27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਜਲਾਲਾਬਾਦ ਹਲਕੇ ਦੇ ਵਿਧਾਇਕ ਗੋਲਡੀ ਕੰਬੋਜ ਵਲੋਂ ਹਲਕੇ ਅੰਦਰ ਕਰਵਾਏ ਕੰਮਾਂ ਦੀ ਵਿਲੱਖਣਤਾ ਦੀ ਚਰਚਾ ਪੇਂਡੂ ਅਤੇ ਸ਼ਹਿਰੀ ਸੱਥਾਂ ਅੰਦਰ ਜ਼ੋਰਾਂ ’ਤੇ ਅਕਾਲੀ-ਭਾਜਪਾ ਦਾ ਸੰਭਾਵਿਤ ਉਮੀਦਵਾਰ ਵੀ ਨੌਜਵਾਨੀ ਦੇ ਖ਼ੂਨ ਨਾਲ ਲੋਕ ਸੇਵਾ ਨੂੰ ਹੈ ਪੂਰੀ ਤਰ੍ਹਾਂ ਸਮਰਪਿਤ

ਫ਼ਾਜ਼ਿਲਕਾ, 27 ਨਵੰਬਰ (ਦਵਿੰਦਰ ਪਾਲ ਸਿੰਘ)-ਜਲਾਲਾਬਾਦ ਦੇ ਨੌਜਵਾਨ ਵਿਧਾਇਕ ਐਡਵੋਕੇਟ ਜਗਦੀਪ ਕੰਬੋਜ ਗੋਲਡੀ ਦੇ ਕੰਮ ਕਰਨ ਦੀ ਸ਼ੈਲੀ ਨੂੰ ਲੈ ਕੇ ਫ਼ਾਜ਼ਿਲਕਾ, ਫ਼ਿਰੋਜ਼ਪੁਰ ਜ਼ਿਲ੍ਹਿਆਂ ਦੀਆਂ ਸੱਥਾਂ ’ਤੇ ਆਵਾਜ਼ਾਂ ਆਮ ਸੁਣਾਈ ਦਿੰਦੀਆਂ ਹਨ। ਚੜ੍ਹਦੀ ਜਵਾਨੀ ਤੋਂ ਹੀ ਸਿਆਸਤ ਵਿਚ ਪੈਰ ਰੱਖ ਗੋਲਡੀ ਕੰਬੋਜ ਨੇ ਯੂਥ ਕਾਂਗਰਸ ਤੋਂ ਆਪਣਾ ਸਿਆਸੀ ਸਫ਼ਰ ਸ਼ੁਰੂ ਕਰਦਿਆਂ ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਵਜੋਂ ਆਪਣੀਆਂ ਸੇਵਾਵਾਂ ਦਿੱਤੀਆਂ।

Ad Position 21
No active advertisement
ਜਲਾਲਾਬਾਦ ਹਲਕੇ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਆਪਣੇ ਦਫ਼ਤਰ ਅੰਦਰ ਹਲਕਾ ਵਾਸੀਆਂ ਦੀਆਂ ਸਮੱਸਿਆਵਾਂ ਸੁਣਦੇ ਹੋਏ। ਅਜੀਤ ਤਸਵੀਰ 28-11-2026
ਫ਼ਾਜ਼ਿਲਕਾ, 27 ਨਵੰਬਰ (ਦਵਿੰਦਰ ਪਾਲ ਸਿੰਘ)-ਜਲਾਲਾਬਾਦ ਦੇ ਨੌਜਵਾਨ ਵਿਧਾਇਕ ਐਡਵੋਕੇਟ ਜਗਦੀਪ ਕੰਬੋਜ ਗੋਲਡੀ ਦੇ ਕੰਮ ਕਰਨ ਦੀ ਸ਼ੈਲੀ ਨੂੰ ਲੈ ਕੇ ਫ਼ਾਜ਼ਿਲਕਾ, ਫ਼ਿਰੋਜ਼ਪੁਰ ਜ਼ਿਲ੍ਹਿਆਂ ਦੀਆਂ ਸੱਥਾਂ ’ਤੇ ਆਵਾਜ਼ਾਂ ਆਮ ਸੁਣਾਈ ਦਿੰਦੀਆਂ ਹਨ। ਚੜ੍ਹਦੀ ਜਵਾਨੀ ਤੋਂ ਹੀ ਸਿਆਸਤ ਵਿਚ ਪੈਰ ਰੱਖ ਗੋਲਡੀ ਕੰਬੋਜ ਨੇ ਯੂਥ ਕਾਂਗਰਸ ਤੋਂ ਆਪਣਾ ਸਿਆਸੀ ਸਫ਼ਰ ਸ਼ੁਰੂ ਕਰਦਿਆਂ ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਵਜੋਂ ਆਪਣੀਆਂ ਸੇਵਾਵਾਂ ਦਿੱਤੀਆਂ। ਜਦ ਪਾਰਟੀ ਹਾਈਕਮਾਂਡ ਦੇ ਫ਼ੈਸਲਿਆਂ ਤੋਂ ਸੰਤੁਸ਼ਟੀ ਨਾ ਹੋਈ ਤਾਂ ਗੋਲਡੀ ਕੰਬੋਜ ਨੇ ਇਨਕਲਾਬ ਦਾ ਨਾਅਰਾ ਲਗਾਉਣ ਵਾਲੀ ਆਮ ਆਦਮੀ ਪਾਰਟੀ ਸ਼ਮੂਲੀਅਤ ਕਰ ਲਈ। 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਅੰਦਰ ਜਲਾਲਾਬਾਦ ਹਲਕੇ ਤੋਂ ਆਪਣੀ ਕਿਸਮਤ ਅਜ਼ਮਾਈ। ਇਨ੍ਹਾਂ ਦਾ ਮੁਕਾਬਲਾ ਉਸ ਸਮੇਂ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨਾਲ ਹੋਇਆ। ਪੇਂਡੂ ਅਤੇ ਸ਼ਹਿਰੀ ਸੱਥਾਂ ’ਤੇ ਲੋਕ ਮਖ਼ੌਲ ਕਰਦੇ ਸਨ ਕਿ ਆਮ 10, 12 ਏਕੜ ਵਾਲੇ ਪਰਿਵਾਰ ਨਾਲ ਸਬੰਧ ਰੱਖਣ ਵਾਲਾ ਸੁਖਬੀਰ ਸਿੰਘ ਬਾਦਲ ਨਾਲ ਕਿਵੇਂ ਚੋਣ ਲੜ ਸਕਦਾ ਹੈ। ਜਦ ਕਿਸਮਤ ਵਿਚ ਸੇਵਾ ਦੀਆਂ ਲਕੀਰਾਂ ਹੋਣ ਤਾਂ ਉਨ੍ਹਾਂ ਇਸ ਹਲਕੇ ਤੋਂ ਜਿੱਤ ਪ੍ਰਾਪਤ ਕੀਤੀ ਅਤੇ ਇਨ੍ਹਾਂ ਪੰਜ ਸਾਲਾਂ ਦੌਰਾਨ ਜੋ ਕੰਮ ਹਲਕੇ ਦੇ ਵਿਕਾਸ ਦੇ ਕਈ ਦਹਾਕਿਆਂ ਤੋਂ ਨਹੀਂ ਹੋਏ ਸਨ ਉਹ ਕਰਵਾ ਕੇ ਪੇਂਡੂ ਸੱਥਾਂ ਵਿਚ ਆਪਣਾ ਅਹਿਮ ਸਥਾਨ ਬਣਾਇਆ। ਖੇਤਾਂ ਵਿਚ ਬੰਦ ਕੀਤੇ ਨਹਿਰੀ ਖਾਲ਼ੇ ਨਵੇਂ ਸਿਰਿਓਂ ਬਣਵਾ ਕੇ ਖੇਤਾਂ ਦੇ ਟੇਲਾਂ ਤੱਕ ਨਹਿਰੀ ਪਾਣੀ ਪਹੁੰਚਾਇਆ। ਇਹ ਇਕ ਪਿੰਡ ਦੀ ਦਾਸਤਾ ਨਹੀਂ ਸੀ ਬਲਕਿ ਹਲਕੇ ਦੇ ਹਰੇਕ ਪਿੰਡ ਵਿਚ ਜਿੱਥੇ ਨਹਿਰੀ ਖਾਲ਼ਿਆਂ ਦਾ ਨਾਮੋ ਨਿਸ਼ਾਨ ਮਿਟਾ ਦਿੱਤਾ ਗਿਆ ਸੀ, ਉੱਥੇ ਨਹਿਰੀ ਖਾਲ਼ੇ ਨਵੇਂ ਬਣਾਏ। ਨਹਿਰਾਂ ਪੱਕੀਆਂ ਅਤੇ ਨਵੀਆਂ ਬਣਵਾ ਕੇ ਹਰੇਕ ਖੇਤ ਅੰਦਰ ਨਹਿਰੀ ਪਾਣੀ ਪੁੱਜਦਾ ਕੀਤਾ। ਇਸ ਤੋਂ ਇਲਾਵਾ ਲਿੰਕ ਸੜਕਾਂ ਦੇ ਜਾਲ, ਹਰ ਵਿਭਾਗ ਅੰਦਰ ਤਨਦੇਹੀ ਨਾਲ ਕੰਮ ਕੀਤਾ। ਹਰ ਛੋਟਾ ਵੱਡਾ ਵੋਟਰ ਗੋਲਡੀ ਕਹਿ ਕੇ ਬਾਂਹ ਫੜ੍ਹ ਕੇ ਰੋਕ ਲੈਂਦਾ ਹੈ, ਪਰ ਆਪਣੀ ਆਦਤ ਅਨੁਸਾਰ ਇਸ ਵਿਧਾਇਕ ਨੇ ਆਪਣੇ ਮੂੰਹ ’ਤੇ ਕਦੇ ਗ਼ੁੱਸਾ ਨਹੀਂ ਲਿਆਂਦਾ। ਕੱਟੜ ਸਿਆਸੀ ਵਿਰੋਧੀ ਵੀ ਕੰਮ ਦੇ ਨਾਂਅ ’ਤੇ ਆਪਣੀ ਆਵਾਜ਼ ਦਬਾ ਲੈਂਦੇ ਹਨ। ਤੜਕਸਾਰ ਲੋਕ ਮੁਸ਼ਕਲਾਂ ਸੁਣ ਕੇ ਹਫ਼ਤੇ ਅੰਦਰ ਹਲਕੇ ਦੇ ਪਿੰਡਾਂ ਦਾ ਗੇੜਾ ਪੂਰਾ ਕਰ ਲੈਂਦਾ ਹੈ। ਜਦ ਕਿ ਕੰਮਾਂ ਦੀ ਦੌੜ ਅੰਦਰ ਭਾਵੇਂ ਇਹ ਪਿੱਛੇ ਨਹੀਂ ਹੈ, ਪਰ ਪੰਜਾਬ ਦੇ ਪਿਛਲੇ ਸਿਆਸੀ ਮਾਹੌਲ ਵੱਲ ਝਾਤ ਮਾਰੀਏ ਤਾਂ ਸਰਕਾਰ ਵਿਰੋਧੀ ਰੁਝਾਨ ਪੰਜਾਬੀਆਂ ਨੂੰ ਆਪਣੇ ਵੱਲ ਖਿੱਚ ਲੈਂਦਾ ਹੈ। ਇਸ ਸਰਕਾਰ ਵਿਰੋਧੀ ਰੁਝਾਨ ਦੇ ਮੱਦੇਨਜ਼ਰ ਆਉਂਦੀਆਂ ਵਿਧਾਨ ਸਭਾ ਵਿਚ ਗੋਲਡੀ ਕੰਬੋਜ ਨੂੰ ਲੋਕ ਕਚਹਿਰੀ ਵਿਚ ਕਈ ਤਰ੍ਹਾਂ ਸਰਕਾਰ ਪ੍ਰਤੀ ਗੱਲਾਂ ਸੁਣਨ ਨੂੰ ਮਿਲਣਗੀਆਂ। ਇਸ ਦਾ ਕਿਸ ਤਰ੍ਹਾਂ ਜਵਾਬ ਦੇ ਕੇ ਉਹ ਵੋਟਰਾਂ ਨੂੰ ਸ਼ਾਂਤ ਕਰਦਾ ਹੈ, ਇਹ ਉਸ ਦੀ ਵਿਲੱਖਣਤਾ ਦਾ ਨਿਖਾਰ ਹੋਵੇਗਾ। ਇਸ ਵਾਰ ਵੀ ਉਸ ਦਾ ਮੁਕਾਬਲਾ ਪੰਜਾਬ ਨਹੀਂ ਭਾਰਤ ਦੇ ਇਕ ਧਨਾਢ ਪਰਿਵਾਰ ਦੇ ਨਾਲ ਹੋਣਾ ਯਕੀਨੀ ਹੈ। ਉਹ ਵੀ ਨੌਜਵਾਨ ਦੇ ਰੂਪ ਵਿਚ ਲੋਕ ਸੇਵਾ ਨੂੰ ਪੂਰੀ ਤਰ੍ਹਾਂ ਸਮਰਪਿਤ ਹੋ ਚੁੱਕਿਆ ਹੈ। ਇਸ ਹਲਕੇ ਅੰਦਰ ਰਾਏ ਸਿੱਖ ਬਿਰਾਦਰੀ ਦਾ ਵੋਟ ਬੈਂਕ ਸਭ ਤੋਂ ਜ਼ਿਆਦਾ ਹੈ। ਜਿਹੜੀ ਵੀ ਪਾਰਟੀ ਕਿਸੇ ਲੋਕ ਪਸੰਦ ਰਾਏ ਸਿੱਖ ਨੂੰ ਆਪਣਾ ਉਮੀਦਵਾਰ ਬਣਾ ਲੈਂਦੀ ਹੈ ਤਾਂ ਜਲਾਲਾਬਾਦ ਹਲਕਾ ਇਸ ਵਾਰ ਪੰਜਾਬ ਦੇ ਬਹੁਚਰਚਿਤ ਹਲਕਿਆਂ ਵਿਚੋਂ ਸਭ ਤੋਂ ਉੱਪਰ ਹੋਵੇਗਾ। ਬਾਕੀ ਜਿੱਤ, ਹਾਰ ਦਾ ਲੇਖਾ ਜੋਖਾ ਹਲਕੇ ਦੇ ਵੋਟਰਾਂ ਨੇ ਜਾ ਫਿਰ ਪ੍ਰਮਾਤਮਾ ਨੇ ਜੋ ਕਿਸਮਤ ਦੀਆਂ ਲਕੀਰਾਂ ਵਾਹੀਆਂ ਹਨ ਉਸ ਅਨੁਸਾਰ ਹੋਵੇਗਾ।
Ad Position 22
No active advertisement
ਪਿਛਲੀ ਖ਼ਬਰ ਫ਼ਾਜ਼ਿਲਕਾ ਦੇ ਸ੍ਰੀ ਬਾਲਾ ਜੀ ਮਾਰਕੀਟ ਅੰਦਰ ਸਮਝੌਤੇ ਦੀ ਹੋ ਰਹੀ ਪੰਚਾਇਤ ਦੌਰਾਨ ਇਕ ਧਿਰ ਨੇ ਚਲਾਈ ਗੋਲੀ ਅਗਲੀ ਖ਼ਬਰ ਅਰਨੀਵਾਲਾ ਦਾ ਨੀਰਜ ਸਿੰਘ ਵਾਰਵਲ ਕੈਨੇਡਾ ਵਿਚ ਬਣਿਆ ਪੁਲਿਸ ਅਫ਼ਸਰ
Ad Position 24