11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਸੰਤ ਰਾਜਿੰਦਰ ਸਿੰਘ ਮਹਾਰਾਜ ਵਲੋਂ ਰਜਿੰਦਰ ਸਤਿਸੰਗ ਹਾਲ ਤੇ ਬਾਲ ਸਤਿਸੰਗ ਹਾਲ ਦਾ ਉਦਘਾਟਨ

ਅੰਮ੍ਰਿਤਸਰ, 11 ਅਕਤੂਬਰ (ਰਾਜੇਸ਼ ਕੁਮਾਰ ਸ਼ਰਮਾ)- ਸਾਵਣ ਕ੍ਰਿਪਾਲ ਅਧਿਆਤਮਿਕ ਮਿਸ਼ਨ ਦੇ ਮੁਖੀ ਸੰਤ ਰਾਜਿੰਦਰ ਸਿੰਘ ਮਹਾਰਾਜ ਨੇ ਫਤਿਹਗੜ੍ਹ ਚੂੜੀਆਂ ਰੋਡ ਸਥਿਤ ਕ੍ਰਿਪਾਲ ਆਸ਼ਰਮ ਵਿਖੇ ਨਵੇਂ ਬਣੇ ਰਾਜਿੰਦਰ ਸਤਿਸੰਗ ਹਾਲ ਅਤੇ ਬਾਲ ਸਤਿਸੰਗ ਹਾਲ ਦਾ ਉਦਘਾਟਨ ਕੀਤਾ। ਦੋਵੇਂ ਹਾਲ ਨਵੇਂ ਬਣੇ ਹਨ ਅਤੇ ਆਸ਼ਰਮ ‘ਚ ਸਤਿਸੰਗ, ਅਧਿਆਤਮਿਕ ਗਤੀਵਿਧੀਆਂ ਅਤੇ ਬੱਚਿਆਂ ਦੇ ਸਤਿਸੰਗ ਲਈ ਮਹੱਤਵਪੂਰਨ ਸਥਾਨਾਂ ਵਜੋਂ ਕੰਮ ਕਰਨਗੇ।

Ad Position 21
No active advertisement
ਅਜੀਤ ਡੈਸਕ 12-10-2026
ਅੰਮ੍ਰਿਤਸਰ, 11 ਅਕਤੂਬਰ (ਰਾਜੇਸ਼ ਕੁਮਾਰ ਸ਼ਰਮਾ)- ਸਾਵਣ ਕ੍ਰਿਪਾਲ ਅਧਿਆਤਮਿਕ ਮਿਸ਼ਨ ਦੇ ਮੁਖੀ ਸੰਤ ਰਾਜਿੰਦਰ ਸਿੰਘ ਮਹਾਰਾਜ ਨੇ ਫਤਿਹਗੜ੍ਹ ਚੂੜੀਆਂ ਰੋਡ ਸਥਿਤ ਕ੍ਰਿਪਾਲ ਆਸ਼ਰਮ ਵਿਖੇ ਨਵੇਂ ਬਣੇ ਰਾਜਿੰਦਰ ਸਤਿਸੰਗ ਹਾਲ ਅਤੇ ਬਾਲ ਸਤਿਸੰਗ ਹਾਲ ਦਾ ਉਦਘਾਟਨ ਕੀਤਾ। ਦੋਵੇਂ ਹਾਲ ਨਵੇਂ ਬਣੇ ਹਨ ਅਤੇ ਆਸ਼ਰਮ ‘ਚ ਸਤਿਸੰਗ, ਅਧਿਆਤਮਿਕ ਗਤੀਵਿਧੀਆਂ ਅਤੇ ਬੱਚਿਆਂ ਦੇ ਸਤਿਸੰਗ ਲਈ ਮਹੱਤਵਪੂਰਨ ਸਥਾਨਾਂ ਵਜੋਂ ਕੰਮ ਕਰਨਗੇ। ਇਸ ਮੌਕੇ ਬਾਲ ਸਤਿਸੰਗ ਹਾਲ ‘ਚ ਬੱਚਿਆਂ ਨੇ ਇੱਕ ਸੁੰਦਰ ਸਵਾਗਤ ਗੀਤ ਪੇਸ਼ ਕੀਤਾ। ਬੱਚਿਆਂ ਦੇ ਇਸ ਭਾਵਪੂਰਨ ਪ੍ਰਦਰਸ਼ਨ ਨੇ ਸਮਾਰੋਹ ਦੇ ਆਨੰਦਮਈ ਅਤੇ ਅਧਿਆਤਮਿਕ ਮਾਹੌਲ ਨੂੰ ਹੋਰ ਵਧਾ ਦਿੱਤਾ। ਇਸ ਤੋਂ ਇਲਾਵਾ ਯੰਗ ਅਡਲਟਸ ਅੰਮ੍ਰਿਤਸਰ ਟੀਮ ਨੇ ਦਇਆਵਾਨ ਸੰਤ ਦਰਸ਼ਨ ਸਿੰਘ ਮਹਾਰਾਜ ਦੇ ਕਲਾਮ ਦੀ ਸੁਰੀਲੀ ਪੇਸ਼ਕਾਰੀ ਪੇਸ਼ ਕੀਤੀ। ਇਸ ਦੌਰਾਨ ਸੰਤ ਰਜਿੰਦਰ ਸਿੰਘ ਮਹਾਰਾਜ ਦਾ 80ਵਾਂ ਜਨਮ ਦਿਨ ਕੇਕ ਕੱਟ ਕੇ ਮਨਾਇਆ ਗਿਆ ਅਤੇ ਸਮੁੱਚੀ ਸੰਗਤ ਨੇ ਉਨ੍ਹਾਂ ਨੂੰੰ ਜਨਮਦਿਨ ਦੀਆਂ ਵਧਾਈਆਂ ਦਿੱਤੀਆਂ। ਇਸ ਮੌਕੇ ਕ੍ਰਿਪਾਲ ਆਸ਼ਰਮ ਦੇ ਸਕੱਤਰ ਦੀਪਕ ਸੇਠ ਨੇ ਪਿਛਲੇ 15 ਸਾਲਾਂ ਦੌਰਾਨ ਆਸ਼ਰਮ ਦੀਆਂ ਗਤੀਵਿਧੀਆਂ ਅਤੇ ਸੇਵਾਵਾਂ ਬਾਰੇ ਇੱਕ ਰਿਪੋਰਟ ਪੇਸ਼ ਕੀਤੀ। ਉਨ੍ਹਾਂ ਨੇ ਆਸ਼ਰਮ ਵਿਚ ਚੱਲ ਰਹੀਆਂ ਅਧਿਆਤਮਿਕ, ਸਮਾਜਿਕ ਅਤੇ ਬੱਚਿਆਂ ਨਾਲ ਸੰਬੰਧਿਤ ਗਤੀਵਿਧੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ।
Ad Position 22
No active advertisement
ਪਿਛਲੀ ਖ਼ਬਰ ਗੜ੍ਹਵਾਲ ਯੁਵਾ-ਭ੍ਰਾਤਰੀ ਮੰਡਲ ਅਤੇ ਉੱਤਰਾਖੰਡ ਹੋਟਲ ਸੰਗਠਨ ਵਲੋਂ ‘ਵੀਰ ਭੜ ਮਾਧੋ ਸਿੰਘ ਭੰਡਾਰੀ’ ਨ੍ਰਿਤ-ਨਾਟਿਕਾ ਦਾ ਧੰਨ... ਅਗਲੀ ਖ਼ਬਰ ਇੰਪੀਰੀਅਲ ਸਿਟੀ ਲੋਹਾਰਕਾ ਰੋਡ ਵਿਖੇ ਹਫ਼ਤਾਵਾਰੀ ਸਤਿਸੰਗ ਸਮਾਗਮ
Ad Position 24