ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਘਸੀਟਪੁਰ ਨੇ ਟੂਰਨਾਮੈਂਟ ’ਚ ਮੱਲਾਂ ਮਾਰੀਆਂ
ਤਰਨ ਤਾਰਨ, 5 ਅਗਸਤ (ਹਰਿੰਦਰ ਸਿੰਘ)— ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਘਸੀਟਪੁਰ ਨੇ ਪੰਜਾਬ ਸਰਕਾਰ ਵਲੋਂ ਕਰਵਾਏ ਜਾ ਰਹੇ ਜੋਨਲ ਪੱਧਰੀ ਟੂਰਨਾਮੈਂਟ ਬਲਾਕ ਖਡੂਰ ਸਾਹਿਬ ਵਿਚ ਵੱਧ ਚੜ੍ਹ ਕੇ ਹਿੱਸਾ ਲਿਆ ਅਤੇ ਪੁਜੀਸ਼ਨਾਂ ਹਾਸਲ ਕੀਤੀਆਂ। ਅੰਡਰ-17 ਲੜਕੀਆਂ ਰੱਸਾਕਸ਼ੀ ਵਿਚ ਪਹਿਲਾਂ, ਅੰਡਰ-14 ਲ਼ੜਕੇ ਰੱਸਾਕਸ਼ੀ ਵਿਚ ਦੂਸਰਾ, ਅੰਡਰ-14 ਲੜਕੇ ਖੋ-ਖੋ ਦੂਸਰਾ, ਅੰਡਰ-17 ਲ਼ੜਕੇ ਖੋ-ਖੋ ਪਹਿਲਾ ਸਥਾਨ ਹਾਸਿਲ ਕੀਤਾ।
ਅਜੀਤ ਡੈਸਕ
06-08-2026