।