06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਬੰਗਲੌਰ ਦੀ ਜਾਅਲੀ ਟਿਕਟ ਵੇਚਣ ਵਾਲੇ 'ਤੇ ਪਰਚਾ

Ad Position 21
No active advertisement
ਅਜੀਤ ਡੈਸਕ 23-01-2026
ਅੰਮਿ੍ਤਸਰ, 22 ਜਨਵਰੀ (ਰੇਸ਼ਮ ਸਿੰਘ)-ਸਕੂਲ ਸਮੇਂ ਤੋਂ ਚਲ ਰਹੀ ਦੋਸਤੀ 'ਚ ਇਕ ਦੋਸਤ ਨੇ ਉਸ ਵੇਲੇ ਫਿੱਕ ਪਾ ਦਿੱਤੀ ਜਦੋਂ ਕਿ ਆਪਣੇ ਦੋਸਤ ਨੂੰ ਜ਼ਾਅਲੀ ਟਿਕਟ ਵੇਚ ਕੇ ਪੈਸੇ ਹੜੱਪ ਕਰ ਲਏ | ਜਦੋਂ ਉਹ ਦੋਸਤ ਫਲਾਈਟ ਲੈਣ ਲਈ ਇਥੇ ਰਾਜਾਸਾਂਸੀ ਹਵਾਈ ਅੱਡਾ ਵਿਖੇ ਪੁੱਜਿਆ ਤਾਂ ਟਿਕਟ ਜ਼ਾਅਲੀ ਪਾਈ ਗਈ | ਪੁਲਿਸ ਨੂੰ ਕੀਤੀ ਸ਼ਿਕਾਇਤ 'ਚ ਚਰਨਜੀਤ ਕੁਮਾਰ ਵਾਸੀ ਪਿੰਡ ਚੰਦੇਲੀ ਮਾਹਲਪੁਰ ਜ਼ਿਲ੍ਹਾ ਹੁਸ਼ਿਆਰਪੁਰ ਨੇ ਦੱਸਿਆ ਕਿ ਉਹ ਟਰੱਕ ਡਰਾਈਵਰ ਹੈ, ਜਿਸ ਨੇ ਉਸਨੂੰ ਦੱਸਿਆ ਕਿ ਉਸਦੀ ਸਿਖਲਾਈ ਇਥੇ ਬੰਗਲੌਰ ਵਿਖੇ ਹੈ ਤੇ ਅੰਮਿ੍ਤਸਰ ਤੋਂ ਬੰਗਲੌਰ ਦੀ ਟਿਕਟ ਭੇਜੀ ਸੀ | ਜਦੋਂ ਉਹ ਹਵਾਈ ਅੱਡੇ ਜਾਣ ਲਈ ਪੁੱਜਿਆ ਤਾਂ ਅਧਿਕਾਰੀਆਂ ਨੇ ਦੱਸਿਆ ਕਿ ਇਹ ਟਿਕਟ ਜ਼ਾਅਲੀ ਹੈ | ਇਸ ਤਰ੍ਹਾਂ ਉਸਦੇ ਦੋਸਤ ਨੇ ਉਸ ਪਾਸੋਂ ਗੂਗਲ ਪੇਅ 'ਤੇ 5700 ਰੁਪਏ ਲਏ ਕੇ ਜ਼ਾਅਲੀ ਟਿਕਟ ਭੇਜ ਦਿੱਤੀ | ਪੁਲਿਸ ਵਲੋਂ ਰਵੀ ਸਹੋਤਾ ਵਾਸੀ ਚੱਬੇਵਾਲ ਜ਼ਿਲ੍ਹਾ ਹੁਸ਼ਿਆਰਪੁਰ ਖ਼ਿਲਾਫ਼ ਧੋਖਾਧੜੀ ਦੇ ਦੋਸ਼ਾਂ ਦਾ ਪਰਚਾ ਦਰਜ ਕਰ ਲਿਆ ਹੈ |
Ad Position 22
No active advertisement
ਪਿਛਲੀ ਖ਼ਬਰ ਲਹਿੰਦੇ ਪੰਜਾਬ ਦੇ ਵਸਨੀਕਾਂ ਨੂੰ ਮਹਾਰਾਜਾ ਰਣਜੀਤ ਸਿੰਘ ਨਾਲ ਸੰਬੰਧਿਤ ਇਤਿਹਾਸ ਤੋਂ ਜਾਣੰੂ ਕਰਵਾਉਣ ਲਈ ਲਾਹੌਰ ਤੋਂ 'ਸ... ਅਗਲੀ ਖ਼ਬਰ ਸਿੱਖਿਆ ਵਿਭਾਗ ਵਲੋਂ ਵਰਦੀਆਂ ਅਤੇ ਕਿਤਾਬਾਂ ਸੰਬੰਧੀ ਪ੍ਰਾਇਵੇਟ ਸਕੂਲਾਂ ਨੂੰ ਹਦਾਇਤਾਂ ਜਾਰੀ
Ad Position 24