29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਡਾ. ਵਿਜੇ ਸਚਦੇਵਾ ਦੇ ਫਾਰਮ ਹਾਊਸ ਵਿਖੇ ਪਹੁੰਚੇ ਅਸ਼ੋਕ ਅਨੇਜਾ ਅਤੇ ਕੌਂਸਲਰ ਸ਼ਸ਼ੀ ਬਾਲਾ ਨਗਰ ਕੌਂਸਲ ਚੋਣਾਂ ’ਚ ਜਿੱਤ ਹਾਸਿਲ ਕਰਨ ਲਈ ਸਨਮਾਨਿਤ ਕੀਤਾ

ਜਲਾਲਾਬਾਦ, 29 ਸਤੰਬਰ (ਜਸਕਰਨ ਸਿੰਘ ਤਨੇਜਾ)-ਡਾ. ਵਿਜੇ ਸਚਦੇਵਾ ਦੇ ਫਾਰਮ ਹਾਊਸ ਵਿਖੇ ਅਸ਼ੋਕ ਅਨੇਜਾ ਆਪਣੀ ਧਰਮ-ਪਤਨੀ ਕੌਂਸਲਰ ਸ਼ਸ਼ੀ ਬਾਲਾ ਸਮੇਤ ਵਿਸ਼ੇਸ਼ ਤੌਰ ’ਤੇ ਪਹੁੰਚੇ।

Ad Position 21
No active advertisement
ਅਜੀਤ ਡੈਸਕ 30-09-2026
ਜਲਾਲਾਬਾਦ, 29 ਸਤੰਬਰ (ਜਸਕਰਨ ਸਿੰਘ ਤਨੇਜਾ)-ਡਾ.ਵਿਜੇ ਸਚਦੇਵਾ ਦੇ ਫਾਰਮ ਹਾਊਸ ਵਿਖੇ ਅਸ਼ੋਕ ਅਨੇਜਾ ਆਪਣੀ ਧਰਮ-ਪਤਨੀ ਕੌਂਸਲਰ ਸ਼ਸ਼ੀ ਬਾਲਾ ਸਮੇਤ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਮੌਕੇ ਡਾ.ਵਿਜੇ ਸਚਦੇਵਾ ਵਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ’ਤੇ ਡਾ.ਵਿਜੇ ਸਚਦੇਵਾ ਵਲੋਂ ਕੌਂਸਲਰ ਸ਼ਸ਼ੀ ਅਨੇਜਾ ਦਾ ਨਗਰ ਕੌਂਸਲ ਦੀ ਚੋਣ ਵਿਚ ਸ਼ਾਨਦਾਰ ਜਿੱਤ ਲਈ ਮੁਬਾਰਕਬਾਦ ਦਿੰਦਿਆਂ ਮੂੰਹ ਮਿੱਠਾ ਕਰਵਾਇਆ ਅਤੇ ਸਨਮਾਨਿਤ ਕੀਤਾ। ਇਸ ਦੌਰਾਨ ਅਸ਼ੋਕ ਅਨੇਜਾ, ਕੌਂਸਲਰ ਸ਼ਸ਼ੀ ਬਾਲਾ ਅਤੇ ਡਾ.ਵਿਜੇ ਸਚਦੇਵਾ ਨੇ ਆਪਸੀ ਗੱਲਬਾਤ ਕਰਦਿਆਂ ਵੱਖ-ਵੱਖ ਸਮਾਜਿਕ ਅਤੇ ਸ਼ਹਿਰ ਨਾਲ ਸਬੰਧਿਤ ਮੁੱਦਿਆਂ ਬਾਰੇ ਵਿਚਾਰ-ਵਟਾਂਦਰਾ ਕੀਤਾ। ਮੁਲਾਕਾਤ ਦੌਰਾਨ ਮਾਹੌਲ ਬਹੁਤ ਹੀ ਸੁਹਿਰਦ ਅਤੇ ਖ਼ੁਸ਼ਗਵਾਰ ਰਿਹਾ।
Ad Position 22
No active advertisement
ਪਿਛਲੀ ਖ਼ਬਰ ਅਕਾਲੀ ਦਲ ਵਾਰਿਸ ਪੰਜਾਬ ਨੇ ਜ਼ਿਲ੍ਹਾ ਫ਼ਾਜ਼ਿਲਕਾ ਤੋਂ ਤਿੰਨ ਜਨਰਲ ਕੌਂਸਲ ਮੈਂਬਰ ਕੀਤੇ ਨਿਯੁਕਤ ਗੁਰਮੇਲ ਸਿੰਘ ਜ਼ਿਲ੍ਹੇ ਐੱਸ... ਅਗਲੀ ਖ਼ਬਰ ਟਿੱਬਿਆਂ ਦਾ ਪੁੱਤ ਸੰਸਥਾ ਵਲੋਂ ਲਗਾਏ ਅੱਖਾਂ ਦੇ ਮੁਫ਼ਤ ਮੈਡੀਕਲ ਕੈਂਪ ਵਿਚ 486 ਮਰੀਜ਼ਾਂ ਦੀ ਜਾਂਚ
Ad Position 24