07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਮਣੀ ਅਕਾਲੀ ਦਲ (ਪੁਨਰ-ਸੁਰਜੀਤ) ਵਲੋਂ ‘ਗੁਰਦੁਆਰਾ ਸੁਧਾਰ ਲਹਿਰ, ਭਾਗ -2’ ਤਹਿਤ ਅਕਾਲ ਤਖ਼ਤ ਸਾਹਿਬ ਸਨਮੁੱਖ ਅਰਦਾਸ

ਅੰਮ੍ਰਿਤਸਰ, 6 ਅਕਤੂਬਰ (ਜਸਵੰਤ ਸਿੰਘ ਜੱਸ)-ਸ਼੍ਰੋਮਣੀ ਅਕਾਲੀ ਦਲ (ਪੁਨਰ-ਸੁਰਜੀਤ) ਵਲੋਂ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦੇ ਨਿਰਦੇਸ਼ਾਂ ’ਤੇ ਆਰੰਭੀ ‘ਗੁਰਦੁਆਰਾ ਸੁਧਾਰ ਲਹਿਰ, ਭਾਗ -2’ ਤਹਿਤ ਅੱਜ ਛੇਵੇਂ ਦਿਨ ਵੀ ਅਕਾਲ ਤਖ਼ਤ ਸਾਹਿਬ ਸਨਮੁੱਖ ਅਰਦਾਸ ਕੀਤੀ ਗਈ। ਅੱਜ ਅਰਦਾਸ ਵਿਚ ਪਾਰਟੀ ਦੇ ਅੱਜ ਅੰਮ੍ਰਿਤਸਰ ਦਿਹਾਤੀ, ਮੋਗਾ ਅਤੇ ਖੰਨਾ ਜ਼ਿਲਿਆਂ ਦੇ ਆਗੂ ਸ਼ਾਮਿਲ ਹੋਏ।

Ad Position 21
No active advertisement
ਅਜੀਤ ਡੈਸਕ 07-10-2026
ਅੰਮ੍ਰਿਤਸਰ, 6 ਅਕਤੂਬਰ (ਜਸਵੰਤ ਸਿੰਘ ਜੱਸ)-ਸ਼੍ਰੋਮਣੀ ਅਕਾਲੀ ਦਲ (ਪੁਨਰ-ਸੁਰਜੀਤ) ਵਲੋਂ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦੇ ਨਿਰਦੇਸ਼ਾਂ ’ਤੇ ਆਰੰਭੀ ‘ਗੁਰਦੁਆਰਾ ਸੁਧਾਰ ਲਹਿਰ, ਭਾਗ -2’ ਤਹਿਤ ਅੱਜ ਛੇਵੇਂ ਦਿਨ ਵੀ ਅਕਾਲ ਤਖ਼ਤ ਸਾਹਿਬ ਸਨਮੁੱਖ ਅਰਦਾਸ ਕੀਤੀ ਗਈ। ਅੱਜ ਅਰਦਾਸ ਵਿਚ ਪਾਰਟੀ ਦੇ ਅੱਜ ਅੰਮ੍ਰਿਤਸਰ ਦਿਹਾਤੀ, ਮੋਗਾ ਅਤੇ ਖੰਨਾ ਜ਼ਿਲਿਆਂ ਦੇ ਆਗੂ ਸ਼ਾਮਿਲ ਹੋਏ। ਅਰਦਾਸ ਉਪਰੰਤ ਪਾਰਟੀ ਦੇ ਪੀ. ਏ.ਸੀ. ਮੈਂਬਰ ਅਜੇਪਾਲ ਸਿੰਘ ਮੀਰਾਂਕੋਟ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਸਹੀ ਸਮੇਂ ’ਤੇ ਸਹੀ ਫੈਸਲਾ ਨਾ ਲੈ ਸਕਣ ਵਾਲੇ ਪ੍ਰਧਾਨ ਆਪਣੀਆਂ ਕਮਜ਼ੋਰ ਦਲੀਲਾਂ ਨਾਲ ਉਸ ਤੂਫਾਨ ਨੂੰ ਨਹੀਂ ਰੋਕ ਸਕਦੇ, ਜੋ ਉਨ੍ਹਾਂ ਦੇ ਪ੍ਰਬੰਧ ਹੇਠ ਚੱਲ ਰਹੀ ਸੰਸਥਾ ਵਿਚ ਕੀਤੀਆਂ ਜਾ ਰਹੀਆਂ ਸਾਜਿਸ਼ਾਂ ਦੇ ਖ਼ਿਲਾਫ਼ ਉਠਿਆ ਹੈ। ਉਨ੍ਹਾਂ ਕਿਹਾ ਕਿ ਹੁਣ ਕੇਸ ਨੂੰ ਠੰਢੇ ਬਸਤੇ ਵਿਚ ਪਾਉਣ ਲਈ ਸੀ.ਬੀ.ਆਈ .ਜਾਂਚ ਦੀ ਮੰਗ ਕੀਤੀ ਜਾ ਰਹੀ ਹੈ। ਜਥੇ ਵਿਚ ਅੰਮ੍ਰਿਤਸਰ ਦਿਹਾਤੀ, ਮੋਗਾ ਅਤੇ ਖੰਨਾ ਦੇ ਕ੍ਰਮਵਾਰ ਜ਼ਿਲਾ ਪ੍ਰਧਾਨ ਦਲਜਿੰਦਰਬੀਰ ਸਿੰਘ ਵਿਰਕ ਅੰਮ੍ਰਿਤਸਰ, ਪ੍ਰੀਤਮ ਸਿੰਘ ਕੁੱਸਾ, ਰੇਸ਼ਮ ਸਿੰਘ ਠੱਠੀ ਜ਼ਿਲ੍ਹਾ ਮੋਗਾ ਅਤੇ ਹਾਕਮ ਸਿੰਘ ਨਸਰਾਲੀ ਖੰਨਾ ਤੋਂ ਇਲਾਵਾ ਹਰਜੀਤ ਸਿੰਘ ਪੁਰੇਵਾਲ, ਗੁਰਪ੍ਰੀਤਮ ਸਿੰਘ ਮੋਗਾ, ਯੋਗੇਸ਼ ਕੁਮਾਰ ਟੀਨੂੰ, ਜਗਤਾਰ ਸਿੰਘ ਗਿੱਲ, ਗੁਰਦੇਵ ਸਿੰਘ ਵੱਲਾ, ਭੁਪਿੰਦਰ ਸਿੰਘ ਮਾਨ , ਸੁਖਚੈਨ ਸਿੰਘ ਨੇਸ਼ਟਾ, ਜਸਬੀਰ ਸਿੰਘ ਖ਼ਾਲਸਾ, ਗੁਰਜੀਤ ਸਿੰਘ ਸੋਨਾ, ਹਰਮਨ ਸਿੰਘ ਪੁਰਾਣੇਵਾਲਾ, ਚਰਨ ਸਿੰਘ ਮਾਨ, ਚਰਨਜੀਤ ਸਿੰਘ ਦੀਨਾਨਗਰ, ਮੋਹਨ ਸਿੰਘ ਮੋਗਾ, ਚਾਨਣ ਸਿੰਘ ਵੱਟੂ, ਅੰਗਰੇਜ਼ ਸਿੰਘ, ਗੁਰਮੇਲ ਸਿੰਘ ਹੇਰਾਂ, ਹਰਦੇਵ ਸਿੰਘ ਚਾਨਾ, ਸੁਰਿੰਦਰ ਸਿੰਘ ਨੈਸਲੇ, ਮੋਹਨ ਸਿੰਘ ਮੋਗਾ, ਗੁਰਪ੍ਰੀਤ ਸਿੰਘ ਚੀਮਾ, ਸੁਰਿੰਦਰ ਸਿੰਘ ਭੁੱਲਰ, ਸੁਖਬੀਰ ਸਿੰਘ ਆਦਿ ਪਾਰਟੀ ਕਾਰਕੁੰਨ ਸ਼ਾਮਿਲ ਸਨ।
Ad Position 22
No active advertisement
ਪਿਛਲੀ ਖ਼ਬਰ ਹਲਕਾ ਪੱਛਮੀ ਵਿਚ ਅਕਾਲੀ ਦਲ ਵਾਰਸ ਪੰਜਾਬ ਦੀ ਹੋਈ ਅਹਿਮ ਬੈਠਕ ਅਗਲੀ ਖ਼ਬਰ ਪਟਾਕਿਆਂ ਦੀ ਵਿਕਰੀ ਲਈ ਆਰਜ਼ੀ ਲਾਇਸੰਸ ਲਈ 8 ਤੇ 9 ਅਕਤੂਬਰ ਲਈ ਅਰਜ਼ੀਆਂ ਦੀ ਮੰਗ : ਡੀ.ਸੀ.
Ad Position 24