23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਬਲਾਕ ਪ੍ਰਾਇਮਰੀ ਸਿੱਖਿਆ-2 ਦੇ ਵਧੀਆ ਕਾਰਜ ਕਰਨ ਵਾਲੇ ਅਧਿਆਪਕਾਂ ਦਾ ਸਨਮਾਨ

ਫ਼ਾਜ਼ਿਲਕਾ, 23 ਸਤੰਬਰ (ਦਵਿੰਦਰ ਪਾਲ ਸਿੰਘ)- ਫ਼ਾਜ਼ਿਲਕਾ ਦੇ ਸਿੱਖਿਆ ਬਲਾਕ-2 ਦੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਪ੍ਰਮੋਦ ਕੁਮਾਰ ਦੀ ਦੇਖ-ਰੇਖ ਹੇਠ ਅਧਿਆਪਕ ਦਿਵਸ ਦੇ ਸਬੰਧ ਵਿਚ ਇਕ ਵਿਸ਼ੇਸ਼ ਸਮਾਰੋਹ ਸਥਾਨਕ ਸੰਜੀਵ ਪੈਲੇਸ ਵਿਖੇ ਕਰਵਾਇਆ ਗਿਆ। ਸਮਾਰੋਹ ਦੌਰਾਨ 2 ਸੇਵਾ-ਮੁਕਤ ਅਧਿਆਪਕਾਂ ਦੇ ਨਾਲ-ਨਾਲ ਬਲਾਕ ਦੇ 14 ਹੋਰ ਅਧਿਆਪਕਾਂ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 24-09-2026
ਫ਼ਾਜ਼ਿਲਕਾ, 23 ਸਤੰਬਰ (ਦਵਿੰਦਰ ਪਾਲ ਸਿੰਘ)- ਫ਼ਾਜ਼ਿਲਕਾ ਦੇ ਸਿੱਖਿਆ ਬਲਾਕ-2 ਦੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਪ੍ਰਮੋਦ ਕੁਮਾਰ ਦੀ ਦੇਖ-ਰੇਖ ਹੇਠ ਅਧਿਆਪਕ ਦਿਵਸ ਦੇ ਸਬੰਧ ਵਿਚ ਇਕ ਵਿਸ਼ੇਸ਼ ਸਮਾਰੋਹ ਸਥਾਨਕ ਸੰਜੀਵ ਪੈਲੇਸ ਵਿਖੇ ਕਰਵਾਇਆ ਗਿਆ। ਸਮਾਰੋਹ ਦੌਰਾਨ 2 ਸੇਵਾ-ਮੁਕਤ ਅਧਿਆਪਕਾਂ ਦੇ ਨਾਲ-ਨਾਲ ਬਲਾਕ ਦੇ 14 ਹੋਰ ਅਧਿਆਪਕਾਂ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਦੌਰਾਨ ਸੇਵਾਮੁਕਤ ਅਧਿਆਪਕਾਂ ਵਿਚ ਸੀ.ਐੱਚ.ਟੀ. ਰਚਨਾ ਸੇਠੀ (ਸਕੂਲ ਨੰਬਰ 3) ਤੇ ਅਸਿਸਟੈਂਟ ਪ੍ਰੀ-ਪ੍ਰਾਇਮਰੀ ਈ.ਜੀ.ਐੱਸ. ਅਧਿਆਪਕ ਮਹਿੰਦਰ ਸਿੰਘ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਬਲਾਕ ਦੇ 14 ਅਧਿਆਪਕਾਂ ਪੂਨਮ ਰਾਣੀ ਪ੍ਰਾਇਮਰੀ ਸਕੂਲ ਆਸਿਫ਼ ਵਾਲਾ, ਪੂਨਮ ਰਾਣੀ ਪ੍ਰਾਇਮਰੀ ਸਕੂਲ ਨੂਰ ਮੁਹੰਮਦ, ਰਮਨ ਕੁਮਾਰ ਪ੍ਰਾਇਮਰੀ ਸਕੂਲ ਜੰਡਵਾਲਾ ਖਰਤਾ, ਸੋਨੀਆ ਰਾਣੀ ਸਕੂਲ ਸੁਰੇਸ਼ ਵਾਲਾ, ਕਲਪਨਾ ਨਾਗਪਾਲ ਸਰਕਾਰੀ ਪ੍ਰਾਇਮਰੀ ਸਕੂਲ ਨੰਬਰ 3, ਸੰਦੀਪ ਮੱਕੜ ਗੱਟੀ ਨੰਬਰ 1, ਰਜਨੀ ਕਾਲੜਾ ਸਰਕਾਰੀ ਪ੍ਰਾਇਮਰੀ ਸਕੂਲ ਨੰਬਰ 2, ਮਨੋਜ ਕੁਮਾਰ ਸਰਕਾਰੀ ਪ੍ਰਾਇਮਰੀ ਸਕੂਲ ਮੁਹਾਰ ਸੋਨਾ, ਵਿਕਰਮ ਠਕਰਾਲ ਸਰਕਾਰੀ ਪ੍ਰਾਇਮਰੀ ਸਕੂਲ ਸ਼ਮਸ਼ਾਬਾਦ, ਅਸ਼ਵਨੀ ਖੁੰਗਰ ਸਰਕਾਰੀ ਪ੍ਰਾਇਮਰੀ ਸਕੂਲ ਠਗਣੀ, ਜੋਤੀ ਸ਼ਰਮਾ ਸਰਕਾਰੀ ਪ੍ਰਾਇਮਰੀ ਸਕੂਲ ਮੁੰਬੇਕੀ, ਸੁਮਿਤ ਜੁਨੇਜਾ ਤੇ ਅੰਜੂ ਬਾਲਾ ਦੋਵੇਂ ਮੁਹਾਰ ਜਮਸ਼ੇਰ ਨੂੰ ਸਨਮਾਨ ਚਿੰਨ੍ਹ ਦੇ ਕੇ ਨਿਵਾਜਿਆ ਗਿਆ। ਮੰਚ ਸੰਚਾਲਨ ਦੀ ਭੂਮਿਕਾ ਸੁਨੀਲ ਵਰਮਾ ਤੇ ਗੋਬਿੰਦ ਕੁਮਾਰ ਨੇ ਬਖ਼ੂਬੀ ਨਿਭਾਈ। ਸਮਾਰੋਹ ਨੂੰ ਸਫਲ ਬਣਾਉਣ ਵਿਚ ਅਧਿਆਪਕ ਨਿਸ਼ਾਂਤ ਅਗਰਵਾਲ, ਇਨਕਲਾਬ ਗਿੱਲ, ਰਾਜਕੁਮਾਰ ਖੱਤਰੀ, ਸਵੀਕਾਰ ਗਾਂਧੀ, ਰਾਜੀਵ ਚਗਤੀ, ਸੰਜੀਵ ਅੰਗੀ, ਸੀ.ਐੱਚ.ਟੀ. ਮਨੋਜ ਕੁਮਾਰ ਅੰਗੀ, ਲਵਜੀਤ ਸਿੰਘ, ਨੀਲਮ ਬਜਾਜ, ਪ੍ਰਵੀਨ ਰਾਣੀ ਤੇ ਸੋਨਮ ਠਕਰਾਲ ਨੇ ਵਿਸ਼ੇਸ਼ ਯੋਗਦਾਨ ਪਾਇਆ। ਇਸ ਮੌਕੇ ਬੀ.ਪੀ.ਈ.ਓ. ਪ੍ਰਮੋਦ ਕੁਮਾਰ ਤੇ ਸਹਿਯੋਗੀ ਟੀਮ ਨੇ ਦੱਸਿਆ ਕਿ ਉਨ੍ਹਾਂ ਦੇ ਬਲਾਕ ਦਾ ਹਰ ਅਧਿਆਪਕ ਮਿਹਨਤੀ ਤੇ ਸਿੱਖਿਆ ਪ੍ਰਤੀ ਸਮਰਪਿਤ ਹੈ ਪਰ ਅਧਿਆਪਕ ਦਿਵਸ ਮੌਕੇ ਸ਼ਾਨਦਾਰ ਕਾਰਗੁਜ਼ਾਰੀ ਵਾਲੇ ਅਧਿਆਪਕਾਂ ਦੀ ਚੋਣ ਕਰਕੇ ਇਹ ਪ੍ਰੋਗਰਾਮ ਕਰਵਾਇਆ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਭਾਈ ਘਨੱਈਆ ਵੈੱਲਫੇਅਰ ਸੋਸਾਇਟੀ ਨੇ ਲਗਾਇਆ ਪਹਿਲਾ ਅੱਖਾਂ ਦਾ ਮੁਫ਼ਤ ਮੈਡੀਕਲ ਕੈਂਪ ਅਗਲੀ ਖ਼ਬਰ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਰੱਤਾ ਖੇੜਾ ਵਿਖੇ ਵੰਡੇ ਬੀਮਾ ਕਾਰਡ
Ad Position 24