11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਗੁਰੂ ਨਾਨਕ ਖ਼ਾਲਸਾ ਕਾਲਜ ਵਿਖੇ ਸੈਨੇਟ ਰੁਪਿੰਦਰ ਕੌਰ ਸੰਧੂ ਤੇ ਰਛਪਾਲ ਉੱਪਲ ਨੂੰ ਸਨਮਾਨਿਤ ਕੀਤਾ

ਅਬੋਹਰ, 10 ਅਕਤੂਬਰ (ਸੁਖਜੀਤ ਸਿੰਘ ਬਰਾੜ, ਵਿਵੇਕ ਹੂੜੀਆ)- ਗੁਰੂ ਨਾਨਕ ਖ਼ਾਲਸਾ ਕਾਲਜ ਅਬੋਹਰ ਦੇ ਪ੍ਰਿੰਸੀਪਲ ਡਾ. ਰੁਪਿੰਦਰ ਕੌਰ ਸੰਧੂ ਵਲੋਂ ਲਗਾਤਾਰ ਦੂਜੀ ਵਾਰ ਪੰਜਾਬ ਯੂਨੀਵਰਸਿਟੀ ਦੀਆਂ ਸੈਨੇਟ ਚੋਣਾਂ ਜਿੱਤਣ ’ਤੇ ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਮੈਂਬਰਾਂ ਤੇ ਸਮੂਹ ਸਟਾਫ਼ ਵਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ।

Ad Position 21
No active advertisement
ਅਬੋਹਰ ਦੇ ਗੁਰੂ ਨਾਨਕ ਖ਼ਾਲਸਾ ਕਾਲਜ ਵਿਖੇ ਕਾਲਜ ਕਮੇਟੀ ਦੇ ਚੇਅਰਮੈਨ ਦਲਜੀਤ ਸਿੰਘ ਸੰਧੂ ਤੇ ਹੋਰ ਅਹੁਦੇਦਾਰ ਸੈਨੇਟ ਰੁਪਿੰਦਰ ਕੌਰ ਸੰਧੂ ਅਤੇ ਰਛਪਾਲ ਉੱਪਲ ਨੂੰ ਸਨਮਾਨਿਤ ਕਰਦੇ ਹੋਏ। ਤਸਵੀਰ-ਸੁਖਜੀਤ ਸਿੰਘ ਬਰਾੜ 11-10-2026
ਅਬੋਹਰ, 10 ਅਕਤੂਬਰ (ਸੁਖਜੀਤ ਸਿੰਘ ਬਰਾੜ, ਵਿਵੇਕ ਹੂੜੀਆ)- ਗੁਰੂ ਨਾਨਕ ਖ਼ਾਲਸਾ ਕਾਲਜ ਅਬੋਹਰ ਦੇ ਪ੍ਰਿੰਸੀਪਲ ਡਾ.ਰੁਪਿੰਦਰ ਕੌਰ ਸੰਧੂ ਵਲੋਂ ਲਗਾਤਾਰ ਦੂਜੀ ਵਾਰ ਪੰਜਾਬ ਯੂਨੀਵਰਸਿਟੀ ਦੀਆਂ ਸੈਨੇਟ ਚੋਣਾਂ ਜਿੱਤਣ ’ਤੇ ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਮੈਂਬਰਾਂ ਤੇ ਸਮੂਹ ਸਟਾਫ਼ ਵਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਕਮੇਟੀ ਦੇ ਚੇਅਰਮੈਨ ਦਲਜੀਤ ਸਿੰਘ ਸੰਧੂ, ਸਕੱਤਰ ਬਲਕਰਨ ਸਿੰਘ ਬਰਾੜ, ਗੁਰਮੰਦਰ ਸਿੰਘ ਸੰਧੂ, ਕਰਨਲ ਅਜੀਤ ਸਿੰਘ, ਲਾਜਪਾਲ ਜਾਖੜ, ਸਰਬਜੀਤ ਸਿੰਘ ਸੰਧੂ, ਲਖਵਿੰਦਰ ਸਿੰਘ ਜਾਖੜ ਤੇ ਸੁਖਜਿੰਦਰ ਸਿੰਘ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਇਸ ਮੌਕੇ ਕਾਲਜ ਦੇ ਚੇਅਰਮੈਨ ਦਲਜੀਤ ਸਿੰਘ ਸੰਧੂ ਨੇ ਡਾ. ਰੁਪਿੰਦਰ ਕੌਰ ਸੰਧੂ ਦੀ ਇਸ ਸ਼ਾਨਦਾਰ ਉਪਲਬਧੀ ’ਤੇ ਖ਼ੁਸ਼ੀ ਜ਼ਾਹਿਰ ਕੀਤੀ। ਉਨ੍ਹਾਂ ਹੌਸਲਾ ਅਫ਼ਜ਼ਾਈ ਕਰਦਿਆਂ ਵਿਸ਼ੇਸ਼ ਤੌਰ ’ਤੇ ਕਿਹਾ ਕਿ ਕਿ ਸਾਨੂੰ ਡਾ. ਰੁਪਿੰਦਰ ਕੌਰ ਸੰਧੂ ਦੀ ਕਾਰਜਸ਼ੈਲੀ ’ਤੇ ਪੂਰਾ ਮਾਣ ਹੈ ਤੇ ਪ੍ਰਬੰਧਕੀ ਕਮੇਟੀ ਹਰ ਮੋੜ ’ਤੇ ਉਨ੍ਹਾਂ ਨਾਲ ਚਟਾਨ ਵਾਂਗ ਖੜ੍ਹੀ ਹੈ। ਇਸ ਦੌਰਾਨ ਡਾ. ਰੁਪਿੰਦਰ ਕੌਰ ਸੰਧੂ ਨੇ ਚੋਣਾਂ ਵਿਚ ਮਿਲੇ ਪੂਰਨ ਸਹਿਯੋਗ ਤੇ ਮਿਲੀ ਹਲਾਸ਼ੇਰੀ ਲਈ ਪ੍ਰਬੰਧਕੀ ਕਮੇਟੀ ਤੇ ਸਮੂਹ ਸਾਥੀਆਂ ਦਾ ਧੰਨਵਾਦ ਕੀਤਾ। ਇਸ ਦੇ ਨਾਲ ਹੀ ਸਾਡੇ ਕਾਲਜ ਦੇ ਐਸੋਸੀਏਟ ਪ੍ਰੋਫੈਸਰ ਰਛਪਾਲ ਉੱਪਲ (ਪੰਜਾਬੀ ਵਿਭਾਗ) ਨੂੰ ਦਸਮੇਸ਼ ਖ਼ਾਲਸਾ ਕਾਲਜ ਮੁਕਤਸਰ ਸਾਹਿਬ ਵਿਚ ਪ੍ਰਿੰਸੀਪਲ ਬਣਨ ’ਤੇ ਵਿਦਾਇਗੀ ਪਾਰਟੀ ਦਿੱਤੀ ਗਈ।
Ad Position 22
No active advertisement
ਪਿਛਲੀ ਖ਼ਬਰ ਡੀ.ਏ.ਵੀ. ਸਕੂਲ ਹਰੀਪੁਰਾ ਦੇ ਵਿਦਿਆਰਥੀਆਂ ਨੇ ਕਬੱਡੀ ਤੇ ਤੀਰ ਅੰਦਾਜ਼ੀ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਗਲੀ ਖ਼ਬਰ ਵਾਹਿਗੁਰੂ ਕਾਲਜ ’ਚ ਯੋਗ ਕੈਂਪ ਲਗਾਇਆ
Ad Position 24