24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2026

ਪਾਕਿਸਤਾਨੀਆਂ ਦਾ ਗ਼ੁੱਸਾ ਸ਼ਾਂਤ ਕਰਨ ਲਈ ਨਵੇਂ ਸੂਬਿਆਂ ਨੂੰ ਕਿਹਾ ਜਾਵੇ ‘ਪ੍ਰਸ਼ਾਸਕੀ ਇਕਾਈਆਂ’: ਖ਼ਵਾਜਾ ਆਸਿਫ਼ * ਕਰਾਚੀ ਅਤੇ ਗਵਾਦਰ ਨੂੰ ਸੰਘੀ ਕੰਟਰੋਲ ਹੇਠ ਲਿਆਉਣ ਦੇ ਪ੍ਰਸਤਾਵ ’ਤੇ ਵੀ ਚਰਚਾ * ਕਿਹਾ, ਰੱਖਿਆ ਮੰਤਰਾਲੇ ’ਚ ਫ਼ੌਜ ਦੇ ਨਜ਼ਰੀਏ ਨੂੰ ਦਿੱਤੀ ਜਾਂਦੀ ਤਰਜੀਹ

ਅੰਮ੍ਰਿਤਸਰ, 24 ਨਵੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ’ਚ ਨਵੇਂ ਸੂਬੇ ਬਣਾਏ ਜਾਣੇ ਦੀ ਯੋਜਨਾ ਨੂੰ ਲੈ ਕੇ ਹੋ ਰਹੇ ਵਿਰੋਧ ਨੂੰ ਸ਼ਾਂਤ ਕਰਨ ਲਈ ਪਾਕਿ ਦੇ ਰੱਖਿਆ ਮੰਤਰੀ ਨੇ ਇਕ ਨਵਾਂ ‘ਪ੍ਰਸਤਾਵ’ ਆਪਣੀ ਸਰਕਾਰ ਅੱਗੇ ਪੇਸ਼ ਕੀਤਾ ਹੈ। ਨਵੇਂ ਸੂਬੇ ਬਣਾਉਣ ਦੀ ਬਹਿਸ ’ਤੇ ਰੱਖਿਆ ਮੰਤਰੀ ਨੇ ਕਿਹਾ ਕਿ ਲੋਕਾਂ ਨੂੰ ਸ਼ਾਇਦ ‘ਨਵੇਂ ਸੂਬੇ’ ਸ਼ਬਦ ਪਸੰਦ ਨਹੀ ਆ ਰਿਹਾ, ਇਸ ਲਈ ਅਗਾਂਹ ਚਰਚਾ ਦੌਰਾਨ ‘ਨਵੀਆਂ ਪ੍ਰਸ਼ਾਸਕੀ ਇਕਾਈਆਂ’ ਸ਼ਬਦ ਵਰਤਿਆ ਜਾਣਾ ਚਾਹੀਦਾ ਹੈ।

Ad Position 21
No active advertisement
ਗੱਲਬਾਤ ਕਰਦੇ ਹੋਏ ਰੱਖਿਆ ਮੰਤਰੀ ਖ਼ਵਾਜਾ ਆਸਿਫ਼। ਤਸਵੀਰ ਰਾਹੀਂ : ਸੁਰਿੰਦਰ ਕੋਛੜ 25-11-2026
ਅੰਮ੍ਰਿਤਸਰ, 24 ਨਵੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ’ਚ ਨਵੇਂ ਸੂਬੇ ਬਣਾਏ ਜਾਣੇ ਦੀ ਯੋਜਨਾ ਨੂੰ ਲੈ ਕੇ ਹੋ ਰਹੇ ਵਿਰੋਧ ਨੂੰ ਸ਼ਾਂਤ ਕਰਨ ਲਈ ਪਾਕਿ ਦੇ ਰੱਖਿਆ ਮੰਤਰੀ ਨੇ ਇਕ ਨਵਾਂ ‘ਪ੍ਰਸਤਾਵ’ ਆਪਣੀ ਸਰਕਾਰ ਅੱਗੇ ਪੇਸ਼ ਕੀਤਾ ਹੈ। ਨਵੇਂ ਸੂਬੇ ਬਣਾਉਣ ਦੀ ਬਹਿਸ ’ਤੇ ਰੱਖਿਆ ਮੰਤਰੀ ਨੇ ਕਿਹਾ ਕਿ ਲੋਕਾਂ ਨੂੰ ਸ਼ਾਇਦ ‘ਨਵੇਂ ਸੂਬੇ’ ਸ਼ਬਦ ਪਸੰਦ ਨਹੀ ਆ ਰਿਹਾ, ਇਸ ਲਈ ਅਗਾਂਹ ਚਰਚਾ ਦੌਰਾਨ ‘ਨਵੀਆਂ ਪ੍ਰਸ਼ਾਸਕੀ ਇਕਾਈਆਂ’ ਸ਼ਬਦ ਵਰਤਿਆ ਜਾਣਾ ਚਾਹੀਦਾ ਹੈ। ਉਨ੍ਹਾਂ ਇਕ ਟੀ. ਵੀ. ਚੈਨਲ ਨਾਲ ਗੱਲਬਾਤ ਦੌਰਾਨ ਇਹ ਵੀ ਖ਼ੁਲਾਸਾ ਕੀਤਾ ਕਿ ਕਰਾਚੀ ਅਤੇ ਗਵਾਦਰ ਨੂੰ ਸੰਘੀ ਕੰਟਰੋਲ ਹੇਠ ਲਿਆਉਣ ਦੇ ਪ੍ਰਸਤਾਵ ’ਤੇ ਵੀ ਚਰਚਾ ਹੋ ਰਹੀ ਹੈ । ਖ਼ਵਾਜਾ ਆਸਿਫ਼ ਨੇ ਕਿਹਾ ਕਿ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ 27ਵੀਂ ਸੰਵਿਧਾਨਕ ਸੋਧ ਦੇ ਸਭ ਤੋਂ ਵੱਡੇ ਲਾਭਪਾਤਰੀ ਸਨ। ਉਨ੍ਹਾਂ ਬਿਲਾਵਲ ਭੁੱਟੋ ਜ਼ਰਦਾਰੀ ਦੇ ਇਸ ਦਾਅਵੇ ਕਿ ‘ਸੋਧ ਬੰਦੂਕ ਦੀ ਨੋਕ ’ਤੇ ਪਾਸ ਕੀਤੀ ਗਈ ਸੀ’ ਨੂੰ ‘ਮਹਾਨ ਪਖੰਡ’ ਕਰਾਰ ਦਿੱਤਾ। ਉਨ੍ਹਾਂ ਬਿਲਾਵਲ ਦੀ ਭਾਸ਼ਾ ਦੀ ਆਲੋਚਨਾ ਕਰਦਿਆਂ ਕਿਹਾ ਕਿ ਅਜਿਹੇ ਬਿਆਨ ਉਨ੍ਹਾਂ ਦੀ ਸ਼ਖ਼ਸੀਅਤ ਨੂੰ ਸ਼ੋਭਾ ਨਹੀਂ ਦਿੰਦੇ ਅਤੇ ਭਵਿੱਖ ’ਚ ਉਨ੍ਹਾਂ ਦੇ ਸਿਆਸੀ ਕੱਦ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਉਨ੍ਹਾਂ ਭਵਿੱਖਬਾਣੀ ਕੀਤੀ ਕਿ 2029 ਦੀਆਂ ਆਮ ਚੋਣਾਂ ਇਕ ਨਵੀਂ ਪ੍ਰਣਾਲੀ ਤਹਿਤ ਕਰਵਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਉਸ ਪ੍ਰਣਾਲੀ ਨੂੰ ਲਾਗੂ ਕਰਨ ਲਈ ਲੋੜੀਂਦੀ ਸੋਧ ਤੋਂ ਇਲਾਵਾ ਹੋਰ ਕਿਸੇ ਸੰਵਿਧਾਨਕ ਤਬਦੀਲੀ ਦੀ ਲੋੜ ਨਹੀਂ ਪਵੇਗੀ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੀਆਂ ਧੀਆਂ ਨੇ 18ਵੀਂ ਰਾਸ਼ਟਰੀ ਰਾਫਟਿੰਗ ਚੈਂਪੀਅਨਸ਼ਿਪ ’ਚ ਰਚਿਆ ਇਤਿਹਾਸ ਅਗਲੀ ਖ਼ਬਰ ਪੰਜਾਬ ਭਾਜਪਾ ਮੈਨੀਫੈਸਟੋ ਕਮੇਟੀ ਨੇ ਵਪਾਰੀਆਂ ਤੋਂ ਚੋਣ ਮਨੋਰਥ ਪੱਤਰ ਲਈ ਸੁਝਾਅ ਮੰਗੇ ? * ਵਪਾਰੀ ਵਰਗ ਦੀਆਂ ਚਿੰਤਾਵਾਂ...
Ad Position 24