ਘਰ ’ਚੋਂ ਲੱਖਾਂ ਦੀ ਕੀਮਤ ਦੇ ਗਹਿਣੇ, ਨਕਦੀ ਤੇ ਹੋਰ ਸਾਮਾਨ ਚੋਰੀ
ਅੰਮ੍ਰਿਤਸਰ, 27 ਨਵੰਬਰ (ਰੇਸ਼ਮ ਸਿੰਘ)- ਇਥੇ ਇਕ ਬਜ਼ੁਰਗ ਔਰਤ ਦੇ ਘਰ ਉਸ ਵੇਲੇ ਚੋਰੀ ਹੋ ਗਈ ਜਦੋਂ ਕਿ ਉਹ ਆਪਣੀ ਨੁੰਹ ਨਾਲ ਹਰਿਦੁਆਰ ਵਿਖੇ ਗਈ ਹੋਈ ਸੀ। ਚੋਰਾਂ ਨੇ ਉਸਦੇ ਘਰੋਂ ਲੱਖਾਂ ਦੀ ਕੀਮਤ ਦੇ ਸੋਨੇ ਤੇ ਚਾਂਦੀ ਦੇ ਗਹਿਣਿਆਂ ਤੋਂ ਇਲਾਵਾ ਨਕਦੀ ਆਦਿ ਸਾਮਾਨ ਚੋਰੀ ਕਰ ਲਿਆ।
ਅੰਮ੍ਰਿਤਸਰ, 27 ਨਵੰਬਰ (ਰੇਸ਼ਮ ਸਿੰਘ)- ਇਥੇ ਇਕ ਬਜ਼ੁਰਗ ਔਰਤ ਦੇ ਘਰ ਉਸ ਵੇਲੇ ਚੋਰੀ ਹੋ ਗਈ ਜਦੋਂ ਕਿ ਉਹ ਆਪਣੀ ਨੁੰਹ ਨਾਲ ਹਰਿਦੁਆਰ ਵਿਖੇ ਗਈ ਹੋਈ ਸੀ। ਚੋਰਾਂ ਨੇ ਉਸਦੇ ਘਰੋਂ ਲੱਖਾਂ ਦੀ ਕੀਮਤ ਦੇ ਸੋਨੇ ਤੇ ਚਾਂਦੀ ਦੇ ਗਹਿਣਿਆਂ ਤੋਂ ਇਲਾਵਾ ਨਕਦੀ ਆਦਿ ਸਾਮਾਨ ਚੋਰੀ ਕਰ ਲਿਆ। ਚੋਰੀ ਦੀ ਇਹ ਘਟਨਾ ਇਥੇ ਥਾਣਾ ਕੋਤਵਾਲੀ ਦੇ ਖੇਤਰ ਬੰਬੇ ਵਾਲਾ ਖੂਹ ਨੇੜੇ ਇਕ ਮਕਾਨ ਦੀ ਹੈ ਜਿਸ ਸਬੰਧੀ ਮੁਕੇਸ਼ ਕੁਮਾਰ ਵਾਸੀ ਫਤਿਹਗੜ ਚੂੜੀਆਂ ਰੋਡ ਨੇ ਪੁਲਿਸ ਨੂੰ ਦੱਸਿਆ ਕਿ ਉਸਦੀ ਮਾਂ ਦਰਸ਼ਨਾ ਰਾਣੀ ਇਥੇ ਆਪਣੇ ਮਕਾਨ ’ਚ ਇਕੱਲੀ ਰਹਿੰਦੀ ਹੈ ਤੇ ਘਰ ਦੀ ਛੱਤ ਉਪਰ ਮੰਜਿਲ ’ਚ ਇਕ ਕਿਰਾਏਦਾਰ ਰਾਜੇਸ਼ ਕੁਮਾਰ ਰਾਜਾ ਆਪਣੇ ਪਰਿਵਾਰ ਨਾਲ ਰਹਿੰਦਾ ਹੈ। ਉਸਦੀ ਮਾਤਾ ਦਰਸ਼ਨਾ ਰਾਣੀ ਆਪਣੀ ਨੁੰਹ ਮੀਨੂੰ ਨਾਲ ਹਰਿਦੁਆਰ ਗਈ ਸੀ ਤੇ 2 ਦਿਨ ਬਾਅਦ ਉਨ੍ਹਾਂ ਦਾ ਕਿਰਾਏਦਾਰ ਵੀ ਆਪਣੀ ਰਿਸ਼ਤੇਦਾਰੀ ’ਚ ਮੋਗਾ ਵਿਆਹ ’ਤੇ ਚਲਿਆਗਿਆ। ਅੱਜ ਜਦੋਂ ਉਹ ਘਰ ਆਏ ਤੇ ਦੇਖਿਆ ਕਿ ਘਰ ਦਾ ਤਾਲਾ ਟੁੱਟਿਆ ਹੋਇਆ ਸੀ। ਅੰਦਰ ਜਾ ਕੇ ਦੇਖਿਆ ਤਾਂ ਅਲਮਾਰੀਆਂ ਟੁੱਟੀਆਂ ਹੋਈਆਂ ਸਨ, ਘਰ ’ਚੋਂ ਚੋਰ ਸੋਨਾ, ਚਾਂਦੀ ਤੇ ਨਕਦੀ ਆਦਿ ਚੋਰੀ ਕਰਕੇ ਲੈ ਗਿਆ। ਪੁਲਿਸ ਵਲੋਂ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।