11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਚੌਲਾਂ ਦੇ ਵਪਾਰੀ ਦੇ ਘਰ ਬਾਹਰ ਚੱਲੀਆਂ ਗੋਲੀਆਂ ਦੇ ਮਾਮਲੇ ’ਚ ਪੁਲਿਸ ਹੋਈ ਮੁਸਤੈਦ

ਅੰਮ੍ਰਿਤਸਰ, 11 ਨਵੰਬਰ (ਰੇਸ਼ਮ ਸਿੰਘ)-ਚੌਲਾਂ ਦੇ ਕਮਿਸ਼ਨ ਏਜੰਟ ਦੇ ਘਰ ਦੇ ਬਾਹਰ ਗੋਲੀਆਂ ਚਲਣ ਦੇ ਮਾਮਲੇ ਦੀ ਜਾਣਕਾਰੀ ਮਿਲਣ ਉਪਰੰਤ ਪੁਲਿਸ ਪੂਰੀ ਤਰਾਂ ਮੁਸਤੈਦ ਹੋ ਗਈ ਹੈ ਅਤੇ ਜਲਦ ਹੀ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ। ਇਹ ਪ੍ਰਗਟਾਵਾ ਡੀ.

Ad Position 21
No active advertisement
ਡੀ.ਸੀ.ਪੀ. ਜਸਕਿਰਨਜੀਤ ਸਿੰਘ ਤੇਜਾ ਗੋਲੀਆਂ ਚੱਲਣ ਦੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ। ਤਸਵੀਰ: ਨਿਰਮਲ ਸਟੂਡੀਓ 12-11-2026
ਅੰਮ੍ਰਿਤਸਰ, 11 ਨਵੰਬਰ (ਰੇਸ਼ਮ ਸਿੰਘ)-ਚੌਲਾਂ ਦੇ ਕਮਿਸ਼ਨ ਏਜੰਟ ਦੇ ਘਰ ਦੇ ਬਾਹਰ ਗੋਲੀਆਂ ਚਲਣ ਦੇ ਮਾਮਲੇ ਦੀ ਜਾਣਕਾਰੀ ਮਿਲਣ ਉਪਰੰਤ ਪੁਲਿਸ ਪੂਰੀ ਤਰਾਂ ਮੁਸਤੈਦ ਹੋ ਗਈ ਹੈ ਅਤੇ ਜਲਦ ਹੀ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ। ਇਹ ਪ੍ਰਗਟਾਵਾ ਡੀ.ਸੀ.ਪੀ. ਸ਼ਹਿਰੀ ਜਸਕਿਰਨਜੀਤ ਸਿੰਘ ਤੇਜਾ ਨੇ ਕਰਦਿਆਂ ਦੱਸਿਆ ਕਿ ਸਾਜਨ ਕੁਮਾਰ ਜੋ ਕਿ ਚੌਲਾਂ ਦਾ ਵਪਾਰੀ ਸਾਜਨ ਕੁਮਾਾਰ ਵਾਸੀ ਗਲੀ ਨੰਬਰ 3 ਕੋਟ ਮਾਹਨਾ ਸਿੰਘ ਤਰਨ ਤਾਰਨ ਰੋਡ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ। ਅੱਜ ਉਸ ਵਲੋਂ ਬੀ ਡਵੀਜ਼ਨ ਦੀ ਪੁਲਿਸ ਨੂੰ ਇਕ ਦੇਰੀ ਨਾਲ ਇਤਲਾਹ ਦਿੱਤੀ ਗਈ ਹੈ ਕਿ ਉਸਦੇ ਘਰ ਦੇ ਬਾਹਰ 9 ਨੰਵਬਰ ਨੂੰ ਉਸਦੇ ਘਰ ਦੇ ਬਾਹਰ ਕੋਈ ਗੋਲੀਆਂ ਚਲਾ ਕੇ ਗਿਆ ਸੀ ਹੋਏ ਸਨ ਜਿਸ ਬਾਰੇ ਉਸਨੂੰ ਪਤਾ ਨਹੀਂ ਚਲਿਆ ਜਦੋਂ ਕਿ ਹੁਣ ਉਸਨੂੰ ਪਤਾ ਲਗਿਆ ਹੈ ਕਿ 2 ਵਿਅਕਤੀ ਗੋਲੀਆਂ ਚਲਾ ਕੇ ਗਏ ਸਨ। ਉਨ੍ਹਾਂ ਦਸਿਆ ਕਿ ਪੁਲਿਸ ਵਲੋਂ ਤੁਰੰਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਲਦ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਤੇ ਸਖ਼ਤ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸ਼ਹੀਦ ਬਾਬਾ ਨੋਧ ਸਿੰਘ ਚੱਬਾ ਵਿਖੇ ਇੰਟਰਨੈਸ਼ਨਲ ਨੇਜ਼ਾਬਾਜ਼ੀ ਕੱਪ ਕਰਵਾਇਆ * ਭਵਿੱਖ ਵਿਚ ਇਹ ਉਪਰਾਲੇ ਜ਼ਾਰੀ ਰਹਿਣ... ਅਗਲੀ ਖ਼ਬਰ ਡੀ. ਏ. ਵੀ. ਕਾਲਜ ਦੇ ਵਿਦਿਆਰਥੀਆਂ ਵਲੋਂ ਵੀ. ਆਈ. ਪੀ. ਮੋਸ਼ਨ ਪਿਕਚਰਸ ਦਾ ਵਿਦਿਅਕ ਦੌਰਾ
Ad Position 24