ਏਂਜਲਸ ਵਰਲਡ ਸਕੂਲ ਦੇ ਯੂ.ਕੇ.ਜੀ. ਦੇ ਵਿਦਿਆਰਥੀਆਂ ਨੇ ਕੀਤਾ ਬੈਂਕ ਦਾ ਵਿੱਦਿਅਕ ਦੌਰਾ
ਅਬੋਹਰ, 10 ਅਕਤੂਬਰ (ਵਿਵੇਕ ਹੂੜੀਆ)- ਏਂਜਲਸ ਵਰਲਡ ਪਲੇ-ਵੇ ਕਾਨਵੈਂਟ ਸਕੂਲ ਦੇ ਯੂ. ਕੇ.
ਅਬੋਹਰ, 10 ਅਕਤੂਬਰ (ਵਿਵੇਕ ਹੂੜੀਆ)- ਏਂਜਲਸ ਵਰਲਡ ਪਲੇ-ਵੇ ਕਾਨਵੈਂਟ ਸਕੂਲ ਦੇ ਯੂ.ਕੇ.ਜੀ. ਦੇ ਵਿਦਿਆਰਥੀਆਂ ਨੂੰ ਕਿਤਾਬੀ ਗਿਆਨ ਦੇ ਨਾਲ-ਨਾਲ ਵਿਵਹਾਰਿਕ ਜਾਣਕਾਰੀ ਦੇਣ ਲਈ ਪੰਜਾਬ ਨੈਸ਼ਨਲ ਬੈਂਕ ਦਾ ਵਿੱਦਿਅਕ ਦੌਰਾ ਕਰਵਾਇਆ ਗਿਆ। ਇਸ ਦੌਰਾਨ ਬੱਚਿਆਂ ਨੇ ਬੈਂਕ ਦੀ ਕਾਰਜਪ੍ਰਣਾਲੀ ਨੂੰ ਕਰੀਬ ਤੋਂ ਸਮਝਿਆ। ਦੌਰੇ ਦੌਰਾਨ ਬੱਚਿਆਂ ਨੂੰ ਖਾਤਾ ਖੁਲ੍ਹਵਾਉਣ, ਪੈਸੇ ਜਮਾਂ ਕਰਵਾਉਣ ਤੇ ਕਢਵਾਉਣ, ਚੈੱਕ ਤੇ ਏ.ਟੀ.ਐੱਮ.ਵਰਗੀਆਂ ਬੈਂਕਿੰਗ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ ਗਈ। ਵਿਦਿਆਰਥੀਆਂ ਨੇ ਬੈਂਕ ਕਰਮਚਾਰੀਆਂ ਤੋਂ ਸਵਾਲ ਪੁੱਛ ਕੇ ਬੜੇ ਉਤਸ਼ਾਹ ਨਾਲ ਪੂਰੀ ਪ੍ਰਕਿਰਿਆ ਸਮਝੀ। ਸਕੂਲ ਪ੍ਰਬੰਧਕਾਂ ਨੇ ਕਿਹਾ ਕਿ ਅਜਿਹੇ ਦੌਰੇ ਬੱਚਿਆਂ ਵਿਚ ਵਿਸ਼ਵਾਸ ਅਤੇ ਵਿਵਹਾਰਿਕ ਸਮਝ ਪੈਦਾ ਕਰਦੇ ਹਨ।