29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਖੇਡਾਂ ਵਤਨ ਪੰਜਾਬ ਦੀਆਂ 2026 (ਸੀਜ਼ਨ-4) ਤਹਿਤ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਦੇ ਦੂਜੇ ਦਿਨ ਪ੍ਰਦਰਸ਼ਨ ਰਿਹਾ ਸ਼ਾਨਦਾਰ

ਫ਼ਾਜ਼ਿਲਕਾ 29 ਸਤੰਬਰ (ਦਵਿੰਦਰ ਪਾਲ ਸਿੰਘ)-ਪੰਜਾਬ ਸਰਕਾਰ ਖੇਡਾਂ ਦੇ ਪੱਧਰ ਨੂੰ ਉੱਚਾ-ਚੱਕਣ, ਖਿਡਾਰੀਆਂ ਦੀ ਪ੍ਰਤਿਭਾ ਅਤੇ ਹੁਨਰ ਦੀ ਭਾਲ ਕਰਨਾ, ਆਪਸੀ ਭਾਈਚਾਰਾ ਅਤੇ ਸਦਭਾਵਨਾ ਪੈਦਾ ਕਰਨ ਅਤੇ ਵੱਧ ਤੋ ਵੱਧ ਲੋਕਾਂ ਨੂੰ ਖੇਡਾਂ ਨਾਲ ਜੋੜਨ ਦੇ ਨਾਲ ਨਾਲ ਸਿਹਤਮੰਦ ਪੰਜਾਬ ਦੀ ਸਿਰਜਣਾ ਕਰਨ ਲਈ ਹਰ ਤਰ੍ਹਾਂ ਦੇ ਭਰਪੂਰ ਯਤਨ ਕਰ ਰਹੀ ਹੈ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਫ਼ਾਜ਼ਿਲਕਾ ਰੁਪਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਪੰਜਾਬ ਸਰਕਾਰ, ਖੇਡ ਵਿਭਾਗ ਪੰਜਾਬ ਦੇ ਨਿਰਦੇਸ਼ਾਂ ਅਨੁਸਾਰ ਖੇਡਾਂ ਵਤਨ ਪੰਜਾਬ ਦੀਆਂ 2026 ਫ਼ਾਜ਼ਿਲਕਾ ਜ਼ਿਲ੍ਹੇ ਦੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਦਾ ਆਗਾਜ਼ 3 ਅਕਤੂਬਰ ਤੱਕ ਲੜਕੇ—ਲੜਕੀਆਂ/ਮਹਿਲਾ ਪੁਰਸ਼ ਮੁਕਾਬਲਾ ਕਰਵਾਇਆ ਜਾ ਰਿਹਾ ਹੈ।

Ad Position 21
No active advertisement
ਅਜੀਤ ਡੈਸਕ 30-09-2026
ਫ਼ਾਜ਼ਿਲਕਾ 29 ਸਤੰਬਰ (ਦਵਿੰਦਰ ਪਾਲ ਸਿੰਘ)-ਪੰਜਾਬ ਸਰਕਾਰ ਖੇਡਾਂ ਦੇ ਪੱਧਰ ਨੂੰ ਉੱਚਾ-ਚੱਕਣ, ਖਿਡਾਰੀਆਂ ਦੀ ਪ੍ਰਤਿਭਾ ਅਤੇ ਹੁਨਰ ਦੀ ਭਾਲ ਕਰਨਾ, ਆਪਸੀ ਭਾਈਚਾਰਾ ਅਤੇ ਸਦਭਾਵਨਾ ਪੈਦਾ ਕਰਨ ਅਤੇ ਵੱਧ ਤੋ ਵੱਧ ਲੋਕਾਂ ਨੂੰ ਖੇਡਾਂ ਨਾਲ ਜੋੜਨ ਦੇ ਨਾਲ ਨਾਲ ਸਿਹਤਮੰਦ ਪੰਜਾਬ ਦੀ ਸਿਰਜਣਾ ਕਰਨ ਲਈ ਹਰ ਤਰ੍ਹਾਂ ਦੇ ਭਰਪੂਰ ਯਤਨ ਕਰ ਰਹੀ ਹੈ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਫ਼ਾਜ਼ਿਲਕਾ ਰੁਪਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਪੰਜਾਬ ਸਰਕਾਰ, ਖੇਡ ਵਿਭਾਗ ਪੰਜਾਬ ਦੇ ਨਿਰਦੇਸ਼ਾਂ ਅਨੁਸਾਰ ਖੇਡਾਂ ਵਤਨ ਪੰਜਾਬ ਦੀਆਂ 2026 ਫ਼ਾਜ਼ਿਲਕਾ ਜ਼ਿਲ੍ਹੇ ਦੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਦਾ ਆਗਾਜ਼ 3 ਅਕਤੂਬਰ ਤੱਕ ਲੜਕੇ—ਲੜਕੀਆਂ/ਮਹਿਲਾ ਪੁਰਸ਼ ਮੁਕਾਬਲਾ ਕਰਵਾਇਆ ਜਾ ਰਿਹਾ ਹੈ। ਇਸੇ ਤਹਿਤ ਦੂਜੇ ਅੰਡਰ-14,17 ਤੇ 21 ਉਮਰ ਵਰਗ ਦੇ ਲੜਕਿਆਂ ਦੇ ਖੇਡ ਮੁਕਾਬਲੇ ਕਰਵਾਏ ਗਏ। ਜ਼ਿਲ੍ਹਾ ਫ਼ਾਜ਼ਿਲਕਾ ਸਮੂਹ ਬਲਾਕਾਂ ਵਿਚੋਂ ਗੇਮ ਐਥਲੈਟਿਕਸ, ਫੁੱਟਬਾਲ, ਕਬੱਡੀ(ਨ.ਸ), ਕਬੱਡੀ(ਸ.ਸ), ਖੋ—ਖੋ, ਵਾਲੀਬਾਲ(ਸਮੈਸਿਗ), ਵਾਲੀਬਾਲ(ਸ਼ੂਟਿੰਗ),ਟੈਨਿਸ ਬਾਲ ਕ੍ਰਿਕਟ ਵਿਚੋਂ ਪਹਿਲਾਂ ਅਤੇ ਦੂਜਾ ਸਥਾਨ ਪ੍ਰਾਪਤ ਕਰਨ ਵਾਲੀਆਂ ਟੀਮਾਂ ਨੇ ਜ਼ਿਲ੍ਹਾ ਪੱਧਰ ਵਿਚ ਭਾਗ ਲਿਆ ਗਿਆ। ਇਸ ਤੋ ਇਲਾਵਾ ਗੇਮ ਹੈਂਡਬਾਲ, ਸਾਫਟਬਾਲ,ਜੂਡੋ, ਗਤਕਾ, ਕਿੱਕ ਬਾਕਸਿੰਗ, ਹਾਕੀ, ਨੈੱਟਬਾਲ , ਬੈਡਮਿੰਟਨ, ਬਾਸਕਟਬਾਲ, ਪਾਵਰ ਲਿਫ਼ਟਿੰਗ, ਲਾਅਟ ਟੈਨਿਸ,ਕੁਸ਼ਤੀ, ਬਾਕਸਿੰਗ, ਟੇਬਲ ਟੈਨਿਸ, ਵੇਟ ਲਿਫ਼ਟਿੰਗ, ਤੈਰਾਕੀ, ਸ਼ੂਟਿੰਗ, ਚੈੱਸ ਦੀਆਂ ਗੇਮਾਂ ਦੇ ਵੱਖ-ਵੱਖ ਉਮਰ ਵਰਗਾਂ ਵਿਚ ਸਿੱਧਾ ਜ਼ਿਲ੍ਹਾ ਪੱਧਰ ਮੁਕਾਬਲੇ ਕਰਵਾਏ ਗਏ। ਹੈਂਡਬਾਲ ਅੰਡਰ 21 ਲੜਕਿਆਂ ਦੇ ਮੁਕਾਬਲੇ ਵਿਚ ਪਿੰਡ ਰਾਮਸਰਾ ਦੀ ਟੀਮ ਨੇ ਪਹਿਲਾ ਸਥਾਨ,ਮਾਇਆ ਦੇਵੀ ਸਕੂਲ ਕੇਰਾ ਖੇੜਾ ਦੂਸਰਾ ਸਥਾਨ ਅਤੇ ਪਿੰਡ ਭਾਗੂ ਦੀ ਟੀਮ ਨੇ ਤੀਸਰਾ ਸਥਾਨ ਹਾਸਿਲ ਕੀਤਾ।ਐਥਲੈਟਿਕਸ ਲੜਕਿਆਂ ਅੰ:21 ਉਮਰ ਵਰਗ ਵਿਚ 3000 ਮੀ: ਰੇਸ ਵਿਚ ਵੰਸ਼ ਕੰਬੋਜ ਲਾਲੋ ਵਾਲੀ ਨੇ ਪਹਿਲਾ ਸਥਾਨ,5000ਮੀ: ਰੇਸ ਵਿਚ ਮੋਹਿਤ ਕੁਮਾਰ ਫ਼ਾਜ਼ਿਲਕਾ ਨੇ ਪਹਿਲਾ ਸਥਾਨ, ਅੰ:17 800 ਮੀ: ਰੇਸ ਵਿਚ ਅਰਮੇਸ਼ ਨੇ ਪਹਿਲਾ ਸਥਾਨ, ਅੰਡਰ 21 800 ਮੀ: ਰੇਸ ਵਿਚ ਦਿਸ਼ਾਂਤ ਕੁਮਾਰ ਨੇ ਪਹਿਲਾ ਸਥਾਨ, ਅੰ: 17,700 ਮੀ: ਰੇਸ ਵਿਚ ਮਾਨਸ ਕੰਬੋਜ ਨੇ ਪਹਿਲਾ ਸਥਾਨ, ਅੰਡਰ 21,200ਮੀ: ਰੇਸ ਵਿਚ ਮਨਦੀਪ ਕੁਮਾਰ ਲਾਲੋ ਵਾਲੀ ਨੇ ਪਹਿਲਾ ਸਥਾਨ ਹਾਸਿਲ ਕੀਤਾ। ਇਸ ਤੋ ਇਲਾਵਾ ਐਥਲੈਟਿਕਸ ਗੇਮ ਦੇ ਨਤੀਜਾ ਆਉਣ ਤੱਕ ਹੋਰ ਈਵੇਂਟਾ ਵਿਚ ਵੱਧ ਤੋ ਵੱਧ ਖਿਡਾਰੀਆਂ ਨੇ ਭਾਗ ਲਿਆ।ਵਾਲੀਬਾਲ ਸਮੈਸਿੰਗ ਅੰਡਰ 17 ਲੜਕਿਆਂ ਦੇ ਮੁਕਾਬਲੇ ਵਿਚ ਪਿੰਡ ਗੱਦਾ ਡੋਬ ਦੀ ਟੀਮ ਨੇ ਪਹਿਲਾ ਸਥਾਨ ਅਤੇ ਪਿੰਡ ਭੰਗਾਲਾ ਦੀ ਟੀਮ ਨੇ ਦੂਸਰਾ ਸਥਾਨ ਹਾਸਿਲ ਕੀਤਾ। ਵਾਲੀਬਾਲ ਸਮੈਸਿੰਗ ਅੰ:21 ਲੜਕਿਆਂ ਦੇ ਮੁਕਾਬਲੇ ਵਿਚ ਪਿੰਡ ਬਹਾਵਵਾਲਾ ਟੀਮ ਨੇ ਪਹਿਲਾ ਸਥਾਨ ਅਤੇ ਪਿੰਡ ਰਾਜਪੁਰਾ ਦੀ ਟੀਮ ਨੇ ਦੂਸਰਾ ਸਥਾਨ ਹਾਸਿਲ ਕੀਤਾ।ਟੈਨਿਸ ਬਾਲ ਕ੍ਰਿਕਟ ਵਿਚ ਪਿੰਡ ਕਿੱਲ੍ਹਿਆਂਵਾਲੀ ਟੀਮ ਨੇ ਪਹਿਲਾ ਸਥਾਨ ਹਾਸਿਲ ਕੀਤਾ। ਕਬੱਡੀ ਸਰਕਲ ਸਟਾਈਲ ਅੰ:14 ਲੜਕਿਆਂ ਦੇ ਮੁਕਾਬਲੇ ਵਿਚ ਅਬੋਹਰ ਬਲਾਕ ਦੀ ਟੀਮ ਨੇ ਪਹਿਲਾ ਸਥਾਨ, ਅੰਡਰ 17 ਅਬੋਹਰ ਬਲਾਕ ਦੀ ਟੀਮ ਨੇ ਪਹਿਲਾ ਸਥਾਨ, ਅੰ:21 ਜਲਾਲਾਬਾਦ ਬਲਾਕ ਦੀ ਟੀਮ ਨੇ ਪਹਿਲਾ ਸਥਾਨ , ਉਮਰ ਵਰਗ 21-30 ਅਰਨੀਵਾਲਾ ਬਲਾਕ ਨੇ ਪਹਿਲਾ ਸਥਾਨ ਅਤੇ 31-40 ਉਮਰ ਵਰਗ ਵਿਚ ਅਰਨੀਵਾਲਾ ਬਲਾਕ ਟੀਮ ਨੇ ਪਹਿਲਾ ਸਥਾਨ ਹਾਸਿਲ ਕੀਤਾ।
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਸਵਨਾ ਨੇ ਖਿਡਾਰੀਆਂ ਨੂੰ ਵੰਡੀਆਂ ਖੇਡ ਕਿੱਟਾਂ ਅਗਲੀ ਖ਼ਬਰ ਪੰਜਾਬ ਪ੍ਰਦੇਸ਼ ਵਪਾਰ ਮੰਡਲ ਦਾ ਜ਼ਿਲ੍ਹਾ ਫ਼ਾਜ਼ਿਲਕਾ ਸਕੱਤਰ ਬਣਨ ’ਤੇ ਕੇਵਲ ਸੁਖੀਜਾ ਨੂੰ ਵਧਾਈ ਦੇਣ ਪਹੁੰਚੇ ਸਾਬਕਾ ਵਿਧਾਇਕ...
Ad Position 24