ਇੰਪੀਰੀਅਲ ਸਿਟੀ ਲੋਹਾਰਕਾ ਰੋਡ ਵਿਖੇ ਹਫ਼ਤਾਵਾਰੀ ਸਤਿਸੰਗ ਸਮਾਗਮ
ਅੰਮ੍ਰਿਤਸਰ,11 ਅਕਤੂਬਰ (ਹਰਮਿੰਦਰ ਸਿੰਘ)-ਧਾਰਮਿਕ ਅਤੇ ਸਮਾਜਿਕ ਸੰਸਥਾ ਸ਼ਬਦ ਕੀਰਤਨ ਨਾਮ ਸਿਮਰਨ ਸਤਿਸੰਗ (ਰਜਿ.) ਅਤੇ ਤੇਰਾ ਆਸਰਾ ਸੇਵਾ ਸਹਿਯੋਗ ਭਲਾਈ ਸੈਂਟਰ ਵਲੋਂ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਸਪਤਾਹਿਕ ਸਤਿਸੰਗ ਸਮਾਗਮ ਹਰਜਿੰਦਰ ਸਿੰਘ ਸਬਜ਼ੀ ਮੰਡੀ ਦੇ ਗ੍ਰਹਿ ਇੰਪੀਰੀਅਲ ਸਿਟੀ, ਲੋਹਾਰਕਾ ਰੋਡ ਵਿਖੇ ਹੋਇਆ।
ਅੰਮ੍ਰਿਤਸਰ,11 ਅਕਤੂਬਰ (ਹਰਮਿੰਦਰ ਸਿੰਘ)-ਧਾਰਮਿਕ ਅਤੇ ਸਮਾਜਿਕ ਸੰਸਥਾ ਸ਼ਬਦ ਕੀਰਤਨ ਨਾਮ ਸਿਮਰਨ ਸਤਿਸੰਗ (ਰਜਿ.) ਅਤੇ ਤੇਰਾ ਆਸਰਾ ਸੇਵਾ ਸਹਿਯੋਗ ਭਲਾਈ ਸੈਂਟਰ ਵਲੋਂ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਸਪਤਾਹਿਕ ਸਤਿਸੰਗ ਸਮਾਗਮ ਹਰਜਿੰਦਰ ਸਿੰਘ ਸਬਜ਼ੀ ਮੰਡੀ ਦੇ ਗ੍ਰਹਿ ਇੰਪੀਰੀਅਲ ਸਿਟੀ, ਲੋਹਾਰਕਾ ਰੋਡ ਵਿਖੇ ਹੋਇਆ। ਅੰਮ੍ਰਿਤ ਵੇਲੇ ਸ੍ਰੀ ਸੁਖਮਨੀ ਸਾਹਿਬ ਦੇ ਸੰਗਤੀ ਪਾਠ, ਸ੍ਰੀ ਸਹਿਜ ਪਾਠ ਦੇ ਭੋਗ ਉਪਰੰਤ ਬੀਬੀ ਅਰਵਿੰਦਰ ਕੌਰ, ਬੀਬੀ ਪਰਵਿੰਦਰ ਕੌਰ ਬਾਣੀ, ਭਾਈ ਜਵਾਹਰ ਲਾਲ ਸਿੰਘ, ਭਾਈ ਹਰਪ੍ਰੀਤ ਸਿੰਘ ਅਤੇ ਭਾਈ ਜਸਬੀਰ ਸਿੰਘ ਬੈਂਕ ਵਾਲਿਆਂ ਦੇ ਜਥਿਆਂ ਨੇ ਸ਼ਬਦ ਕੀਰਤਨ ਦੀ ਛਹਿਬਰ ਰਾਹੀ ਸੰਗਤਾਂ ਨੂੰ ਨਿਹਾਲ ਕੀਤਾ। ਇਸ ਦੌਰਾਨ ਭਾਈ ਜਗਦੀਸ਼ ਸਿੰਘ ਸੇਵਾ ਵਾਲਿਆਂ ਨੇ ਗੁਰਮਤਿ ਵਿਚਾਰਾਂ ਦੁਆਰਾ ਸ੍ਰੀ ਗੁਰੂ ਰਾਮਦਾਸ ਜੀ ਦੇ ਮਹਾਨ ਜੀਵਨ ਤੇ ਚਾਨਣਾਂ ਪਾਇਆ। ਪਰਿਵਾਰ ਵਲੋਂ ਸਮੂਹ ਕੀਰਤਨੀ ਜਥਿਆਂ ਅਤੇ ਪ੍ਰਚਾਰਕਾਂ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ। ਸਟੇਜ ਸਕੱਤਰ ਦੀ ਸੇਵਾ ਦਵਿੰਦਰ ਸਿੰਘ ਵਲੋਂ ਨਿਭਾਈ ਗਈ। ਸੁਸਾਇਟੀ ਵਲੋਂ ਪਰਿਵਾਰ ਦੇ ਮੈਂਬਰਾਂ ਅਤੇ ਪਤਿਵੰਤਿਆ ਨੂੰ ਸਿਰੋਪਾਓ ਪਾਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਤਿੰਦਰ ਸਿੰਘ ਚਾਵਲਾ, ਖੁਰਿੰਦਰ ਸਿੰਘ ਨਰੂਲਾ ਸਵਰਨ ਹਊਸ, ਸ਼ਰਨਜੀਤ ਸਿੰਘ, ਜਗਜੀਤ ਸਿੰਘ, ਕੁਲਦੀਪ ਸਿੰਘ, ਗਿਆਨ ਸਿੰਘ, ਨਿਰਮਲ ਸਿੰਘ, ਗੁਰਚਰਨ ਸਿੰਘ ਮਿਗਲਾਨੀ, ਗਗਨਦੀਪ ਸਿੰਘ, ਗੁਲਜ਼ਾਰ ਸਿੰਘ, ਹਰਿੰਦਰ ਪਾਲ ਸਿੰਘ, ਸਤਿਬੀਰ ਸਿੰਘ ਚੋਜੀ ਆਦਿ ਹਾਜ਼ਰ ਸਨ।