04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਬੀਜੇਪੀ ਵੋਟ ਅਧਿਕਾਰ ਖ਼ਤਮ ਕਰਕੇ ਚੋਣ ਕਮਿਸ਼ਨ ਰਾਹੀਂ ਲੋਕਾਂ ਦੇ ਸੰਵਿਧਾਨਕ ਹੱਕ ’ਤੇ ਡਾਕਾ ਮਾਰ ਰਹੀ ਹੈ-ਮਨਜਿੰਦਰ ਢੇਸੀ/ਅਜੈ ਫਿਲੌਰ

ਫਿਲੌਰ, 4 ਅਕਤੂਬਰ (ਸਤਿੰਦਰ ਸ਼ਰਮਾ)-ਅੱਜ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਵਲੋਂ ਸਥਾਨਕ ਬਸ ਸਟੈਂਡ ’ਤੇ ਗਿਆਨੇਸ਼ ਕੁਮਾਰ ਦਾ ਪੁਤਲਾ ਫੂਕ ਮੁਜ਼ਾਹਰਾ ਕਰਕੇ ਰੋਹ ਦਾ ਪ੍ਰਗਟਾਵਾ ਕੀਤਾ ਗਿਆ। ਇਸ ਰੋਸ ਪ੍ਰਦਰਸ਼ਨ ਦੀ ਅਗਵਾਈ ਐਡਵੋਕੇਟ ਬਲਦੇਵ ਸਾਹਨੀ, ਗੈਰੀ ਗਿੱਲ, ਜਸਵੀਰ ਢੇਸੀ, ਰਸ਼ਪਾਲ ਬਿਰਦੀ ਨੇ ਸਾਂਝੇ ਤੌਰ ’ਤੇ ਕੀਤੀ।

Ad Position 21
No active advertisement
ਅਜੀਤ ਡੈਸਕ 05-10-2026
ਫਿਲੌਰ, 4 ਅਕਤੂਬਰ (ਸਤਿੰਦਰ ਸ਼ਰਮਾ)-ਅੱਜ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਵਲੋਂ ਸਥਾਨਕ ਬਸ ਸਟੈਂਡ ’ਤੇ ਗਿਆਨੇਸ਼ ਕੁਮਾਰ ਦਾ ਪੁਤਲਾ ਫੂਕ ਮੁਜ਼ਾਹਰਾ ਕਰਕੇ ਰੋਹ ਦਾ ਪ੍ਰਗਟਾਵਾ ਕੀਤਾ ਗਿਆ। ਇਸ ਰੋਸ ਪ੍ਰਦਰਸ਼ਨ ਦੀ ਅਗਵਾਈ ਐਡਵੋਕੇਟ ਬਲਦੇਵ ਸਾਹਨੀ, ਗੈਰੀ ਗਿੱਲ, ਜਸਵੀਰ ਢੇਸੀ, ਰਸ਼ਪਾਲ ਬਿਰਦੀ ਨੇ ਸਾਂਝੇ ਤੌਰ ’ਤੇ ਕੀਤੀ। ਇਕੱਤਰ ਨੌਜਵਾਨਾਂ ਨੇ ਬੀਜੇਪੀ ਸਰਕਾਰ ਖ਼ਿਲਾਫ ਨਾਅਰੇਬਾਜ਼ੀ ਕੀਤੀ ਜਿਸ ਦੌਰਾਨ ਮੁਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫੇ ਦੀ ਮੰਗ ਕਰਦਿਆਂ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਮੁਜ਼ਾਹਰਾਕਾਰੀਆਂ ਨੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਝੰਡੇ ਅਤੇ ਗਿਆਨੇਸ਼ ਕੁਮਾਰ ਦਾ ਪੁਤਲਾ ਲੈ ਕੇ ਸ਼ਹਿਰ ਫਿਲੌਰ ਦੇ ਬੱਸ ਸਟੈਡ ਤੱਕ ਮਾਰਚ ਕੀਤਾ। ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੂਬਾ ਪ੍ਰਧਾਨ ਮਨਜਿੰਦਰ ਢੇਸੀ, ਸੂਬਾ ਵਿੱਤ ਸਕੱਤਰ ਐਡਵੋਕੇਟ ਅਜੈ ਫਿਲੌਰ ਨੇ ਸੰਬੋਧਨ ਕਰਦਿਆਂ ਦੋਸ਼ ਲਾਇਆ ਕਿ ਕੇਂਦਰ ਸਰਕਾਰ ਨੇ ਤਾਨਾਸ਼ਾਹੀ ਰੁੱਖ ਅਪਣਇਆ ਹੋਇਆ ਹੈ, ਸੰਵਿਧਾਨ ਨੂੰ ਇਕ ਪਾਸੇ ਕਰਕੇ ਬੀਜੇਪੀ ਸਰਕਾਰ ਮਨੂੰਵਾਦੀ ਸਮਿ੍ਰਤੀ ਲਾਗੂ ਕਰਨ ਲਈ ਲੋਕਾਂ ਦੇ ਸੰਵਿਧਾਨਕ ਵੋਟ ਅਧਿਕਾਰ ਨੂੰ ਖ਼ਤਮ ਕਰਕੇ ਚੋਣ ਕਮਿਸ਼ਨ ਰਾਹੀਂ ਡਾਕਾ ਮਾਰ ਰਹੀਂ ਹੈ। ਆਗੂਆਂ ਨੇ ਕਿਹਾ ਕਿ ਦੇਸ਼ ਅੰਦਰ ਬੇਰੁਜ਼ਗਾਰੀ, ਭਿ੍ਰਸ਼ਟਾਚਾਰ ’ਚ ਵਾਧਾ ਹੋ ਰਿਹਾ ਹੈ। ਧਰਮ ਅਧਾਰਤ ਦੇਸ਼ ਕਾਇਮ ਕਰਨ ਲਈ ਪੁਲਿਸ ਅਤੇ ਸੈਨਿਕ ਬਲਾਂ ਦਾ ਪ੍ਰਯੋਗ ਕਰਕੇ ਕੇ ਹੱਕ ਮੰਗਦੇ ਲੋਕਾਂ ’ਤੇ ਲਾਠੀਚਾਰਜ ਕੀਤਾ ਜਾ ਰਿਹਾ ਹੈ। ਨਿਰਦੋਸ਼ ਨੌਜਵਾਨਾਂ, ਵਿਦਿਆਰਥੀਆਂ ਨੂੰ ਜੇਲ੍ਹਾਂ ’ਚ ਧੱਕਿਆ ਜਾ ਰਿਹਾ ਹੈ। ਸਭਾ ਦੇ ਤਹਿਸੀਲ ਪ੍ਰਧਾਨ ਮੱਖਣ ਸੰਗਰਾਮੀ ਅਤੇ ਸਭਾ ਦੇ ਤਹਿਸੀਲ ਸਕੱਤਰ ਸੁਨੀਲ ਭੈਣੀ ਨੇ ਨੌਜਵਾਨਾਂ ਨੂੰ ਅਗਲੇ ਸੰਘਰਸ਼ ਲਈ ਤਿਆਰ ਰਹਿਣ ਲਈ ਹੋਕਾ ਦਿੱਤਾ ਅਤੇ ਦਿੱਲੀ ਅੰਦਰ ਨੌਜਵਾਨ ਵਿਦਿਆਰਥੀਆਂ ਵਲੋਂ ਜੰਤਰ ਮੰਤਰ ’ਤੇ ਚੱਲ ਰਹੇ ਸੰਘਰਸ਼ ਦੀ ਹਮਾਇਤ ਕੀਤੀ। ਇਸ ਮੌਕੇ ਜੱਸਾ ਰੁੜਕਾ, ਅਮਰੀਕ ਰੁੜਕਾ, ਸੁੱਖਾ ਸੰਗੋਵਾਲ, ਸੋਨੂੰ ਢੇਸੀ, ਤਰਜਿੰਦਰ ਧਾਲੀਵਾਲ, ਇੰਦਰਜੀਤ ਢੇਸੀ, ਗਗਨਦੀਪ ਗੱਗਾ, ਸਾਹਿਲ, ਯੁਵਰਾਜ, ਜੱਸੀ, ਅਮਨ ਬਿਰਦੀ, ਬੱਬਲ, ਹੈਪੀ, ਰਾਹੁਲ ਲੱਬਾ ਰੁੜਕੀ, ਸੂਰਜ ਰੁੜਕਾ, ਜਸਪ੍ਰੀਤ, ਹਰਮਨ, ਪ੍ਰਦੀਪ, ਸਾਬ੍ਹੀ ਫਿਲੌਰ ਅਤੇ ਸੰਦੀਪ ਫਿਲੌਰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਭਵਨਜ਼ ਵਿਖੇ ਗਾਂਧੀ ਜੈਅੰਤੀ ਸਮਾਰੋਹ ’ਤੇ ਮੁਕਾਬਲਿਆਂ ਦੇ ਜੇਤੂਆਂ ਨੂੰ ਸਨਮਾਨਿਤ ਕੀਤਾ ਅਗਲੀ ਖ਼ਬਰ ਗੁਰਦੁਆਰਾ ਸ੍ਰੀ ਸੰਗਰਾਣਾ ਸਾਹਿਬ ਚੱਬਾ ਵਿਖੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਾਲਾਨਾ ਮਹਾਨ ਗੁਰਮਤਿ ਸਮਾਗਮ
Ad Position 24