29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਜ਼ੋਨਲ ਪੱਧਰ ’ਤੇ 131, ਜ਼ਿਲ੍ਹਾ ਪੱਧਰ ’ਤੇ 61 ਅਤੇ ਸੂਬਾ ਪੱਧਰ ’ਤੇ 10 ਤਗਮੇ ਜਿੱਤੇ

ਅਬੋਹਰ, 29 ਸਤੰਬਰ (ਵਿਵੇਕ ਹੂੜੀਆ)-ਇੰਪੀਰੀਅਲ ਇੰਟਰਨੈਸ਼ਨਲ ਸਕੂਲ ਫ਼ਾਰ ਐਕਸੀਲੈਂਸ ਖੁਈਆਂ ਸਰਵਰ ਦੇ ਖਿਡਾਰੀਆਂ ਨੇ ਵੱਖ-ਵੱਖ ਖੇਡ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕੁੱਲ 202 ਤਗਮੇ, ਜਿਨ੍ਹਾਂ ਵਿਚ 84 ਸੋਨੇ, 75 ਚਾਂਦੀ ਅਤੇ 43 ਕਾਂਸੀ ਦੇ ਤਗਮੇ ਸ਼ਾਮਲ ਹਨ, ਜਿੱਤ ਕੇ ਸਕੂਲ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਸਕੂਲ ਦੇ ਵਿਦਿਆਰਥੀਆਂ ਨੇ ਬੈਡਮਿੰਟਨ, ਸ਼ਤਰੰਜ, ਕੁਸ਼ਤੀ, ਯੋਗਾ, ਜੂਡੋ, ਵੁਸ਼ੂ, ਕਿੱਕ ਬਾਕਸਿੰਗ, ਥਾਂਗ-ਟਾ, ਬਾਸਕਟਬਾਲ, ਕ੍ਰਿਕਟ, ਪਾਵਰ ਲਿਫ਼ਟਿੰਗ ਅਤੇ ਫੁੱਟਬਾਲ ਸਮੇਤ ਵੱਖ-ਵੱਖ ਖੇਡਾਂ ਵਿਚ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ।

Ad Position 21
No active advertisement
ਅਜੀਤ ਡੈਸਕ 30-09-2026
ਅਬੋਹਰ, 29 ਸਤੰਬਰ (ਵਿਵੇਕ ਹੂੜੀਆ)-ਇੰਪੀਰੀਅਲ ਇੰਟਰਨੈਸ਼ਨਲ ਸਕੂਲ ਫ਼ਾਰ ਐਕਸੀਲੈਂਸ ਖੁਈਆਂ ਸਰਵਰ ਦੇ ਖਿਡਾਰੀਆਂ ਨੇ ਵੱਖ-ਵੱਖ ਖੇਡ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕੁੱਲ 202 ਤਗਮੇ, ਜਿਨ੍ਹਾਂ ਵਿਚ 84 ਸੋਨੇ, 75 ਚਾਂਦੀ ਅਤੇ 43 ਕਾਂਸੀ ਦੇ ਤਗਮੇ ਸ਼ਾਮਲ ਹਨ, ਜਿੱਤ ਕੇ ਸਕੂਲ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਸਕੂਲ ਦੇ ਵਿਦਿਆਰਥੀਆਂ ਨੇ ਬੈਡਮਿੰਟਨ, ਸ਼ਤਰੰਜ, ਕੁਸ਼ਤੀ, ਯੋਗਾ, ਜੂਡੋ, ਵੁਸ਼ੂ, ਕਿੱਕ ਬਾਕਸਿੰਗ, ਥਾਂਗ-ਟਾ, ਬਾਸਕਟਬਾਲ, ਕ੍ਰਿਕਟ, ਪਾਵਰ ਲਿਫ਼ਟਿੰਗ ਅਤੇ ਫੁੱਟਬਾਲ ਸਮੇਤ ਵੱਖ-ਵੱਖ ਖੇਡਾਂ ਵਿਚ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਖਿਡਾਰੀਆਂ ਨੇ ਜ਼ੋਨਲ ਪੱਧਰ ’ਤੇ 131, ਜ਼ਿਲ੍ਹਾ ਪੱਧਰ ’ਤੇ 61 ਅਤੇ ਸੂਬਾ ਪੱਧਰ ’ਤੇ 10 ਤਗਮੇ ਹਾਸਲ ਕੀਤੇ। ਇਸ ਉਪਲਬਧੀ ’ਤੇ ਸਕੂਲ ਵਿਹੜੇ ਵਿਚ ਵਿਸ਼ੇਸ਼ ਸਨਮਾਨ ਸਮਾਰੋਹ ਕਰਵਾਇਆ ਗਿਆ, ਜਿਸ ਦੌਰਾਨ ਸਕੂਲ ਦੇ ਡਾਇਰੈਕਟਰ ਸੁਖਵਿੰਦਰ ਪਾਲ ਅਤੇ ਪ੍ਰਿੰਸੀਪਲ ਰਵੀ ਕੁਮਾਰ ਨੇ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕੀਤਾ। ਸਕੂਲ ਪ੍ਰਬੰਧਨ ਅਨੁਸਾਰ ਅਜੇ ਕਈ ਸੂਬਾ ਪੱਧਰੀ ਮੁਕਾਬਲੇ ਹੋਣੇ ਬਾਕੀ ਹਨ, ਜਿਸ ਕਾਰਨ ਤਗਮਿਆਂ ਦੀ ਗਿਣਤੀ ਵਿਚ ਹੋਰ ਵਾਧਾ ਹੋਣ ਦੀ ਉਮੀਦ ਹੈ। ਇਸ ਸਫਲਤਾ ਵਿਚ ਖੇਡ ਵਿਭਾਗ ਦੇ ਮੁਖੀ ਅਤੇ ਫੁੱਟਬਾਲ ਕੋਚ ਅਨੰਦ ਬਿਸ਼ਨੋਈ ਦੀ ਅਗਵਾਈ ਤੋਂ ਇਲਾਵਾ ਕੋਚ ਵਿਜੈ (ਕੁਸ਼ਤੀ), ਵਿਕਰਮ ਸਿੰਘ (ਕ੍ਰਿਕਟ), ਗਰਿਮਾ (ਬਾਸਕਟਬਾਲ), ਵਰਸ਼ਾ (ਯੋਗਾ) ਅਤੇ ਅਨੁਰਾਧਾ (ਜੂਡੋ) ਦਾ ਵੀ ਵਿਸ਼ੇਸ਼ ਯੋਗਦਾਨ ਰਿਹਾ। ਪ੍ਰਿੰਸੀਪਲ ਰਵੀ ਕੁਮਾਰ ਨੇ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਸਫਲਤਾ ਵਿਦਿਆਰਥੀਆਂ ਦੀ ਮਿਹਨਤ, ਅਨੁਸ਼ਾਸਨ ਅਤੇ ਲਗਾਤਾਰ ਅਭਿਆਸ ਦਾ ਨਤੀਜਾ ਹੈ। ਡਾਇਰੈਕਟਰ ਸੁਖਵਿੰਦਰ ਪਾਲ ਨੇ ਸਮੁੱਚੀ ਟੀਮ ਨੂੰ ਸ਼ੁੱਭਕਾਮਨਾਵਾਂ ਦਿੰਦਿਆਂ ਕਿਹਾ ਕਿ 202 ਤਗਮੇ ਖਿਡਾਰੀਆਂ ਦੀ ਮਿਹਨਤ, ਟੀਮ ਭਾਵਨਾ ਅਤੇ ਕਦੇ ਹਾਰ ਨਾ ਮੰਨਣ ਵਾਲੇ ਜਜ਼ਬੇ ਦਾ ਪ੍ਰਤੀਕ ਹਨ।
Ad Position 22
No active advertisement
ਪਿਛਲੀ ਖ਼ਬਰ * ਜੈਵਲਿਨ ਥਰੋਅ ਮੁਕਾਬਲੇ ’ਚ ਦਸਵੀਂ ਦੇ ਵਿਦਿਆਰਥੀ ਸੁਖਮਨ ਕੰਬੋਜ ਨੇ ਕਾਂਸੀ ਦਾ ਤਗਮਾ ਜਿੱਤ ਕੇ ਸਕੂਲ ਦਾ ਨਾਂਅ ਕੀਤਾ ਰੌ... ਅਗਲੀ ਖ਼ਬਰ ਵਿਧਾਇਕ ਸਵਨਾ ਨੇ ਖਿਡਾਰੀਆਂ ਨੂੰ ਵੰਡੀਆਂ ਖੇਡ ਕਿੱਟਾਂ
Ad Position 24