ਦੂਜੀ ਵਾਰ ਮੁੜ ਸੰਭਾਲਿਆ ਡੀ.ਆਈ.ਜੀ. ਹਰਮਨਬੀਰ ਸਿੰਘ ਗਿੱਲ ਨੇ ਕਾਰਜਭਾਰ
ਅੰਮ੍ਰਿਤਸਰ, 27 ਨਵੰਬਰ (ਰੇਸ਼ਮ ਸਿੰਘ)- ਪੁਲਿਸ ਵਿਭਾਗ ’ਚ ਹੋਏ ਵੱਡੇ ਫੇਰ ਬਦਲ ’ਚ ਦੂਜੀ ਵਾਰ ਇਥੇ ਸਰਹੱਦੀ ਰੇਂਜ ਦੇ ਡੀ. ਆਈ.
ਅੰਮ੍ਰਿਤਸਰ, 27 ਨਵੰਬਰ (ਰੇਸ਼ਮ ਸਿੰਘ)- ਪੁਲਿਸ ਵਿਭਾਗ ’ਚ ਹੋਏ ਵੱਡੇ ਫੇਰ ਬਦਲ ’ਚ ਦੂਜੀ ਵਾਰ ਇਥੇ ਸਰਹੱਦੀ ਰੇਂਜ ਦੇ ਡੀ.ਆਈ.ਜੀ. ਨਿਯੁਕਤ ਹੋਏ ਪੁਲਿਸ ਅਧਿਕਾਰੀ ਹਰਮਨਬੀਰ ਸਿੰਘ ਗਿੱਲ ਨੇ ਆਪਣੇ ਅਹੁਦੇ ਦਾ ਕਾਰਜ਼ਭਾਰ ਸੰਭਾਲ ਲਿਆ ਹੈ। ਇਸ ਤੋਂ ਪਹਿਲਾਂ ਉਹ ਇਥੇ ਪੁਲਿਸ ਕਮਿਸ਼ਨਰ ਵਜੋਂ ਤਾਇਨਾਤ ਸਨ । ਅੱਜ ਇਥੇ ਡੀ.ਆਈ.ਜੀ. ਦਫ਼ਤਰ ਵਿਖੇ ਅਹੁਦਾ ਸੰਭਾਲਣ ਤੋਂ ਪਹਿਲਾਂ ਪੁਲਿਸ ਦੀ ਟੁਕੜੀ ਵਲੋਂ ਰਸਮੀਂ ਸਲਾਮੀ ਦਿੱਤੀ ਗਈ ਤੇ ਦਿਹਾਤੀ ਰੇਂਜ ਦੇ ਸਮੂਹ ਪੁਲਿਸ ਅਧਿਕਾਰੀਆਂ ਨੇ ਸਵਾਗਤ ਕਰਦਿਆਂ ਜੀ ਆਇਆਂ ਕਿਹਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਤੇ ਮੁੜ ਨਿਯੁਕਤੀ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਡੀ.ਆਈ.ਜੀ. ਗਿੱਲ ਨੇ ਕਿਹਾ ਕਿ ਸਰਹੱਦੀ ਰੇਂਜ ਇਕ ਸੰਵੇਦਨਸ਼ੀਲ ਰੇਂਜ ਹੈ ਜਿੱਥੇ ਰਾਜ ਦੀ ਸੁਰੱਖਿਆ ਨਾਲ ਜੁੜਿਆ ਮੁੱਦਾ ਹੈ। ਇਥੇ ਪਾਕਿਸਤਾਨੀ ਸਰਹੱਦ ਤੋਂ ਨਸ਼ੀਲੇ ਪਦਾਰਥਾਂ ਤੇ ਹਥਿਆਰ ਤਸਕਰੀ ਹੁੰਦੀ ਹੈ ਜਿਸ ਨੂੰ ਰੋਕਣ ਲਈ ਪੁਲਿਸ ਲਈ ਵੱਡੀ ਜ਼ਿੰਮੇਵਾਰੀ ਹੈ ਜਿਸ ਨੂੰ ਉਹ ਬਾਖੂਬੀ ਨਿਭਾਉਣਗੇ।