06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਅਸੀਂ ਭਾਰਤ ਤੋਂ ਪਿੱਛੇ ਰਹਿ ਗਏ ਹਾਂ-ਪਾਕਿ ਵਣਜ ਮੰਤਰੀ <br/>

Ad Position 21
No active advertisement
ਅਜੀਤ ਡੈਸਕ 23-01-2026
ਅੰਮਿ੍ਤਸਰ, 22 ਜਨਵਰੀ (ਸੁਰਿੰਦਰ ਕੋਛੜ)-ਪਾਕਿਸਤਾਨ ਦੀ ਸ਼ਾਹਬਾਜ਼ ਸ਼ਰੀਫ਼ ਸਰਕਾਰ ਨੇ ਮੰਨਿਆ ਹੈ ਕਿ ਉਨ੍ਹਾਂ ਦਾ ਦੇਸ਼ ਚੌਲਾਂ ਦੀ ਬਰਾਮਦ 'ਚ ਭਾਰਤ ਤੋਂ ਪਿੱਛੇ ਹੈ | ਵਣਜ ਮੰਤਰੀ ਜਾਮ ਕਮਾਲ ਖ਼ਾਨ ਨੇ ਕਿਹਾ ਕਿ ਪਾਕਿਸਤਾਨੀ ਚੌਲ ਵਿਸ਼ਵ ਬਾਜ਼ਾਰ 'ਚ ਭਾਰਤ ਤੋਂ ਪਿੱਛੇ ਹੈ ਅਤੇ ਪਾਕਿ ਕੌਮਾਂਤਰੀ ਬਾਜ਼ਾਰ 'ਚ ਕੀਮਤਾਂ ਦੀਆਂ ਚੁਨੌਤੀਆਂ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰ ਰਿਹਾ ਹੈ | ਭਾਰਤ ਤੋਂ ਪਿੱਛੇ ਰਹਿਣ ਨੂੰ ਸਵੀਕਾਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਇਸ ਦੇ ਹਲ ਲਈ ਪਾਕਿ ਸਰਕਾਰ ਚੌਲ ਬਰਾਮਦਕਾਰਾਂ ਲਈ ਬਰਾਮਦ ਵਿਕਾਸ ਫ਼ੰਡ (ਈ. ਡੀ. ਐੱਫ.) ਰਾਹੀਂ ਸਹਾਇਤਾ ਪ੍ਰਦਾਨ ਕਰੇਗੀ | ਪਾਕਿ ਮੀਡੀਆ ਚੈਨਲ ਨੂੰ ਦਿੱਤੀ ਇੰਟਰਵਿਊ 'ਚ ਕਮਾਲ ਖ਼ਾਨ ਨੇ ਕਿਹਾ ਕਿ ਪਾਕਿਸਤਾਨੀ ਚੌਲਾਂ ਦੀ ਕੀਮਤ ਇਸ ਸਮੇਂ ਵਿਸ਼ਵ ਬਾਜ਼ਾਰ 'ਚ ਜ਼ਿਆਦਾ ਹੈ, ਜਿਸ ਕਾਰਨ ਵਪਾਰੀਆਂ ਲਈ ਮੁਸ਼ਕਲਾਂ ਪੈਦਾ ਹੋ ਰਹੀਆਂ ਹਨ | ਉਨ੍ਹਾਂ ਕਿਹਾ ਕਿ ਸਰਕਾਰੀ ਸਹਾਇਤਾ ਤੋਂ ਬਿਨਾਂ ਘਰੇਲੂ ਬਾਜ਼ਾਰ 'ਚ ਲਗਭਗ 30 ਲੱਖ ਟਨ ਚੌਲ ਬਿਨਾਂ ਵਿਕੇ ਰਹਿ ਸਕਦੇ ਹਨ | ਇਸ ਦਾ ਸਿੱਧਾ ਅਸਰ ਕਿਸਾਨਾਂ 'ਤੇ ਪਵੇਗਾ |

Ad Position 22
No active advertisement
ਪਿਛਲੀ ਖ਼ਬਰ ਪਾਕਿਸਤਾਨ ਦੇ ਖ਼ੈਬਰ ਪਖਤੂਨਖਵਾ 'ਚ ਨਵੇਂ ਤੇਲ ਤੇ ਗੈਸ ਭੰਡਾਰਾਂ ਦੀ ਖੋਜ ਦਾ ਐਲਾਨ ਇਕ ਮਹੀਨੇ 'ਚ ਤੀਜੀ ਖੋਜ, ਤੇਲ ਉਤਪ... ਅਗਲੀ ਖ਼ਬਰ ਅੰਮਿ੍ਤਸਰ ਤੋਂ ਤਖ਼ਤ ਸ੍ਰੀ ਪਟਨਾ ਸਾਹਿਬ ਤੱਕ ਰੋਜ਼ਾਨਾ ਸਿੱਧੀ ਵਿਸ਼ੇਸ਼ ਰੇਲ ਗੱਡੀ ਸ਼ੁਰੂ ਕਰਾਉਣ ਲਈ ਕਾਰਜਕਾਰੀ ਜਥੇਦਾ...
Ad Position 24