ਭਗਵਾਨ ਸ੍ਰੀ ਚੱਕਰਪਾਣੀ ਮਹਾਰਾਜ ਦੀ ਜੈਅੰਤੀ ਸ਼ਰਧਾ ਨਾਲ ਮਨਾਈ
ਅੰਮ੍ਰਿਤਸਰ, 6 ਨਵੰਬਰ (ਰਾਜੇਸ਼ ਕੁਮਾਰ ਸ਼ਰਮਾ)-ਚੌਕ ਪਾਸੀਆਂ ਸਥਿਤ ਪ੍ਰਾਚੀਨ ਮੰਦਰ ਜੈ ਕ੍ਰਿਸ਼ਨੀਆ ’ਚ ਸ੍ਰੀ ਚੱਕਰਪਾਣੀ ਜੈਅੰਤੀ ਸ਼ਰਧਾ ਭਾਵਨਾ ਨਾਲ ਮਨਾਈ। ਇਸ ਮੌਕੇ ਮੰਦਰ ਦੇ ਸੰਚਾਲਕ ਡਾ: ਸਾਗਰ ਮੁਨੀ ਸ਼ਾਸਤਰੀ, ਮਹੰਤ ਗੋਪੀਰਾਜ ਬਾਬਾ ਕਰਣਜੇਕਰ ਨੇ ਸ਼ਰਧਾਲੂਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਮਾਜ ਨੂੰ ਚੰਗੀ ਜੀਵਨ ਸ਼ੈਲੀ ਅਤੇ ਸੰਸਕਾਰ ਪ੍ਰਦਾਨ ਕਰਨ ਲਈ ਭਗਵਾਨ ਹਰ ਯੁੱਗ ’ਚ ਅਵਤਾਰ ਧਾਰਦੇ ਹਨ।
ਅੰਮ੍ਰਿਤਸਰ, 6 ਨਵੰਬਰ (ਰਾਜੇਸ਼ ਕੁਮਾਰ ਸ਼ਰਮਾ)-ਚੌਕ ਪਾਸੀਆਂ ਸਥਿਤ ਪ੍ਰਾਚੀਨ ਮੰਦਰ ਜੈ ਕ੍ਰਿਸ਼ਨੀਆ ’ਚ ਸ੍ਰੀ ਚੱਕਰਪਾਣੀ ਜੈਅੰਤੀ ਸ਼ਰਧਾ ਭਾਵਨਾ ਨਾਲ ਮਨਾਈ। ਇਸ ਮੌਕੇ ਮੰਦਰ ਦੇ ਸੰਚਾਲਕ ਡਾ: ਸਾਗਰ ਮੁਨੀ ਸ਼ਾਸਤਰੀ, ਮਹੰਤ ਗੋਪੀਰਾਜ ਬਾਬਾ ਕਰਣਜੇਕਰ ਨੇ ਸ਼ਰਧਾਲੂਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਮਾਜ ਨੂੰ ਚੰਗੀ ਜੀਵਨ ਸ਼ੈਲੀ ਅਤੇ ਸੰਸਕਾਰ ਪ੍ਰਦਾਨ ਕਰਨ ਲਈ ਭਗਵਾਨ ਹਰ ਯੁੱਗ ’ਚ ਅਵਤਾਰ ਧਾਰਦੇ ਹਨ। ਸ੍ਰੀ ਚੱਕਰਪਾਣੀ ਮਹਾਰਾਜ ਨੇ ਸਮਾਜ ਨੂੰ ਸਾਫ਼ ਸੁਥਰਾ ਬਣਾਉਣ ਦਾ ਸੰਦੇਸ਼ ਦਿੱਤਾ, ਇਸ ਲਈ ਸਾਨੂੰ ਵੀ ਸਮਾਜ ਨੂੰ ਸਾਫ਼ ਰੱਖਣਾ ਚਾਹੀਦਾ ਹੈ। ਜੇਕਰ ਹਰ ਵਿਅਕਤੀ ਸਵੱਛਤਾ ਨੂੰ ਆਪਣੀ ਜਿੰਮੇਵਾਰੀ ਸਮਝੇ ਤਾਂ ਹੀ ਅਸੀਂ ਇਕ ਵਧੀਆ ਸਮਾਜ ਦੀ ਸਿਰਜਣਾ ਕਰ ਸਕਦੇ ਹਾਂ। ਪ੍ਰੋਗਰਾਮ ਦੌਰਾਨ ਮੰਦਰ ਪ੍ਰਧਾਨ ਅੰਜਨਾ ਲੂਥਰਾ ਵਲੋਂ ਸ੍ਰੀ ਚੱਕਰਪਾਣੀ ਮਹਾਰਾਜ ਦੀ ਪ੍ਰਾਚੀਨ ਮੂਰਤੀ ਦਾ ਅਭਿਸ਼ੇਕ ਕੀਤਾ ਗਿਆ ਅਤੇ ਮੰਗਲ ਆਰਤੀ ਉਪਰੰਤ ਸ਼ਰਧਾਲੂਆਂ ਨੂੰ ਭੋਜਨ ਪ੍ਰਸ਼ਾਦ ਵੰਡਿਆ ਗਿਆ। ਇਸ ਮੌਕੇ ਨੀਲਮ ਮਹਾਜਨ, ਦੇਵਦਾਸ, ਅਰੁਣ ਚੌਹਾਨ, ਅਮਿਤ ਸ਼ਿੰਗਾਰੀ, ਲਲਿਤ ਚੋਪੜਾ ਆਦਿ ਸ਼ਰਧਾਲੂ ਹਾਜ਼ਰ ਸਨ।