04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਭਵਨਜ਼ ਵਿਖੇ ਗਾਂਧੀ ਜੈਅੰਤੀ ਸਮਾਰੋਹ ’ਤੇ ਮੁਕਾਬਲਿਆਂ ਦੇ ਜੇਤੂਆਂ ਨੂੰ ਸਨਮਾਨਿਤ ਕੀਤਾ

ਅੰਮ੍ਰਿਤਸਰ, 4 ਅਕਤੂਬਰ (ਰਾਜੇਸ਼ ਕੁਮਾਰ ਸ਼ਰਮਾ)- ਭਵਨਜ਼ ਐੱਸ. ਐੱਲ.

Ad Position 21
No active advertisement
ਅਜੀਤ ਡੈਸਕ 05-10-2026
ਅੰਮ੍ਰਿਤਸਰ, 4 ਅਕਤੂਬਰ (ਰਾਜੇਸ਼ ਕੁਮਾਰ ਸ਼ਰਮਾ)- ਭਵਨਜ਼ ਐੱਸ. ਐੱਲ. ਪਬਲਿਕ ਸਕੂਲ ਦੀ ਅਗਵਾਈ ਹੇਠ ਗਾਂਧੀ ਜੈਅੰਤੀ ਦੇ ਮੌਕੇ ਭਵਨਜ਼ ਸ੍ਰੀ ਪੀ. ਡੀ. ਕੁਮਾਰ ਮੈਮੋਰੀਅਲ ਗਿਆਨਦੀਪ ਸਕੂਲ, ਭਵਨਜ਼ ਆਰ. ਐਲ. ਮਿੱਤਲ ਮੈਮੋਰੀਅਲ ਗਿਆਨਦੀਪ ਸਕੂਲ ਇਸਲਾਮਾਬਾਦ, ਭਵਨਜ਼ ਗਾਂਧੀ ਇੰਸਟੀਚਿਊਟ ਆਫ ਕੰਪਿਊਟਰ ਐਜੂਕੇਸ਼ਨ, ਭਵਨਜ਼ ਮੁਸਕਾਨ, ਅਤੇ ਭਵਨਜ਼ ਸਕਸ਼ਮ, ਅਤੇ ਸਹੋਦਯਾ ਇੰਟਰ-ਸਕੂਲ ਮੁਕਾਬਲਿਆਂ (2026) ਦੇ ਜੇਤੂਆਂ ਲਈ ਭਵਨਜ਼ ਪਰਿਸਰ ’ਚ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਵਿਧਾਇਕ ਡਾ. ਕੁੰਵਰ ਵਿਜੇ ਪ੍ਰਤਾਪ ਸਿੰਘ ਅਤੇ ਮੇਅਰ ਜਤਿੰਦਰ ਸਿੰਘ ਮੋਤੀ ਭਾਟੀਆ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪ੍ਰੋਗਰਾਮ ਦੀ ਸ਼ੁਰੂਆਤ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਅਤੇ ਵਿਸ਼ੇਸ਼ ਮਹਿਮਾਨਾਂ ਦੁਆਰਾ ਸ਼ਮਾਂ ਰੌਸ਼ਨ ਨਾਲ ਹੋਈ। ਚੇਅਰਮੈਨ ਅਵਿਨਾਸ਼ ਮਹੇਂਦਰੂ ਨੇ ਫੁੱਲਾਂ ਦੇ ਗੁਲਦਸਤੇ ਨਾਲ ਮਹਿਮਾਨਾਂ ਦਾ ਰਸਮੀ ਤੌਰ ’ਤੇ ਸਵਾਗਤ ਕੀਤਾ। ਅਵਿਨਾਸ਼ ਮਹੇਂਦਰੂ ਨੇ ਆਪਣੇ ਸੰਬੋਧਨ ‘ਚ ਮਹਾਤਮਾ ਗਾਂਧੀ ਦੇ ਯੋਗਦਾਨ, ਸੱਚਾਈ ਅਤੇ ਮਨੁੱਖਤਾ ਦੇ ਮੁੱਲਾਂ ’ਤੇ ਚਾਨਣਾ ਪਾਇਆ। ਉਨ੍ਹਾਂ ਨੇ ਪ੍ਰੇਰਨਾਦਾਇਕ ਕਿੱਸੇ ਸਾਂਝੇ ਕੀਤੇ ਅਤੇ ਸਾਰਿਆਂ ਨੂੰ ਮਹਾਤਮਾ ਗਾਂਧੀ ਦੇ ਆਦਰਸ਼ਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਭਵਨਜ਼ ਦੁਆਰਾ ਕੀਤੇ ਜਾ ਰਹੇ ਵੱਖ-ਵੱਖ ਮਾਨਵਤਾਵਾਦੀ ਅਤੇ ਸਮਾਜਿਕ ਕੰਮਾਂ ਦਾ ਵੀ ਜ਼ਿਕਰ ਕੀਤਾ। ਸੱਭਿਆਚਾਰਕ ਪ੍ਰੋਗਰਾਮ ’ਚ ਸ੍ਰੀ ਪੀ. ਡੀ. ਕੁਮਾਰ ਗਿਆਨਦੀਪ ਸਕੂਲ ਦੇ ਵਿਦਿਆਰਥੀਆਂ ਨੇ ਪ੍ਰਭਾਵਸ਼ਾਲੀ ਭੂਮਿਕਾਵਾਂ ਰਾਹੀਂ ਮਹਾਤਮਾ ਗਾਂਧੀ ਅਤੇ ਲਾਲ ਬਹਾਦਰ ਸ਼ਾਸਤਰੀ ਦੇ ਜੀਵਨ ਅਤੇ ਕਾਰਜਾਂ ਨੂੰ ਉਜਾਗਰ ਕੀਤਾ। ਇਨਾਮ ਵੰਡ ਸਮਾਰੋਹ ਫਿਰ ਸਹੋਦਿਆ ਅੰਤਰ-ਸਕੂਲ ਮੁਕਾਬਲਿਆਂ ਦੇ ਜੇਤੂਆਂ ਦੇ ਸਨਮਾਨ ਨਾਲ ਸ਼ੁਰੂ ਹੋਇਆ। ਸਹੋਦਿਆ ਕੈਂਪਸ ਦੇ 25 ਸਕੂਲਾਂ ਦੇ 450 ਵਿਦਿਆਰਥੀਆਂ ਨੇ ਇਨ੍ਹਾਂ ਮੁਕਾਬਲਿਆਂ ‘ਚ ਹਿੱਸਾ ਲਿਆ। ਭਵਨਜ਼ ਗਾਂਧੀ ਇੰਸਟੀਚਿਊਟ ਆਫ਼ ਕੰਪਿਊਟਰ ਐਜੂਕੇਸ਼ਨ, ਭਵਨਜ਼ ਪੀਡੀ ਕੁਮਾਰ ਮੈਮੋਰੀਅਲ ਗਿਆਨਦੀਪ ਸਕੂਲ, ਭਵਨਜ਼ ਆਰ. ਐੱਲ. ਮਿੱਤਲ ਮੈਮੋਰੀਅਲ ਗਿਆਨਦੀਪ ਸਕੂਲ ਇਸਲਾਮਾਬਾਦ, ਭਵਨਜ਼ ਮੁਸਕਾਨ ਅਤੇ ਭਵਨਜ਼ ਸਕਸ਼ਮ ਦੇ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਅਤੇ ਪ੍ਰਬੰਧਨ ਕਮੇਟੀ ਦੇ ਮੈਂਬਰਾਂ ਦੁਆਰਾ ਭਵਨਜ਼ ਦਰਸ਼ਨ ਰਿਲੀਜ਼ ਕੀਤਾ ਗਿਆ। ਪ੍ਰੋਗਰਾਮ ਦੇ ਅਖ਼ੀਰ ’ਚ ਭਵਨਜ਼ ਡਾਇਰੈਕਟਰ ਡਾ. ਅਨੀਤਾ ਭੱਲਾ ਨੇ ਮਹਿਮਾਨਾਂ ਦਾ ਉਨ੍ਹਾਂ ਦੇ ਕੀਮਤੀ ਸਮੇਂ ਲਈ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਸਟਾਲਵਰਟਸ ਵਰਲਡ ਸਕੂਲ ਦੇ ਵਿਦਿਆਰਥੀਆਂ ਨੇ ਰਾਸ਼ਟਰੀ ਓਜ਼ੋਨ ਦਿਵਸ ਮੁਕਾਬਲੇ ’ਚ ਨਕਦ ਇਨਾਮ ਜਿੱਤੇ ਅਗਲੀ ਖ਼ਬਰ ਬੀਜੇਪੀ ਵੋਟ ਅਧਿਕਾਰ ਖ਼ਤਮ ਕਰਕੇ ਚੋਣ ਕਮਿਸ਼ਨ ਰਾਹੀਂ ਲੋਕਾਂ ਦੇ ਸੰਵਿਧਾਨਕ ਹੱਕ ’ਤੇ ਡਾਕਾ ਮਾਰ ਰਹੀ ਹੈ-ਮਨਜਿੰਦਰ ਢੇਸੀ/ਅਜ...
Ad Position 24