27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਨਵੇਂ ਆਏ ਸੀ. ਪੀ. ਚਾਹਲ ਲਈ ਚੁਣੌਤੀ ਹਨ ਨਸ਼ਾ ਤਸਕਰੀ, ਲੁੱਟਾਂ ਖੋਹਾਂ, ਗੈਂਗਵਾਰ ਤੇ ਫਿਰੌਤੀ ਲਈ ਮਿਲ ਰਹੀਆਂ ਧਮਕੀਆਂ

ਅੰਮ੍ਰਿਤਸਰ, 27 ਨਵੰਬਰ (ਰੇਸ਼ਮ ਸਿੰਘ)-ਸ਼ਹਿਰ ’ਚ ਨਸ਼ਾ ਤੇ ਹਥਿਆਰ ਤਸਕਰੀ, ਲੁੱਟਾਂ ਖੋਹਾਂ, ਫਿਰੌਤੀ ਲਈ ਧਮਕੀਆਂ ਤੇ ਗੋਲੀਬਾਰੀ ਦੀਆਂ ਵਾਪਰਦੀਆਂ ਘਟਨਾਂਵਾਂ ਕਾਰਨ ਜਿਥੇ ਆਮ ਸ਼ਹਿਰੀ ਖ਼ੌਫਜ਼ਦਾ ਹਨ ਉਥੇ ਨਵ-ਨਿਯੁਕਤ ਪੁਲਿਸ ਕਮਿਸ਼ਨਰ ਸ੍ਰੀ ਕੁਲਦੀਪ ਸਿੰਘ ਚਾਹਲ ਲਈ ਵੀ ਇਨ੍ਹਾਂ ਵਾਰਦਾਤਾਂ ਨੂੰ ਨੱਥ ਪਾਉਣਾ ਚੁਣੌਤੀ ਭਰਪੂਰ ਹੋਵੇਗਾ। ਇਸ ਤੋਂ ਇਲਾਵਾ ਸ੍ਰੀ ਦਰਬਾਰ ਸਾਹਿਬ ਵਿਖੇ ਜਿਥੇ ਸ਼ਰਧਾਲੂ ਬਾਹਰੀ ਰਾਜਾਂ ਜਾਂ ਜ਼ਿਲ੍ਹਿਆਂ ਤੋਂ ਦਰਸ਼ਨਾਂ ਲਈ ਆਉਂਦੇ ਹਨ ਉਨ੍ਹਾਂ ਦੀਆਂ ਕਾਰਾਂ, ਮੋਟਰਾਂ ਦੀਆਂ ਬਾਹਰੀ ਨੰਬਰਾਂ ਦੀਆਂ ਪਲੇਟਾਂ ਦੇਖ ਕੇ ਟ੍ਰੈਫ਼ਿਕ ਪੁਲਿਸ ਦੇ ਮੁਲਾਜ਼ਮਾਂ ਵਲੋਂ ਰੋਕ ਕੇ ਕੀਤੀ ਜਾਂਦੀ ਖੱਜਲ ਖੁਆਰੀ ਦੀ ਵੀ ਅਕਸਰ ਚਰਚਾ ਹੁੰਦੀ ਰਹਿੰਦੀ ਹੈ ਜਿਸ ਨਾਲ ਪੁਲਿਸ ਦੇ ਅਕਸ ’ਤੇ ਮਾੜਾ ਅਸਰ ਪੈਂਦਾ ਹੈ ।

Ad Position 21
No active advertisement
ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਦੀ ਤਸਵੀਰ 28-11-2026
ਅੰਮ੍ਰਿਤਸਰ, 27 ਨਵੰਬਰ (ਰੇਸ਼ਮ ਸਿੰਘ)-ਸ਼ਹਿਰ ’ਚ ਨਸ਼ਾ ਤੇ ਹਥਿਆਰ ਤਸਕਰੀ, ਲੁੱਟਾਂ ਖੋਹਾਂ, ਫਿਰੌਤੀ ਲਈ ਧਮਕੀਆਂ ਤੇ ਗੋਲੀਬਾਰੀ ਦੀਆਂ ਵਾਪਰਦੀਆਂ ਘਟਨਾਂਵਾਂ ਕਾਰਨ ਜਿਥੇ ਆਮ ਸ਼ਹਿਰੀ ਖ਼ੌਫਜ਼ਦਾ ਹਨ ਉਥੇ ਨਵ-ਨਿਯੁਕਤ ਪੁਲਿਸ ਕਮਿਸ਼ਨਰ ਸ੍ਰੀ ਕੁਲਦੀਪ ਸਿੰਘ ਚਾਹਲ ਲਈ ਵੀ ਇਨ੍ਹਾਂ ਵਾਰਦਾਤਾਂ ਨੂੰ ਨੱਥ ਪਾਉਣਾ ਚੁਣੌਤੀ ਭਰਪੂਰ ਹੋਵੇਗਾ। ਇਸ ਤੋਂ ਇਲਾਵਾ ਸ੍ਰੀ ਦਰਬਾਰ ਸਾਹਿਬ ਵਿਖੇ ਜਿਥੇ ਸ਼ਰਧਾਲੂ ਬਾਹਰੀ ਰਾਜਾਂ ਜਾਂ ਜ਼ਿਲ੍ਹਿਆਂ ਤੋਂ ਦਰਸ਼ਨਾਂ ਲਈ ਆਉਂਦੇ ਹਨ ਉਨ੍ਹਾਂ ਦੀਆਂ ਕਾਰਾਂ, ਮੋਟਰਾਂ ਦੀਆਂ ਬਾਹਰੀ ਨੰਬਰਾਂ ਦੀਆਂ ਪਲੇਟਾਂ ਦੇਖ ਕੇ ਟ੍ਰੈਫ਼ਿਕ ਪੁਲਿਸ ਦੇ ਮੁਲਾਜ਼ਮਾਂ ਵਲੋਂ ਰੋਕ ਕੇ ਕੀਤੀ ਜਾਂਦੀ ਖੱਜਲ ਖੁਆਰੀ ਦੀ ਵੀ ਅਕਸਰ ਚਰਚਾ ਹੁੰਦੀ ਰਹਿੰਦੀ ਹੈ ਜਿਸ ਨਾਲ ਪੁਲਿਸ ਦੇ ਅਕਸ ’ਤੇ ਮਾੜਾ ਅਸਰ ਪੈਂਦਾ ਹੈ । ਜੇਕਰ ਬੀਤੇ 2 ਦਿਨ ਪਹਿਲਾਂ ਹੀ ਹੋਈ ਗੋਲੀਬਾਰੀ ਦੀ ਘਟਨਾਂ ਦਾ ਜਿਕਰ ਕੀਤਾ ਜਾਵੇ ਤਾਂ ਛੇਹਰਟਾ ਦੇ ਇਲਾਕੇ ਗੁਰੂ ਕੀ ਵਡਾਲੀ ਵਿਖੇ ਮੋਟਰਸਾਇਕਲ ਸਵਾਰਾਂ ਵਲੋਂ ਇਕ ਨੌਜਵਾਨ ’ਤੇ ਜਾਨਲੇਵਾ ਹਮਲਾ ਕਰਨ ਦੀ ਨੀਅਤ ਨਾਲ ਕੀਤੀ ਗੋਲੀਬਾਰੀ ’ਚ ਇਕ ਗੋਲੀ ਗੁਆਂਢ ਰਹਿੰਦੀ ਔਰਤ ਦਲਬੀਰ ਕੌਰ ਨੂੰ ਲਗਣ ਕਾਰਨ ਉਹ ਆਪਣੀ ਜਾਨ ਤੋਂ ਹੱਥ ਧੋ ਬੈਠੀ ਸੀ। ਇਸ ਤੋਂ ਪਹਿਲਾਂ ਕੁਝ ਸਮਾਂ ਪਹਿਲਾਂ ਹੀ ਤਾਰਾਂ ਵਾਲਾ ਪੁਲ ’ਤੇ ਹੋਈ ਗੋਲੀਬਾਰੀ ਦੀ ਭੇਂਟ ਇਕ ਨੌਜਵਾਨ ਚੜ੍ਹ ਗਿਆ ਸੀ। ਇਸ ਤੋਂ ਇਲਾਵਾ ਲੁੱਟਾਂ ਖੋਹਾਂ ਦੀਆਂ ਘਟਨਾਂਵਾਂ ’ਚ ਬੀਤੇ ਦਿਨੀਂ ਲੰਡਨ ਦੀ ਮਾਡਲ ਲਾਲੀ ਦਾ ਮੋਬਾਈਲ ਖੋਹਣ, ਮੁੰਬਈ ਦੀ ਪੱਤਰਕਾਰ ਸ਼੍ਰਿਸਟੀ ਸ਼ਰਮਾ ਦਾ ਪਰਸ ਖੋਹਣ ਤੇ ਬੰਸਤ ਐਵਨਿਊ ’ਚ ਕਾਰ ਸਵਾਰ ਔਰਤ ਪਾਸੋਂ ਲੁੱਟ ਖੋਹ ਕਰਨ ਆਦਿ ਸਮੇਤ ਕਈ ਹੋਰ ਥਾਈ ਹੋਈਆਂ ਲੁੱਟਾਂ ਖੋਹਾਂ ਵੀ ਚਰਚਾ ਦਾ ਵਿਸ਼ਾ ਬਣੀਆਂ ਰਹੀਆਂ ਸਨ ਜਿਨ੍ਹਾਂ ’ਚ ਜਿਆਦਾਤਰ ਔਰਤਾਂ ਨੂੰ ਹੀ ਨਿਸ਼ਾਨਾ ਬਣਾਇਆ ਜਾਂਦਾ ਹੈ। ਇਸ ਤੋਂ ਇਲਾਵਾ ਇਥੇ ਡਾਕਟਰਾਂ ਤੇ ਹੋਰ ਕਾਰੋਬਾਰੀਆਂ ਨੂੰ ਫਿਰੌਤੀ ਲਈ ਵੀ ਧਮਕੀਆਂ ਮਿਲਣ ਦੀਆਂ ਘਟਨਾਂਵਾਂ ਵੀ ਅਕਸਰ ਸੁਨਣ ਨੂੰ ਮਿਲਦੀਆਂ ਰਹਿੰਦੀਆਂ ਹਨ। ਹੁਣ ਦੇਖਣਾ ਹੋਵੇਗਾ ਕਿ ਨਵੇਂ ਪੁਲਿਸ ਕਮਿਸ਼ਨਰ ਚਾਹਲ ਕਾਨੂੰਨ ਦੀ ਵਿਗੜ ਚੁਕੀ ਸਥਿਤੀ ਨੂੰ ਸੁਧਾਰ ਲਈ ਕੀ ਉਪਰਾਲੇ ਕਰਦੇ ਹਨ ਜਿਸ ਲਈ ਪੁਲਿਸ ਨੂੰ ਵਿਸ਼ੇਸ਼ ਚੌਕਸੀ ਦੀ ਲੋੜ ਹੈ। ਬੀਤੇ ਦਿਨ ਹੀ ਆਪਣਾ ਅਹੁਦਾ ਸੰਭਾਲਣ ਮੌਕੇ ਸੀ.ਪੀ. ਸ੍ਰੀ ਚਾਹਲ ਨੇ ਕਿਹਾ ਕਿ ਨਸ਼ਾ ਤਸਕਰਾਂ ਤੇ ਹਥਿਆਰ ਤਸਕਰੀ ਨੂੰ ਨੱਥ ਪਾਈ ਜਾਵੇਗੀ। ਜਨਤਾਂ ਦੇ ਸਹਿਯੋਗ ਨਾਲ ਜੁਰਮਾਂ ਨੂੰ ਨੱਥ ਪਾਈ ਜਾਵੇਗੀ ਤੇ ਹੋਟ ਸਪੋਟ ਖੇਤਰਾਂ ’ਚ ਨਸ਼ਿਆਂ ਖ਼ਿਲਾਫ਼ ਵਿਸੇਸ਼ ਮੁਹਿੰਮ ਚਲਾਈ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਅੰਮ੍ਰਿਤਸਰ ਹਵਾਈ ਅੱਡੇ ਦੇ ਟੀ-ਪੁਆਇੰਟ ’ਤੇ ਟੈਕਸੀਆਂ ਦੀਆਂ ਕਤਾਰਾਂ, ਮੁੱਖ ਸੜਕ ਬਣੀ ਪਾਰਕਿੰਗ ਅੱਡਾ ਅਗਲੀ ਖ਼ਬਰ ਪ੍ਰਤਾਪ ਨਗਰ ਵਿਖੇ ਹਫਤਾਵਾਰੀ ਗੁਰਮਤਿ ਸਮਾਗਮ ਕੱਲ੍ਹ
Ad Position 24