ਡਾ. ਸ਼ਕੀਨ ਸਿੰਘ ਕੋਰਨੀਆਂ ਦੇ ਯੋਗਦਾਨ ਲਈ ਵੱਕਾਰੀ ਐਕਸੀਲੈਂਸ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 12 ਅਗਸਤ (ਰੇਸ਼ਮ ਸਿੰਘ)-ਅੱਖਾਂ ਦੇ ਵਿਸ਼ਵ ਪ੍ਰਸਿੱਧ ਸਰਜ਼ਨ ਡਾ: ਸ਼ਕੀਨ ਸਿੰਘ ਨੂੰ ਕੋਰਨੀਆਂ ਵਿਚ ਯੋਗਦਾਨ ਲਈ ਵਕਾਰੀ ਐਕਸੀਲੈਂਸਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਐਵਾਰਡ ਪ੍ਰਸਿਧ ਅੱਖ ਰੋਗ ਵਿਗਿਆਨੀ ਡਾ.
ਅੰਮ੍ਰਿਤਸਰ, 12 ਅਗਸਤ (ਰੇਸ਼ਮ ਸਿੰਘ)-ਅੱਖਾਂ ਦੇ ਵਿਸ਼ਵ ਪ੍ਰਸਿੱਧ ਸਰਜ਼ਨ ਡਾ: ਸ਼ਕੀਨ ਸਿੰਘ ਨੂੰ ਕੋਰਨੀਆਂ ਵਿਚ ਯੋਗਦਾਨ ਲਈ ਵਕਾਰੀ ਐਕਸੀਲੈਂਸਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਐਵਾਰਡ ਪ੍ਰਸਿਧ ਅੱਖ ਰੋਗ ਵਿਗਿਆਨੀ ਡਾ. ਸ਼ਕੀਨ ਸਿੰਘ ਨੂੰ ਇੰਡੀਅਨ ਸੋਸਾਇਟੀ ਆਫ਼ ਕੋਰਨੀ ਐਂਡ ਕੇਰਾਟੋਰੇਫ੍ਰੈਕਟਿਵ ਸਰਜਨਜ਼ ਸੁਸਾਇਟੀ ਵਲੋਂ ਕੋਰਨੀਆ ਵਿਚ ਸ਼ਾਨਦਾਰ ਯੋਗਦਾਨ ਲਈ ਵੱਕਾਰੀ ਐਕਸੀਲੈਂਸ ਅਵਾਰਡ ਕੇਰਾਟੋਰੇਫ੍ਰੈਕਟਿਵ ਸਰਜਰੀ ਦੇ ਖੇਤਰ ਵਿਚ ਡਾ. ਸਿੰਘ ਦੇ ਲੰਬੇ ਸਮੇਂ ਤੋਂ ਯੋਗਦਾਨ ਨੂੰ ਮਾਨਤਾ ਦੇਣ ਲਈ ਨਵੀਂ ਦਿੱਲੀ ਵਿਖੇ ਸਾਲਾਨਾ ਕਾਨਫਰੰਸ 2026 ਦੇ ਉਦਘਾਟਨ ਸਮਾਰੋਹ ਦੌਰਾਨ ਦਿੱਤਾ ਗਿਆ। ਅੱਖ ਰੋਗ ਵਿਗਿਆਨ ਵਿਚ ਕਈ ਦਹਾਕਿਆਂ ਦੇ ਤਜ਼ਰਬੇ ਦੇ ਨਾਲ ਡਾ. ਸਿੰਘ ਨੇ ਕੋਰਨੀਆ ਦੀ ਦੇਖਭਾਲ, ਰਿਫ੍ਰੈਕਟਿਵ ਸਰਜਰੀ, ਡਾਕਟਰੀ ਸਿੱਖਿਆ ਅਤੇ ਪੇਸ਼ੇਵਰ ਸਿਖਲਾਈ ਵਿਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਉਹ ਡਾ. ਸ਼ਕੀਨ ਆਈ ਐਂਡ ਡੈਂਟਲ ਹਸਪਤਾਲ ਅਤੇ ਲੇਸਿਕ ਲੇਜ਼ਰ ਸੈਂਟਰ ਅੰਮ੍ਰਿਤਸਰ ਦੇ ਮੁਖੀ ਹਨ ਅਤੇ ਨੇਤਰ ਵਿਗਿਆਨ ਵਿਚ ਵਿਸ਼ੇਸ਼ ਫੈਲੋਸ਼ਿਪ ਅਤੇ ਸਿਖਲਾਈ ਪ੍ਰੋਗਰਾਮਾਂ ਨੂੰ ਵਿਕਸਤ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਅ ਰਹੇ ਹਨ। ਇਹ ਜਾਣਕਾਰੀ ਦਿੰਦਿਆਂ ਤੇ ਧੰਨਵਾਦ ਪ੍ਰਗਟਾਉਂਦਿਆਂ ਡਾ: ਸ਼ਕੀਨ ਸਿੰਘ ਨੇ ਕਿਹਾ ਕਿ ਇਹ ਸਨਮਾਨ ਉਨ੍ਹਾਂ ਦੇ ਅਧਿਆਪਕਾਂ, ਸਹਿਯੋਗੀਆਂ, ਵਿਦਿਆਰਥੀਆਂ, ਮਰੀਜ਼ਾਂ ਅਤੇ ਟੀਮ ਦੇ ਸਮੂਹਿਕ ਯਤਨਾਂ ਦੀ ਮਾਨਤਾ ਹੈ।