06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਅਧਿਆਪਨ, ਖੋਜ ਅਤੇ ਨਵੀਨਤਾ ਦੇ ਖੇਤਰ ’ਚ ਮਾਣਮੱਤੀ ਖ਼ਾਲਸਈ ਵਿਦਿਅਕ ਵਿਰਾਸਤ ਨੂੰ ਅੱਗੇ ਵਧਾਉਣ ਲਈ ਨਿਰੰਤਰ ਕਦਮ ਵਧਾ ਰਹੀ ਹੈ: ‘ਖਾਲਸਾ ਯੂਨੀਵਰਸਿਟੀ’

ਅੰਮ੍ਰਿਤਸਰ, 6 ਨਵੰਬਰ (ਜਸਵੰਤ ਸਿੰਘ ਜੱਸ)- ਖ਼ਾਲਸਾ ਯੂਨੀਵਰਸਿਟੀ ਇਕ ਬਹੁ ਅਨੁਸ਼ਾਸਨੀ ਅਤੇ ਖੋਜ ਆਧਾਰਿਤ ਵਿੱਦਿਅਕ ਸੰਸਥਾ ਵਜੋਂ ਉੱਭਰਨ ਲਈ ਯਤਨਸ਼ੀਲ ਹੈ, ਜਿਸ ਦਾ ਮਕਸਦ ਵਿਦਿਆਰਥੀਆਂ ਨੂੰ ਪੇਸ਼ੇਵਰ ਤੌਰ ’ਤੇ ਸਮਰੱਥ, ਸਮਾਜਿਕ ਤੌਰ ’ਤੇ ਜ਼ਿੰਮੇਵਾਰ ਅਤੇ ਵਿਸ਼ਵ ਪੱਧਰ ’ਤੇ ਮੁਕਾਬਲੇ ਦੇ ਯੋਗ ਬਣਾਉਣਾ ਹੈ। ਸੰਨ੍ਹ 1890 ’ ਚ ਸਥਾਪਿਤ ਇਤਿਹਾਸਕ ਖ਼ਾਲਸਾ ਕਾਲਜ ਚੈਰੀਟੇਬਲ ਸੁਸਾਇਟੀ ਅਧੀਨ ਕਾਰਜਸ਼ੀਲ ਖ਼ਾਲਸਾ ਯੂਨੀਵਰਸਿਟੀ ਵਿੱਦਿਅਕ ਉੱਤਮਤਾ ਦੀ ਮਾਣਮੱਤੀ ਵਿਰਾਸਤ ਨੂੰ ਅਗਾਂਹ ਵਧਾ ਰਹੀ ਹੈ।

Ad Position 21
No active advertisement
ਖ਼ਾਲਸਾ ਯੂਨੀਵਰਸਿਟੀ ਦੀ ਤਸਵੀਰ। ਅਜੀਤ ਤਸਵੀਰ 07-11-2026
ਅੰਮ੍ਰਿਤਸਰ, 6 ਨਵੰਬਰ (ਜਸਵੰਤ ਸਿੰਘ ਜੱਸ)- ਖ਼ਾਲਸਾ ਯੂਨੀਵਰਸਿਟੀ ਇਕ ਬਹੁ ਅਨੁਸ਼ਾਸਨੀ ਅਤੇ ਖੋਜ ਆਧਾਰਿਤ ਵਿੱਦਿਅਕ ਸੰਸਥਾ ਵਜੋਂ ਉੱਭਰਨ ਲਈ ਯਤਨਸ਼ੀਲ ਹੈ, ਜਿਸ ਦਾ ਮਕਸਦ ਵਿਦਿਆਰਥੀਆਂ ਨੂੰ ਪੇਸ਼ੇਵਰ ਤੌਰ ’ਤੇ ਸਮਰੱਥ, ਸਮਾਜਿਕ ਤੌਰ ’ਤੇ ਜ਼ਿੰਮੇਵਾਰ ਅਤੇ ਵਿਸ਼ਵ ਪੱਧਰ ’ਤੇ ਮੁਕਾਬਲੇ ਦੇ ਯੋਗ ਬਣਾਉਣਾ ਹੈ। ਸੰਨ੍ਹ 1890 ’ ਚ ਸਥਾਪਿਤ ਇਤਿਹਾਸਕ ਖ਼ਾਲਸਾ ਕਾਲਜ ਚੈਰੀਟੇਬਲ ਸੁਸਾਇਟੀ ਅਧੀਨ ਕਾਰਜਸ਼ੀਲ ਖ਼ਾਲਸਾ ਯੂਨੀਵਰਸਿਟੀ ਵਿੱਦਿਅਕ ਉੱਤਮਤਾ ਦੀ ਮਾਣਮੱਤੀ ਵਿਰਾਸਤ ਨੂੰ ਅਗਾਂਹ ਵਧਾ ਰਹੀ ਹੈ। ਇਸ ਵਿੱਦਿਅਕ ਸੁਸਾਇਟੀ ਵਲੋਂ ਵੱਕਾਰੀ ਖ਼ਾਲਸਾ ਕਾਲਜ ਅੰਮ੍ਰਿਤਸਰ, ਨਿਊ ਖ਼ਾਲਸਾ ਸੈਨਿਕ ਸਕੂਲ ਸਮੇਤ 20 ਹੋਰ ਵਿੱਦਿਅਕ ਅਦਾਰਿਆਂ ਨੂੰ ਸਫਲਤਾਪੂਰਵਕ ਚਲਾਇਆ ਜਾ ਰਿਹਾ ਹੈ। ਪ੍ਰਬੰਧਕਾਂ ਅਨੁਸਾਰ ਯੂਨੀਵਰਸਿਟੀ ਦਾ ਉਦੇਸ਼ ਵਿਦਿਆਰਥੀਆਂ ਨੂੰ ਵਿੱਦਿਅਕ, ਕਿੱਤਾ ਮੁਖੀ, ਪੇਸ਼ੇਵਰ, ਸਮਾਜਿਕ, ਭਾਸ਼ਾਈ ਅਤੇ ਸੱਭਿਆਚਾਰਕ ਵਿਕਾਸ ਦੇ ਮੌਕੇ ਪ੍ਰਦਾਨ ਕਰਨਾ ਹੈ। ਸੰਪੂਰਨ ਵਿਦਿਆਰਥੀ ਕੇਂਦਰਿਤ ਪਹੁੰਚ ਸਦਕਾ ਯੂਨੀਵਰਸਿਟੀ ਵਿਦਿਆਰਥੀਆਂ ਨੂੰ ਆਪਣੀ ਸਮਰੱਥਾ ਪਛਾਨਣ, ਆਪਣੇ ਅਤੇ ਮਾਪਿਆਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਅਤੇ ਸਮਾਜ ਦੀ ਬਿਹਤਰੀ ‘ਚ ਸਾਰਥਿਕ ਯੋਗਦਾਨ ਪਾਉਣ ਦੇ ਕਾਬਿਲ ਬਣਾਉਣ ਲਈ ਉਤਸੁਕ ਹੈ। ’ ਵਰਸਿਟੀ ਵਲੋਂ ਵਿਗਿਆਨ, ਇੰਜੀਨੀਅਰਿੰਗ, ਸਮਾਜਿਕ ਵਿਗਿਆਨ, ਕਾਮਰਸ ਅਤੇ ਮੈਨੇਜਮੈਂਟ, ਕੰਪਿਊਟਰ ਸਾਇੰਸ, ਫਾਰਮੇਸੀ, ਕਾਨੂੰਨ, ਨਰਸਿੰਗ, ਖੇਤੀਬਾੜੀ, ਭਾਸ਼ਾਵਾਂ, ਖੇਡ ਵਿਗਿਆਨ, ਸਿੱਖਿਆ, ਪੱਤਰਕਾਰੀ ਅਤੇ ਧਾਰਮਿਕ ਅਧਿਐਨ ਸਮੇਤ ਵੱਖ ਵੱਖ ਵਿਸ਼ਿਆਂ ’ਚ ਅਨੇਕਾਂ ਅਕਾਦਮਿਕ ਕੋਰਸ ਕਰਵਾਏ ਜਾ ਰਹੇ ਹਨ ਤੇ ਵਿਸ਼ੇਸ਼ ਤੌਰ ’ ਤੇ ਹੁਨਰ ਵਿਕਾਸ, ਉੱਦਮਸ਼ੀਲਤਾ, ਉਦਯੋਗਿਕ ਖੇਤਰ ਨਾਲ ਸਹਿਯੋਗ ਅਤੇ ਵਿਹਾਰਕ ਸਿੱਖਿਆ ’ਤੇ ਜ਼ੋਰ ਦਿੱਤਾ ਜਾਂਦਾ ਹੈ ਤਾਂ ਜੋ ਵਿਦਿਆਰਥੀਆਂ ਨੂੰ ਬਦਲਦੇ ਪੇਸ਼ੇਵਰ ਮਾਹੌਲ ਦੀਆਂ ਲੋੜਾਂ ਅਨੁਸਾਰ ਤਿਆਰ ਕੀਤਾ ਜਾ ਸਕੇ। ਖ਼ਾਲਸਾ ’ਵਰਸਿਟੀ ਦੇ ਕੁਲਪਤੀ ਸੱਤਿਆਜੀਤ ਸਿੰਘ ਮਜੀਠੀਆ, ਪ੍ਰੋ: ਕੁਲਪਤੀ ਰਜਿੰਦਰ ਮੋਹਨ ਸਿੰਘ ਛੀਨਾ ਅਤੇ ਉਪ ਕੁਲਪਤੀ ਡਾ. ਮਹਿਲ ਸਿੰਘ ਦੀ ਅਗਵਾਈ ਹੇਠ ਯੂਨੀਵਰਸਿਟੀ ਅਧਿਆਪਨ, ਖੋਜ ਅਤੇ ਨਵੀਨਤਾ ਦੇ ਖੇਤਰ ’ਚ ਉੱਤਮਤਾ ਦਾ ਕੇਂਦਰ ਬਣਨ ਵੱਲ ਨਿਰੰਤਰ ਅਗਾਂਹ ਕਦਮ ਵਧਾ ਰਹੀ ਹੈ। ਉਨ੍ਹਾਂ ਦਾ ਸਾਂਝਾ ਦ੍ਰਿਸ਼ਟੀਕੋਣ ਇਸ ਯੂਨੀਵਰਸਿਟੀ ਨੂੰ ਵਿਸ਼ਵ ਪੱਧਰ ’ਤੇ ਅਜਿਹੀ ਮਾਨਤਾ ਪ੍ਰਾਪਤ ਸੰਸਥਾ ਵਜੋਂ ਸਥਾਪਿਤ ਕਰਨਾ ਹੈ, ਜਿੱਥੇ ਉੱਚ ਅਕਾਦਮਿਕ ਮਿਆਰਾਂ ਦੇ ਨਾਲ ਖੋਜ ਅਤੇ ਬੌਧਿਕ ਵਿਕਾਸ ਦੇ ਸੱਭਿਆਚਾਰ ਨੂੰ ਵੀ ਪ੍ਰਫੁਲਿੱਤ ਕੀਤਾ ਜਾਵੇ। ਯੂਨੀਵਰਸਿਟੀ ਅੰਤਰਰਾਸ਼ਟਰੀ ਵਿੱਦਿਅਕ ਸਹਿਯੋਗ ਨੂੰ ਮਜ਼ਬੂਤ ਕਰਨ ਅਤੇ ਤਕਨਾਲੋਜੀ ਤੇ ਸਿੱਖਿਆ ਦਰਮਿਆਨ ਸਾਰਥਿਕ ਸਾਂਝ ਵਿਕਸਿਤ ਕਰਨ ਲਈ ਵੀ ਯਤਨਸ਼ੀਲ ਹੈ। ਯੂਨੀਵਰਸਿਟੀ ਦੀ ਅਕਾਦਮਿਕ ਅਤੇ ਪ੍ਰਸ਼ਾਸਨਿਕ ਅਗਵਾਈ ’ਚ ਡੀਨ (ਅਕਾਦਮਿਕ) ਡਾ. ਸੁਰਿੰਦਰ ਕੌਰ, ਰਜਿਸਟਰਾਰ ਡਾ. ਖੁਸ਼ਵਿੰਦਰ ਕੁਮਾਰ, ਡਾਇਰੈਕਟਰ (ਖੋਜ) ਡਾ. ਆਰ. ਕੇ. ਧਵਨ ਅਤੇ ਕੰਟਰੋਲਰ ਪ੍ਰੀਖਿਆਵਾਂ ਡਾ. ਕੰਵਲਜੀਤ ਸਿੰਘ ਸਮੇਤ ਹੋਰ ਤਜਰਬੇਕਾਰ ਪ੍ਰਸ਼ਾਸ਼ਿਕ, ਅਧਿਆਪਕ ਅਤੇ ਸਟਾਫ਼ ਦੀ ਟੀਮ ਵਿਦਿਆਰਥੀਆਂ ਲਈ ਇਕ ਬਿਹਤਰ, ਉਤਸ਼ਾਹਜਨਕ ਅਤੇ ਪ੍ਰਗਤੀਸ਼ੀਲ ਵਿੱਦਿਅਕ ਮਾਹੌਲ ਸਿਰਜਣ ਲਈ ਤੱਤਪਰ ਹੈ। ਡਾਇਰੈਕਟਰ ਮੀਡੀਆ ਡੀ. ਐੱਸ. ਰਟੌਲ ਅਨੁਸਾਰ ਯੂਨੀਵਰਸਿਟੀ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ’ਚ ਉੱਚ ਯੋਗਤਾ ਪ੍ਰਾਪਤ ਅਧਿਆਪਕ, ਵਿਸ਼ਾਲ ਅਤੇ ਹਰੇ ਭਰੇ ਕੈਂਪਸ, ਆਧੁਨਿਕ ਸਵੈ-ਚਾਲਿਤ ਲਾਇਬ੍ਰੇਰੀ ਸਹੂਲਤਾਂ, ਆਧੁਨਿਕ ਉਪਕਰਨਾਂ ਨਾਲ ਲੈਸ ਪ੍ਰਯੋਗਸ਼ਾਲਾਵਾਂ, ਖੋਜ ਦੇ ਮੌਕੇ, ਸੁਰੱਖਿਅਤ ਅਤੇ ਅਨੁਕੂਲ ਵਿੱਦਿਅਕ ਵਾਤਾਵਰਨ , ਹੁਨਰ ਮੁਖੀ ਅਤੇ ਕਦਰਾਂ ਕੀਮਤਾਂ ਆਧਾਰਿਤ ਵਿੱਦਿਆ, ਸਮੇਂ ਅਨੁਸਾਰ ਅੱਪਡੇਟ ਕੀਤਾ ਗਿਆ ਪਾਠਕ੍ਰਮ ਅਤੇ ਰੁਜ਼ਗਾਰ ਤੇ ਪਲੇਸਮੈਂਟ ’ਤੇ ਵਿਸ਼ੇਸ਼ ਧਿਆਨ ਸ਼ਾਮਿਲ ਹਨ।
Ad Position 22
No active advertisement
ਪਿਛਲੀ ਖ਼ਬਰ ਖ਼ਬਰ ਦਾ ਅਸਰ- ਨਗਰ ਕੌਂਸਲ ਵਲੋਂ ਠਠਿਆਰਾਂ ਗੇਟ ਨੇੜੇ ਲੱਗੇ ਕੂੜੇ ਤੇ ਗਾਰ ਦੇ ਢੇਰਾਂ ਦੀ ਕਰਵਾਈ ਗਈ ਸਫ਼ਾਈ ਅਗਲੀ ਖ਼ਬਰ ਭਗਵਾਨ ਸ੍ਰੀ ਚੱਕਰਪਾਣੀ ਮਹਾਰਾਜ ਦੀ ਜੈਅੰਤੀ ਸ਼ਰਧਾ ਨਾਲ ਮਨਾਈ
Ad Position 24