04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਫ਼ਿਰੋਜ਼ਪੁਰ ਛਾਉਣੀ ’ਚ ਦੀਵਾਲੀ ਦੀ ਵਧਾਈ ਮੰਗ ਰਹੇ ਕਿੰਨਰਾਂ ਨਾਲ ਲੁੱਟ: ਮੋਟਰਸਾਈਕਲ ਸਵਾਰ ਲੁਟੇਰੇ 18,000 ਰੁਪਏ ਖੋਹ ਕੇ ਫ਼ਰਾਰ

ਫ਼ਿਰੋਜ਼ਪੁਰ, 4 ਨਵੰਬਰ (ਰਾਕੇਸ਼ ਚਾਵਲਾ)-ਫ਼ਿਰੋਜ਼ਪੁਰ ਛਾਉਣੀ ਦੇ ਬਾਜ਼ਾਰ ਵਿਚ ਦੀਵਾਲੀ ਦੇ ਤਿਉਹਾਰ ਮੌਕੇ ਵਧਾਈ ਮੰਗ ਰਹੇ ਕਿੰਨਰ ਭਾਈਚਾਰੇ ਨਾਲ ਲੁੱਟ-ਖੋਹ ਦੀ ਇਕ ਵਾਰਦਾਤ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਛਾਉਣੀ ਦੇ ਚਾਰ ਨੰਬਰ ਬਾਜ਼ਾਰ ਵਿਚ ਕੁੱਝ ਕਿੰਨਰ ਲੋਕਾਂ ਤੋਂ ਦੀਵਾਲੀ ਦੀ ਵਧਾਈ ਮੰਗ ਰਹੇ ਸਨ, ਜਦੋਂ ਮੋਟਰਸਾਈਕਲ ’ਤੇ ਸਵਾਰ ਦੋ ਅਣਪਛਾਤੇ ਨੌਜਵਾਨ ਉੱਥੇ ਆਏ।

Ad Position 21
No active advertisement
ਅਜੀਤ ਡੈਸਕ 05-11-2026
ਫ਼ਿਰੋਜ਼ਪੁਰ, 4 ਨਵੰਬਰ (ਰਾਕੇਸ਼ ਚਾਵਲਾ)-ਫ਼ਿਰੋਜ਼ਪੁਰ ਛਾਉਣੀ ਦੇ ਬਾਜ਼ਾਰ ਵਿਚ ਦੀਵਾਲੀ ਦੇ ਤਿਉਹਾਰ ਮੌਕੇ ਵਧਾਈ ਮੰਗ ਰਹੇ ਕਿੰਨਰ ਭਾਈਚਾਰੇ ਨਾਲ ਲੁੱਟ-ਖੋਹ ਦੀ ਇਕ ਵਾਰਦਾਤ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਛਾਉਣੀ ਦੇ ਚਾਰ ਨੰਬਰ ਬਾਜ਼ਾਰ ਵਿਚ ਕੁੱਝ ਕਿੰਨਰ ਲੋਕਾਂ ਤੋਂ ਦੀਵਾਲੀ ਦੀ ਵਧਾਈ ਮੰਗ ਰਹੇ ਸਨ, ਜਦੋਂ ਮੋਟਰਸਾਈਕਲ ’ਤੇ ਸਵਾਰ ਦੋ ਅਣਪਛਾਤੇ ਨੌਜਵਾਨ ਉੱਥੇ ਆਏ। ਲੁਟੇਰਿਆਂ ਨੇ ਧੱਕਾ-ਮੁੱਕੀ ਕਰਦਿਆਂ ਉਨ੍ਹਾਂ ਦੇ ਹੱਥੋਂ 18,000 ਰੁਪਏ ਨਕਦੀ ਖੋਹ ਲਈ ਅਤੇ ਮੋਬਾਈਲ ਵੀ ਖਿੱਚਣ ਦੀ ਕੋਸ਼ਿਸ਼ ਕੀਤੀ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਮੌਕੇ ’ਤੋਂ ਫ਼ਰਾਰ ਹੋ ਗਏ, ਹਾਲਾਂਕਿ ਲੁੱਟ-ਖੋਹ ਦੇ ਦੌਰਾਨ ਲੁਟੇਰਿਆਂ ਦਾ ਮੋਬਾਈਲ ਫ਼ੋਨ ਪੀੜਤ ਕਿੰਨਰਾਂ ਦੇ ਹੱਥ ਲੱਗ ਗਿਆ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਛਾਉਣੀ ਪੁਲਿਸ ਥਾਣੇ ਦੀ ਟੀਮ ਤੁਰੰਤ ਮੌਕੇ ’ਤੇ ਪਹੁੰਚ ਗਈ ਅਤੇ (ਬਾਕੀ ਸਫ਼ਾ 6 ’ਤੇ)
Ad Position 22
No active advertisement
ਪਿਛਲੀ ਖ਼ਬਰ ਰੇਲਵੇ ਸਟੇਸ਼ਨ ’ਤੋਂ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਅਗਲੀ ਖ਼ਬਰ ਐੱਸ.ਐੱਸ.ਪੀ ਫ਼ਾਜ਼ਿਲਕਾ ਵਲੋਂ ਅਬੋਹਰ ਵਾਸੀਆਂ ਨੂੰ ਦੀਵਾਲੀ ਦਾ ਤੋਹਫ਼ਾ, ਸਾਈਬਰ ਚੌਂਕੀ ਨੂੰ ਦਿੱਤੀ ਮਨਜ਼ੂਰੀ ਥਾਣਾ ਸਦਰ ਦੇ...
Ad Position 24