27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਹਾਦਸਿਆਂ ਦਾ ਕਾਰਨ ਬਣ ਰਹੇ ਸੜਕਾਂ ’ਤੇ ਬੇਖੌਫ ਦੌੜਦੇ ਜੁਗਾੜੂ ਵਾਹਨ

ਅੰਮ੍ਰਿਤਸਰ, 27 ਨਵੰਬਰ (ਰਾਜੇਸ਼ ਕੁਮਾਰ ਸ਼ਰਮਾ) ਜੁਗਾੜੂ ਵਾਹਨਾਂ ਦੀ ਵਧਦੀ ਗਿਣਤੀ ਹੁਣ ਇਕ ਵੱਡੀ ਸਮੱਸਿਆ ਬਣਦੀ ਜਾ ਰਹੀ ਹੈ। ਬਿਨ੍ਹਾਂ ਕਿਸੇ ਕਾਨੂੰਨੀ ਇਜਾਜ਼ਤ, ਰਜਿਸਟਰੇਸ਼ਨ ਜਾਂ ਬੀਮੇ ਦੇ ਚੱਲ ਰਹੇ ਇਹ ਵਾਹਨ ਨਾ ਸਿਰਫ ਟਰੈਫਿਕ ਪ੍ਰਣਾਲੀ ’ਚ ਵਿਘਨ ਪਾ ਰਹੇ ਹਨ, ਬਲਕਿ ਆਮ ਲੋਕਾਂ ਦੀ ਸੁਰੱਖਿਆ ਲਈ ਵੀ ਗੰਭੀਰ ਖ਼ਤਰਾ ਪੈਦਾ ਕਰ ਰਹੇ ਹਨ।

Ad Position 21
No active advertisement
ਅਜੀਤ ਡੈਸਕ 28-11-2026
ਅੰਮ੍ਰਿਤਸਰ, 27 ਨਵੰਬਰ (ਰਾਜੇਸ਼ ਕੁਮਾਰ ਸ਼ਰਮਾ) ਜੁਗਾੜੂ ਵਾਹਨਾਂ ਦੀ ਵਧਦੀ ਗਿਣਤੀ ਹੁਣ ਇਕ ਵੱਡੀ ਸਮੱਸਿਆ ਬਣਦੀ ਜਾ ਰਹੀ ਹੈ। ਬਿਨ੍ਹਾਂ ਕਿਸੇ ਕਾਨੂੰਨੀ ਇਜਾਜ਼ਤ, ਰਜਿਸਟਰੇਸ਼ਨ ਜਾਂ ਬੀਮੇ ਦੇ ਚੱਲ ਰਹੇ ਇਹ ਵਾਹਨ ਨਾ ਸਿਰਫ ਟਰੈਫਿਕ ਪ੍ਰਣਾਲੀ ’ਚ ਵਿਘਨ ਪਾ ਰਹੇ ਹਨ, ਬਲਕਿ ਆਮ ਲੋਕਾਂ ਦੀ ਸੁਰੱਖਿਆ ਲਈ ਵੀ ਗੰਭੀਰ ਖ਼ਤਰਾ ਪੈਦਾ ਕਰ ਰਹੇ ਹਨ। ਜਾਣਕਾਰੀ ਮੁਤਾਬਕ ਪੁਰਾਣੇ ਸਕੂਟਰ ਅਤੇ ਮੋਟਰਸਾਈਕਲ ਇੰਜਣਾਂ ਨਾਲ ਜੁੜੀਆਂ ਟਰਾਲੀਆਂ ਤੋਂ ਬਣੇ ਇਹ ਵਾਹਨ ਮੋਟਰ ਵਾਹਨ ਐਕਟ ਦੇ ਦਾਇਰੇ ’ਚ ਨਹੀਂ ਆਉਂਦੇ, ਜਿਸ ਕਾਰਨ ਇਨ੍ਹਾਂ ’ਤੇ ਕਾਨੂੰਨੀ ਨਿਯੰਤਰਣ ਲਾਗੂ ਨਹੀਂ ਕੀਤਾ ਜਾ ਸਕਦਾ, ਜਿਸ ਕਾਰਨ ਇਨ੍ਹਾਂ ’ਤੇ ਸਖ਼ਤੀ ਨਹੀਂ ਹੋ ਰਹੀ। ਇਨ੍ਹਾਂ ਜੁਗਾੜੂ ਵਾਹਨਾਂ ਦੀ ਵਰਤੋਂ ਹੁਣ ਸਿਰਫ਼ ਯਾਤਰੀਆਂ ਨੂੰ ਢੋਣ ਤੱਕ ਹੀ ਸੀਮਤ ਨਹੀਂ ਰਹੀ, ਇਨ੍ਹਾਂ ਦੀ ਵਰਤੋਂ ਇੱਟਾਂ, ਰੇਤ, ਸੀਮੈਂਟ, ਲੋਹੇ ਦੀਆਂ ਰਾਡਾਂ, ਫਰਨੀਚਰ ਅਤੇ ਇੱਥੋਂ ਤੱਕ ਕਿ ਸ਼ੀਸ਼ੇ ਵਰਗੇ ਭਾਰੀ ਸਾਮਾਨ ਨੂੰ ਢੋਣ ਲਈ ਵੀ ਕੀਤੀ ਜਾ ਰਹੀ ਹੈ। ਭਾਰੀ ਓਵਰਲੋਡਿੰਗ ਕਾਰਨ ਇਹ ਵਾਹਨ ਅਕਸਰ ਸੜਕ ਹਾਦਸਿਆਂ ਦਾ ਕਾਰਨ ਬਣਦੇ ਹਨ। ਨਾ ਤਾਂ ਇਨ੍ਹਾਂ ਵਾਹਨਾਂ ’ਚ ਸਹੀ ਬ੍ਰੇਕਿੰਗ ਸਿਸਟਮ ਹੈ ਤੇ ਨਾ ਹੀ ਕੋਈ ਸੁਰੱਖਿਆ ਉਪਾਅ। ਰਾਤ ਨੂੰ ਬਿਨਾਂ ਲਾਈਟਾਂ ਦੇ ਚੱਲਣ ਵਾਲੇ ਇਹ ਵਾਹਨ ਪੈਦਲ ਚੱਲਣ ਵਾਲਿਆਂ ਅਤੇ ਹੋਰ ਡਰਾਈਵਰਾਂ ਲਈ ਘਾਤਕ ਸਾਬਤ ਹੋ ਸਕਦੇ ਹਨ। ਇਸ ਸੰਬੰਧੀ ਗੱਲ ਕਰਦੇ ਹੋਏ ਪ੍ਰੋ. ਸੰਦੀਪ ਕੁਮਾਰ ਨੇ ਕਿਹਾ ਕਿ ਇਹ ਵਾਹਨ ਖੁੱਲ੍ਹੇਆਮ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਦੇ ਹਨ, ਪਰ ਸਥਾਨਕ ਪੁਲਿਸ, ਟਰੈਫਿਕ ਵਿਭਾਗ ਅਤੇ ਆਰ. ਟੀ. ਓ. ਵਲੋਂ ਕੋਈ ਸਖ਼ਤ ਕਾਰਵਾਈ ਨਹੀਂ ਕੀਤੀ ਜਾਂਦੀ। ਇਹ ਪ੍ਰਸ਼ਾਸਨਿਕ ਉਦਾਸੀਨਤਾ ਨਾ ਸਿਰਫ਼ ਜਨਤਾ ਦੀਆਂ ਜਾਨਾਂ ਨੂੰ ਜੋਖਮ ’ਚ ਪਾ ਰਹੀ ਹੈ ਬਲਕਿ ਸਰਕਾਰ ਨੂੰ ਮਾਲੀਏ ਦਾ ਨੁਕਸਾਨ ਵੀ ਕਰ ਰਹੀ ਹੈ। ਇਸਦੇ ਨਾਲ ਹੀ ਹਾਦਸੇ ਦੀ ਸੂਰਤ ’ਚ ਬੀਮਾ ਕਲੇਮ ਨਹੀਂ ਮਿਲਦਾ ਅਤੇ ਡਰਾਈਵਰ ਦੀ ਜ਼ਿੰਮੇਵਾਰੀ ਤੈਅ ਨਹੀਂ ਕੀਤੀ ਜਾ ਸਕਦੀ। ਅਜਿਹੀ ਸਥਿਤੀ ’ਚ ਪੀੜਤਾਂ ਲਈ ਇਨਸਾਫ਼ ਪ੍ਰਾਪਤ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਹ ਜ਼ਰੂਰੀ ਹੋ ਗਿਆ ਹੈ ਕਿ ਟਰਾਂਸਪੋਰਟ ਵਿਭਾਗ, ਪੁਲਿਸ ਪ੍ਰਸ਼ਾਸਨ ਅਤੇ ਨਗਰ ਨਿਗਮ ਇਕੱਠੇ ਹੋ ਕੇ ਇਨ੍ਹਾਂ ਗੈਰ-ਕਾਨੂੰਨੀ ਵਾਹਨਾਂ ਵਿਰੁੱਧ ਸਖ਼ਤ ਮੁਹਿੰਮ ਚਲਾਉਣ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇੰਟਰ ਸਕੂਲ ਸ਼ਬ... ਅਗਲੀ ਖ਼ਬਰ ਇੰਗਲੈਂਡ ’ਚ ਜਾਨ ਗੁਆਉਣ ਵਾਲੀ ਪਿੰਡ ਵਰਪਾਲ ਦੀ ਨੌਜਵਾਨ ਲੜਕੀ ਦਾ ਹੋਇਆ ਅੰਤਿਮ ਸੰਸਕਾਰ
Ad Position 24