ਫ਼ਾਜ਼ਿਲਕਾ ਦੇ ਸ੍ਰੀ ਬਾਲਾ ਜੀ ਮਾਰਕੀਟ ਅੰਦਰ ਸਮਝੌਤੇ ਦੀ ਹੋ ਰਹੀ ਪੰਚਾਇਤ ਦੌਰਾਨ ਇਕ ਧਿਰ ਨੇ ਚਲਾਈ ਗੋਲੀ
ਫ਼ਾਜ਼ਿਲਕਾ, 27 ਨਵੰਬਰ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਦੀ ਸ੍ਰੀ ਬਾਲਾ ਜੀ ਮਾਰਕੀਟ ਅੰਦਰ ਦੋ ਧਿਰਾਂ ਦੇ ਆਪਸੀ ਸਮਝੌਤੇ ਲਈ ਬੈਠੀ ਪੰਚਾਇਤ ਵਿਚੋਂ ਇਕ ਧਿਰ ਨੇ ਹਵਾਈ ਫਾਇਰ ਕਰ ਦਿੱਤੇ। ਜਿਸ ਨਾਲ ਮੌਕੇ ’ਤੇ ਹਫ਼ੜਾ ਦਫ਼ੜੀ ਦਾ ਮਾਹੌਲ ਬਣ ਗਿਆ ਅਤੇ ਸ਼ਹਿਰ ਅੰਦਰ ਇਹ ਖ਼ਬਰ ਅੱਗ ਵਾਂਗੂੰ ਫੈਲ ਗਈ।
ਫ਼ਾਜ਼ਿਲਕਾ, 27 ਨਵੰਬਰ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਦੀ ਸ੍ਰੀ ਬਾਲਾ ਜੀ ਮਾਰਕੀਟ ਅੰਦਰ ਦੋ ਧਿਰਾਂ ਦੇ ਆਪਸੀ ਸਮਝੌਤੇ ਲਈ ਬੈਠੀ ਪੰਚਾਇਤ ਵਿਚੋਂ ਇਕ ਧਿਰ ਨੇ ਹਵਾਈ ਫਾਇਰ ਕਰ ਦਿੱਤੇ। ਜਿਸ ਨਾਲ ਮੌਕੇ ’ਤੇ ਹਫ਼ੜਾ ਦਫ਼ੜੀ ਦਾ ਮਾਹੌਲ ਬਣ ਗਿਆ ਅਤੇ ਸ਼ਹਿਰ ਅੰਦਰ ਇਹ ਖ਼ਬਰ ਅੱਗ ਵਾਂਗੂੰ ਫੈਲ ਗਈ। ਫ਼ਾਜ਼ਿਲਕਾ ਇਲਾਕੇ ਅੰਦਰ ਪਿਛਲੇ ਕਈ ਦਿਨਾਂ ਤੋਂ ਗੋਲੀ ਆਦਿ ਚੱਲਣ ਦੀਆਂ ਘਟਨਾਵਾਂ ਆਮ ਵਾਪਰ ਰਹੀਆਂ ਹਨ। ਅਬੋਹਰ ਰੋਡ ’ਤੇ ਪੁਰਾਣੀਆਂ ਕਾਰਾਂ ਵੇਚਣ ਦਾ ਕੰਮ ਕਰਦੇ ਦੋ ਡੀਲਰਾਂ ਵਿਚਕਾਰ ਆਪਸੀ ਪੈਸੇ ਦੇ ਲੈਣ ਦੇਣ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਝਗੜਾ ਬਣਿਆ ਹੋਇਆ ਸੀ। ਜਦ ਇਹ ਮਾਮਲਾ ਆਪਸ ਵਿਚ ਨਾ ਸੁਲਝਿਆ ਤਾਂ ਸ੍ਰੀ ਬਾਲਾ ਜੀ ਮਾਰਕੀਟ ਅੰਦਰ ਕਾਰ ਡੀਲਰ ਯੂਨੀਅਨ ਦੇ ਆਗੂ ਆਪਸੀ ਸਮਝੌਤਾ ਕਰਵਾਉਣ ਲਈ ਦੋਨਾਂ ਧਿਰਾਂ ਨੂੰ ਬੁਲਾਇਆ ਹੋਇਆ ਸੀ। ਜਦ ਦੋਨੋਂ ਧਿਰਾਂ ਆਪਸ ਵਿਚ ਗੱਲਬਾਤ ਕਰ ਰਹੀਆਂ ਤਾਂ ਮਾਮਲਾ ਆਪਣੀ ਬਹਿਸ ਬਾਜ਼ੀ ਵਿਚ ਵੱਧ ਗਿਆ। ਜਿਸ ’ਤੇ ਚੀਨੂੰ ਬਜਾਜ ਨਾਂਅ ਦਾ ਇਕ ਨੌਜਵਾਨ, ਜਿਸ ਦੇ ਕੋਲ ਰਿਵਾਲਵਰ ਸੀ, ਉਸ ਨੇ ਗ਼ੁੱਸੇ ਵਿਚ ਆ ਕੇ ਗੋਲੀ ਚਲਾ ਦਿੱਤੀ। ਜਿਸ ਨਾਲ ਅਬੋਹਰ ਜੀ.ਟੀ. ਰੋਡ ’ਤੇ ਹਫ਼ੜਾ ਦਫ਼ੜੀ ਦਾ ਮਾਹੌਲ ਪੈਦਾ ਹੋ ਗਿਆ। ਜਾਣਕਾਰੀ ਅਨੁਸਾਰ ਇਹ ਮਾਮਲਾ ਥਾਣਾ ਸਿਟੀ ਪੁਲਿਸ ਕੋਲ ਪੁੱਜ ਗਿਆ ਹੈ ਅਤੇ ਥਾਣਾ ਸਿਟੀ ਦੇ ਐੱਸ.ਐੱਚ.ਓ.ਸਚਿਨ ਕੰਬੋਜ ਨੇ ਮੌਕੇ ’ਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।