06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਸ੍ਰੀ ਰਾਮਾਇਣ ਦੇ ਚੱਲ ਰਹੇ ਮਹਾਯੱਗ ’ ਚ ਸ਼ਰਧਾਲੂਆਂ ਨੇ ਯੱਗ ਦੀ ਮਹੱਤਤਾ ਨੂੰ ਜਾਣਿਆ

ਅੰਮ੍ਰਿਤਸਰ, 5 ਅਕਤੂਬਰ (ਰਾਜੇਸ਼ ਕੁਮਾਰ ਸ਼ਰਮਾ)-ਸ੍ਰੀ ਰਾਮ ਸ਼ਰਣਮ ਆਸ਼ਰਮ ਰਣਜੀਤ ਐਵੀਨਿਊ ਵਿਖੇ ਭਗਤ ਹੰਸਰਾਜ ਮਹਾਰਾਜ ਦੀ ਅਪਾਰ ਕਿਰਪਾ ਨਾਲ ਸ੍ਰੀ ਰਾਮਾਇਣ ਦੇ ਚੱਲ ਰਹੇ ਮਹਾਯੱਗ ਦੇ ਦੂਜੇ ਦਿਨ ਤਿਲਕ ਰਾਜ ਵਾਲੀਆ ਦੀ ਮੌਜੂਦਗੀ ‘ਚ ਸੈਂਕੜੇ ਸ਼ਰਧਾਲੂਆਂ ਨੇ ਸ਼ਿਰਕਤ ਕੀਤੀ ਅਤੇ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਦੌਰਾਨ ਤਿਲਕ ਰਾਜ ਵਾਲੀਆ ਨੇ ਕਿਹਾ ਕਿ ਯੱਗ ਦੀ ਮਹੱਤਤਾ ਰਾਮਾਇਣ ਤੋਂ ਚੰਗੀ ਤਰ੍ਹਾਂ ਸਪੱਸ਼ਟ ਹੈ।

Ad Position 21
No active advertisement
ਅਜੀਤ ਡੈਸਕ 07-10-2026
ਅੰਮ੍ਰਿਤਸਰ, 5 ਅਕਤੂਬਰ (ਰਾਜੇਸ਼ ਕੁਮਾਰ ਸ਼ਰਮਾ)-ਸ੍ਰੀ ਰਾਮ ਸ਼ਰਣਮ ਆਸ਼ਰਮ ਰਣਜੀਤ ਐਵੀਨਿਊ ਵਿਖੇ ਭਗਤ ਹੰਸਰਾਜ ਮਹਾਰਾਜ ਦੀ ਅਪਾਰ ਕਿਰਪਾ ਨਾਲ ਸ੍ਰੀ ਰਾਮਾਇਣ ਦੇ ਚੱਲ ਰਹੇ ਮਹਾਯੱਗ ਦੇ ਦੂਜੇ ਦਿਨ ਤਿਲਕ ਰਾਜ ਵਾਲੀਆ ਦੀ ਮੌਜੂਦਗੀ ‘ਚ ਸੈਂਕੜੇ ਸ਼ਰਧਾਲੂਆਂ ਨੇ ਸ਼ਿਰਕਤ ਕੀਤੀ ਅਤੇ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਦੌਰਾਨ ਤਿਲਕ ਰਾਜ ਵਾਲੀਆ ਨੇ ਕਿਹਾ ਕਿ ਯੱਗ ਦੀ ਮਹੱਤਤਾ ਰਾਮਾਇਣ ਤੋਂ ਚੰਗੀ ਤਰ੍ਹਾਂ ਸਪੱਸ਼ਟ ਹੈ। ਉਨ੍ਹਾਂ ਦੱਸਿਆ ਕਿ ਵਿਸ਼ਵਾਮਿੱਤਰ ਦੇ ਸਿੱਧ ਆਸ਼ਰਮ ‘ਚ ਭਗਵਾਨ ਰਾਮ ਨੇ ਇਕ ਸੇਵਕ ਬਣ ਕੇ ਯੱਗ ਦੀ ਰੱਖਿਆ ਕੀਤੀ। ਇਸ ਦੌਰਾਨ ਹਿਨਾ, ਰੂਬੀ, ਸੀਮਾ, ਅੰਜੂ, ਦ੍ਰਿਸ਼ਟੀ, ਵਾਣੀ ਅਤੇ ਗੌਰੀ ਨੇ ਰਾਮਾਇਣ ਦੀ ਚੌਪਈਆਂ ਦਾ ਪਾਠ ਕੀਤਾ। ਇਸ ਮੌਕੇ ਸਾਬਕਾ ਸੰਸਦ ਮੈਂਬਰ ਸ਼ਵੇਤ ਮਲਿਕ, ਦੁਰਗਿਆਣਾ ਕਮੇਟੀ ਦੇ ਜਨਰਲ ਸਕੱਤਰ ਅਰੁਣ ਖੰਨਾ, ਸੁੱਖ ਅੰਮ੍ਰਿਤ ਸਿੰਘ, ਵਿਮਲ ਗੁਪਤਾ, ਸੰਜੇ ਧਵਨ, ਸ਼ਾਮ ਸੁੰਦਰ ਅਰੋੜਾ, ਚਰਨਜੀਤ ਬਹਿਲ ਸਮੇਤ ਵੱਡੀ ਗਿਣਤੀ ‘ਚ ਸ਼ਰਧਾਲੂ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ‘ ਚਿਨਮਯ ਅੰਮ੍ਰਿਤ ਯਾਤਰਾ’ ਦਾ ਭਵਨਜ਼ ਸਕੂਲ ਵਿਖੇ ਪਹੁੰਚਣ ’ਤੇ ਸ਼ਾਨਦਾਰ ਸਵਾਗਤ ਅਗਲੀ ਖ਼ਬਰ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ
Ad Position 24