26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਸੰਤ ਸਿੰਘ ਸੁੱਖਾ ਸਿੰਘ ਖ਼ਾਲਸਾ ਪਬਲਿਕ ਸੀਨੀਅਰ ਸੈਕੰਡਰੀ ਬੂਹ ਵਿਖੇ ਖੇਡ ਸਮਾਗਮ ਦੀ ਸ਼ੁਰੂਆਤ

ਹਰੀਕੇ ਪੱਤਣ, 26 ਨਵੰਬਰ (ਸੰਜੀਵ ਕੁੰਦਰਾ)-ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਸੰਤ ਸਿੰਘ ਸੁੱਖਾ ਸਿੰਘ ਖਾਲਸਾ ਪਬਲਿਕ ਸੀਨੀਅਰ ਸੈਕੰਡਰੀ ਬੂਹ ਹਰੀਕੇ ਪੱਤਣ ਵਿਖੇ ਸਲਾਨਾ ਖੇਡ ਸਮਾਗਮ ਦੀ ਸ਼ੁਰੂਆਤ ਕਰਵਾਈ ਗਈ। ਇਸ ਮੌਕੇ ਬਤੌਰ ਮੁੱਖ ਮਹਿਮਾਨ ਗੁਰਬਾਜ ਸਿੰਘ ਉਰਫ਼ ਬੈਜੂ ਬੈਂਕਾਂ ਅੰਤਰਰਾਸ਼ਟਰੀ ਕਬੱਡੀ ਪਲੇਅਰ ਅਤੇ ਪਰਵਿੰਦਰ ਸਿੰਘ (ਇੰਟੇਲੀਜੈਂਸ ਆਰਮੀ) ਨੂੰ ਵਿਸ਼ੇਸ਼ ਤੌਰ ’ਤੇ ਵਿਦਿਆਰਥੀਆਂ ਦੀ ਹੌਂਸਲਾ ਅਫਜ਼ਾਈ ਲਈ ਬੁਲਾਇਆ ਗਿਆ।

Ad Position 21
No active advertisement
ਸੰਤ ਸਿੰਘ ਸੁੱਖਾ ਸਿੰਘ ਖ਼ਾਲਸਾ ਪਬਲਿਕ ਸੀਨੀ. ਸੈਕੰ. ਸਕੂਲ ਬੂਹ ਵਿਖੇ ਖੇਡ ਸਮਾਗਮ ਮੌਕੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਮੁੱਖ ਮਹਿਮਾਨ ਗੁਰਬਾਜ ਸਿੰਘ ਉਰਫ਼ ਬੈਜੂ ਅਤੇ ਪਰਵਿੰਦਰ ਸਿੰਘ ਇੰਟੇਲੀਜੈਂਸ ਆਰਮੀ ਤੇ ਹੋਰ। ਤਸਵੀਰ: ਕੁੰਦਰਾ 27-11-2026
ਹਰੀਕੇ ਪੱਤਣ, 26 ਨਵੰਬਰ (ਸੰਜੀਵ ਕੁੰਦਰਾ)-ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਸੰਤ ਸਿੰਘ ਸੁੱਖਾ ਸਿੰਘ ਖਾਲਸਾ ਪਬਲਿਕ ਸੀਨੀਅਰ ਸੈਕੰਡਰੀ ਬੂਹ ਹਰੀਕੇ ਪੱਤਣ ਵਿਖੇ ਸਲਾਨਾ ਖੇਡ ਸਮਾਗਮ ਦੀ ਸ਼ੁਰੂਆਤ ਕਰਵਾਈ ਗਈ। ਇਸ ਮੌਕੇ ਬਤੌਰ ਮੁੱਖ ਮਹਿਮਾਨ ਗੁਰਬਾਜ ਸਿੰਘ ਉਰਫ਼ ਬੈਜੂ ਬੈਂਕਾਂ ਅੰਤਰਰਾਸ਼ਟਰੀ ਕਬੱਡੀ ਪਲੇਅਰ ਅਤੇ ਪਰਵਿੰਦਰ ਸਿੰਘ (ਇੰਟੇਲੀਜੈਂਸ ਆਰਮੀ) ਨੂੰ ਵਿਸ਼ੇਸ਼ ਤੌਰ ’ਤੇ ਵਿਦਿਆਰਥੀਆਂ ਦੀ ਹੌਂਸਲਾ ਅਫਜ਼ਾਈ ਲਈ ਬੁਲਾਇਆ ਗਿਆ। ਮੁੱਖ ਮਹਿਮਾਨ ਦਾ ਢੋਲ ਦੀ ਤਾਣ ’ਤੇ ਐਨ.ਸੀ.ਸੀ. ਦੇ ਵਿਦਿਆਰਥੀਆਂ ਅਤੇ ਸਕੂਲ ਮੈਨੇਜ਼ਮੈਂਟ ਦੁਆਰਾ ਨਿੱਘਾ ਸਵਾਗਤ ਕੀਤਾ ਗਿਆ। ਇਸ ਉਪਰੰਤ ਕਬੱਡੀ ਦੇ ਅੰਡਰ-14 ਅਤੇ ਅੰਡਰ- 17 ਦੀਆਂ ਟੀਮਾਂ ਦੇ ਕਬੱਡੀ ਦੇ ਮੈਚ ਕਰਵਾਏ ਗਏ, ਜਿਨ੍ਹਾਂ ਦਾ ਸਭ ਨੇ ਭਰਪੂਰ ਆਨੰਦ ਲਿਆ। ਦੋਹਾਂ ਹੀ ਟੀਮਾਂ ਦੇ ਮੈਚ ਬਹੁਤ ਰੋਚਕ ਰਹੇ। ਇਨ੍ਹਾਂ ਕਬੱਡੀ ਦੇ ਮੈਚਾਂ ਵਿਚ ਵਰੁਣ ਸ਼ਰਮਾ (ਅੰਡਰ-(14) ਅਤੇ ਗੁਰਅੰਮ੍ਰਿਤ ਸਿੰਘ, ਅਰਸ਼ (ਅੰਡਰ- 17) ਬੈਸਟ ਪਲੇਅਰ ਐਲਾਨੇ ਗਏ। ਵਿਦਿਆਰਥੀਆਂ ਦੁਆਰਾ ਸੱਭਿਆਚਾਰਕ ਗਤੀਵਿਧੀਆਂ ਅਤੇ ਸਕਿੱਟ ਨਾਲ ਸਭ ਦਾ ਭਰਪੂਰ ਮੰਨੋਰੰਜਨ ਵੀ ਕੀਤਾ ਗਿਆ। ਇਸ ਉਪਰੰਤ ਖੋ-ਖੋ ਦੇ (ਅੰਡਰ- 14 ਲੜਕੇ ਅਤੇ ਲੜਕੀਆਂ ਅਤੇ (ਅੰਡਰ -17) ਲੜਕੀਆਂ ਦੇ ਮੈਚ ਕਰਵਾਏ ਗਏ, ਜਿਨਾਂ ਵਿਚੋਂ ਦਿਵਿਆ ਜੋਸ਼ੀ, ਸੁਰਜੀਤ ਸਿੰਘ, ਅਦਿਤਿਆ ਸ਼ਰਮਾ, ਰਾਜਨ ਬੈਸਟ ਪਲੇਅਰ ਚੁਣੇ ਗਏ। ਜੇਤੂ ਟੀਮਾਂ ਨੂੰ ਮੈਡਲ ਅਤੇ ਬੈਸਟ ਪਲੇਅਰਾਂ ਨੂੰ ਮੁੱਖ ਮਹਿਮਾਨ ਵਲੋਂ ਮੈਡਲ ਅਤੇ ਦੇਸੀ ਘਿਓ ਦੇ ਕੇ ਡੱਬੇ ਇਨਾਮ ਵਜੋਂ ਦਿੱਤੇ ਗਏ। ਪਰਵਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਖੇਡਾਂ ਦੇ ਰਾਹੀਂ ਵੱਖ-ਵੱਖ ਖੇਤਰਾਂ ਵਿਚ ਆਪਣੀ ਪਛਾਣ ਬਣਾਉਣ ਲਈ ਪ੍ਰੇਰਿਤ ਕੀਤਾ ਅਤੇ ਵੱਖ- ਵੱਖ ਮਹਿਕਮਿਆਂ ਵਿਚ ਸਰਕਾਰੀ ਨੌਕਰੀਆਂ ਦੀ ਪ੍ਰਾਪਤੀ ਬਾਰੇ ਜਾਣਕਾਰੀ ਵੀ ਦਿੱਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਾਈਬਰ ਕਰਾਈਮ ਤੋਂ ਸਾਵਧਾਨ ਰਹਿਣ ਲਈ ਵੀ ਕੁਝ ਗੱਲਾਂ ਸਮਝਾਈਆਂ। ਬੈਜੂ ਬੈਂਕਾ ਨੇ ਵਿਦਿਆਰਥੀਆਂ ਨੂੰ ਅਨੁਸਾਸਨ, ਗਰਾਊਂਡ ਅਤੇ ਆਪਣੀ ਖੇਡ ਨੂੰ ਪਿਆਰ ਅਤੇ ਇਸਦਾ ਸਤਿਕਾਰ ਕਰਨ ਦੀ ਸਿੱਖਿਆ ਦਿੱਤੀ। ਉਨ੍ਹਾਂ ਵਿਦਿਆਰਥੀਆਂ ਨੂੰ ਗਰਾਊਂਡ ਪ੍ਰੈਕਟਿਸ ਦਾ ਸਮਾਂ ਵਧਾਉਣ, ਚੰਗੀ ਖੁਰਾਕ ਖਾਣ ਦੀ, ਆਪਣੇ ਸਰੀਰ ਦੀ ਸੰਭਾਲ ਕਰਨ ਦੀ ਸਲਾਹ ਵੀ ਦਿੱਤੀ। ਸਕੂਲ ਮੈਨੇਜਿੰਗ ਡਾਇਰੈਕਟਰ ਸਤੀਸ਼ ਕੁਮਾਰ ਨੇ ਆਏ ਹੋਏ ਮਹਿਮਾਨਾਂ ਨੂੰ ਨਿੱਘੀ ਜੀ ਆਇਆਂ ਕਹਿੰਦਿਆਂ ਸਕੂਲ ਪਹੁੰਚਣ ’ਤੇ ਧੰਨਵਾਦ ਕੀਤਾ ਅਤੇ ਸਕੂਲ ਦੇ ਸਲਾਨਾ ਖੇਡ ਸਮਾਗਮ ਦੀ ਸ਼ੁਰੂਆਤ ਹੋਣ ’ਤੇ ਸਭਨਾਂ ਨੂੰ ਵਧਾਈ ਦਿੱਤੀ । ਸਕੂਲ ਮੈਨੇਜ਼ਮੈਂਟ, ਪ੍ਰਿੰਸੀਪਲ ਦੁਆਰਾ ਆਏ ਹੋਏ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਅਤੇ ਤੋਹਫੇ ਦੇ ਕੇ ਸਨਮਾਨਿਤ ਕੀਤਾ।
Ad Position 22
No active advertisement
ਪਿਛਲੀ ਖ਼ਬਰ ਭਾਜਪਾ ਹਲਕਾ ਇੰਚਾਰਜ ਹਰਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਹੋਈ ਵਿਸ਼ੇਸ਼ ਮੀਟਿੰਗ ਅਗਲੀ ਖ਼ਬਰ ਜਵਾਹਰ ਨਵੋਦਿਆ ਵਿਦਿਆਲਿਆ ਛੇਵੀਂ ਜਮਾਤ ਦੀ ਦਾਖ਼ਲਾ ਪ੍ਰੀਖਿਆ ਸੰਬੰਧੀ ਸਾਰੇ ਪ੍ਰਬੰਧ ਮੁਕੰਮਲ
Ad Position 24