ਸ਼ਹਿਜ਼ਾਦਾ ਨੰਦ ਕਾਲਜ ਦੇ ਵਿਦਿਆਰਥੀਆਂ ਤੇ ਸਟਾਫ਼ ਮੈਂਬਰਾਂ ਨੇ ਭਰੂਣ ਹੱਤਿਆ ਵਿਰੁੱਧ ਹਸਤਾਖ਼ਰ ਮੁਹਿੰਮ ’ਚ ਲਿਆ ਹਿੱਸਾ
ਅੰਮ੍ਰਿਤਸਰ, 5 ਨਵੰਬਰ (ਰਾਜੇਸ਼ ਕੁਮਾਰ ਸ਼ਰਮਾ)-ਸ਼ਹਿਜ਼ਾਦਾ ਨੰਦ ਕਾਲਜ, ਅੰਮ੍ਰਿਤਸਰ ਵਲੋਂ ਸਮਾਜਿਕ ਸਰੋਕਾਰਾਂ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਂਦਿਆਂ ਭਰੂਣ ਹੱਤਿਆ ਵਰਗੀ ਸਮਾਜਿਕ ਬੁਰਾਈ ਵਿਰੁੱਧ ਜਾਗਰੂਕਤਾ ਪੈਦਾ ਕਰਨ ਲਈ ਵਿਸ਼ੇਸ਼ ਉਪਰਾਲਾ ਕੀਤਾ ਗਿਆ। ਇਸ ਤਹਿਤ ਕਾਲਜ ਦੇ 845 ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੇ ‘ਮਾਣ ਧੀਆਂ ’ਤੇ’ ਸਮਾਜ ਭਲਾਈ ਸੁਸਾਇਟੀ (ਰਜਿ.)
ਅੰਮ੍ਰਿਤਸਰ, 5 ਨਵੰਬਰ (ਰਾਜੇਸ਼ ਕੁਮਾਰ ਸ਼ਰਮਾ)-ਸ਼ਹਿਜ਼ਾਦਾ ਨੰਦ ਕਾਲਜ, ਅੰਮ੍ਰਿਤਸਰ ਵਲੋਂ ਸਮਾਜਿਕ ਸਰੋਕਾਰਾਂ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਂਦਿਆਂ ਭਰੂਣ ਹੱਤਿਆ ਵਰਗੀ ਸਮਾਜਿਕ ਬੁਰਾਈ ਵਿਰੁੱਧ ਜਾਗਰੂਕਤਾ ਪੈਦਾ ਕਰਨ ਲਈ ਵਿਸ਼ੇਸ਼ ਉਪਰਾਲਾ ਕੀਤਾ ਗਿਆ। ਇਸ ਤਹਿਤ ਕਾਲਜ ਦੇ 845 ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੇ ‘ਮਾਣ ਧੀਆਂ ’ਤੇ’ ਸਮਾਜ ਭਲਾਈ ਸੁਸਾਇਟੀ (ਰਜਿ.) ਅੰਮ੍ਰਿਤਸਰ ਦੇ ਪ੍ਰਧਾਨ ਅਤੇ ਇੰਡੀਆ ਬੁੱਕ ਆਫ਼ ਰਿਕਾਰਡਜ਼ ਹੋਲਡਰ ਗੁਰਿੰਦਰ ਸਿੰਘ ਮੱਟੂ ਵਲੋਂ ਚਲਾਈ ਗਈ ਹਸਤਾਖ਼ਰ ਮੁਹਿੰਮ ’ਚ ਉਤਸ਼ਾਹ ਨਾਲ ਭਾਗ ਲੈਂਦਿਆਂ ਭਰੂਣ ਹੱਤਿਆ ਵਿਰੁੱਧ ਆਪਣੇ ਹਸਤਾਖ਼ਰ ਕੀਤੇ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਰੀਨਾ ਤਲਵਾੜ ਨੇ ਕਿਹਾ ਕਿ ਧੀਆਂ ਨੂੰ ਜਨਮ ਲੈਣ ਅਤੇ ਸਮਾਜ ‘ਚ ਬਰਾਬਰੀ ਦਾ ਸਥਾਨ ਪ੍ਰਾਪਤ ਕਰਨ ਦਾ ਪੂਰਾ ਅਧਿਕਾਰ ਹੈ। ਭਰੂਣ ਹੱਤਿਆ ਵਰਗੀ ਸਮਾਜਿਕ ਬੁਰਾਈ ਨੂੰ ਖ਼ਤਮ ਕਰਨ ਲਈ ਨੌਜਵਾਨ ਪੀੜ੍ਹੀ ਨੂੰ ਜਾਗਰੂਕ ਕਰਨਾ ਸਮੇਂ ਦੀ ਮੁੱਖ ਲੋੜ ਹੈ। ਇਹ ਹਸਤਾਖ਼ਰ ਮੁਹਿੰਮ ਕਾਲਜ ਦੇ ਪੰਜ ਐਨ.ਐਸ.ਐਸ. ਪ੍ਰੋਗਰਾਮ ਅਫ਼ਸਰਾਂ ਪ੍ਰੋ. ਸੋਨੀਆ ਪੁਰੀ, ਪ੍ਰੋ. ਮੀਨਾਕਸ਼ੀ, ਮਿਸਿਜ਼ ਨਵਨੀਤ ਕੌਰ ਦਿਓਲ, ਡਾ. ਕਵਲਜੀਤ ਕੌਰ ਅਤੇ ਡਾ. ਬਲਜੀਤ ਰੰਧਾਵਾ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਚਲਾਈ ਗਈ। ਇਸ ਮੌਕੇ ਪ੍ਰਿੰਸੀਪਲ ਡਾ. ਰੀਨਾ ਤਲਵਾੜ ਅਤੇ ਡਾ. ਬਲਜੀਤ ਰੰਧਾਵਾ ਨੇ ਹਸਤਾਖ਼ਰਾਂ ਵਾਲੇ ਦਸਤਾਵੇਜ਼ ਗੁਰਿੰਦਰ ਸਿੰਘ ਮੱਟੂ ਨੂੰ ਸੌਂਪੇ। ਮੱਟੂ ਨੇ ਕਾਲਜ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਵੀਨਾ ਮੱਟੂ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।