ਆਰੇ ਤੋਂ ਦੋ ਮੋਟਰਾਂ ਚੋਰੀ
ਅਬੋਹਰ, 23 ਸਤੰਬਰ (ਵਿਵੇਕ ਹੂੜੀਆ)- ਜੰਮੂ ਬਸਤੀ ਵਿਚ ਸੋਮਵਾਰ ਦੇਰ ਰਾਤ ਚੋਰਾਂ ਨੇ ਇਕ ਲੱਕੜ ਦੇ ਆਰੇ ਨੂੰ ਨਿਸ਼ਾਨਾ ਬਣਾਉਂਦਿਆਂ ਉੱਥੇ ਲੱਗੀਆਂ ਦੋ ਵੱਡੀਆਂ ਮੋਟਰਾਂ ਚੋਰੀ ਕਰ ਲਈਆਂ। ਚੋਰੀ ਦੀ ਇਸ ਵਾਰਦਾਤ ਵਿਚ ਆਰਾ ਮਾਲਕ ਨੂੰ ਕਰੀਬ 40 ਹਜ਼ਾਰ ਰੁਪਏ ਦਾ ਨੁਕਸਾਨ ਹੋਇਆ ਹੈ।
ਅਬੋਹਰ, 23 ਸਤੰਬਰ (ਵਿਵੇਕ ਹੂੜੀਆ)- ਜੰਮੂ ਬਸਤੀ ਵਿਚ ਸੋਮਵਾਰ ਦੇਰ ਰਾਤ ਚੋਰਾਂ ਨੇ ਇਕ ਲੱਕੜ ਦੇ ਆਰੇ ਨੂੰ ਨਿਸ਼ਾਨਾ ਬਣਾਉਂਦਿਆਂ ਉੱਥੇ ਲੱਗੀਆਂ ਦੋ ਵੱਡੀਆਂ ਮੋਟਰਾਂ ਚੋਰੀ ਕਰ ਲਈਆਂ। ਚੋਰੀ ਦੀ ਇਸ ਵਾਰਦਾਤ ਵਿਚ ਆਰਾ ਮਾਲਕ ਨੂੰ ਕਰੀਬ 40 ਹਜ਼ਾਰ ਰੁਪਏ ਦਾ ਨੁਕਸਾਨ ਹੋਇਆ ਹੈ। ਸਾਰੀ ਘਟਨਾ ਆਰੇ ਵਿਚ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਵਿਚ ਕੈਦ ਹੋ ਗਈ। ਸੂਚਨਾ ਮਿਲਣ ’ਤੇ ਸਿਟੀ-1 ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਜੰਮੂ ਬਸਤੀ ਵਿਚ ਪਾਲ ਸਿੰਘ ਦਾ ਲੱਕੜ ਦਾ ਆਰਾ ਹੈ। ਦੱਸਿਆ ਜਾ ਰਿਹਾ ਹੈ ਕਿ ਸੋਮਵਾਰ ਦੇਰ ਰਾਤ ਕਰੀਬ 3 ਵਜੇ ਦੋ ਅਣਪਛਾਤੇ ਚੋਰ ਆਰੇ ਵਿਚ ਦਾਖਲ ਹੋਏ। ਚੋਰਾਂ ਨੇ ਕੁੱਝ ਹੀ ਮਿੰਟਾਂ ਵਿਚ ਉੱਥੇ ਲੱਗੀਆਂ ਦੋ ਮੋਟਰਾਂ ਖੋਲ੍ਹ ਲਈਆਂ ਤੇ ਉਨ੍ਹਾਂ ਨੂੰ ਲੈ ਕੇ ਫ਼ਰਾਰ ਹੋ ਗਏ। ਸਵੇਰੇ ਜਦੋਂ ਆਰਾ ਮਾਲਕ ਕੰਮ ਲਈ ਮੌਕੇ ’ਤੇ ਪਹੁੰਚੇ ਤਾਂ ਉਨ੍ਹਾਂ ਨੇ ਮੋਟਰ ਚਲਾਉਣ ਦੀ ਕੋਸ਼ਿਸ਼ ਕੀਤੀ ਪਰ ਮੋਟਰਾਂ ਉੱਥੇ ਮੌਜੂਦ ਨਹੀਂ ਸਨ। ਜਾਂਚ ਕਰਨ ’ਤੇ ਚੋਰੀ ਦਾ ਪਤਾ ਲੱਗਾ। ਪਾਲ ਸਿੰਘ ਵਲੋਂ ਆਰੇ ਵਿਚ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਦੀ ਫੁਟੇਜ ਚੈੱਕ ਕਰਨ ’ਤੇ ਚੋਰੀ ਦੀ ਪੂਰੀ ਵਾਰਦਾਤ ਸਾਹਮਣੇ ਆ ਗਈ। ਫੁਟੇਜ ਵਿਚ ਇਕ ਹੋਰ ਵਿਅਕਤੀ ਦੇ ਵੀ ਆਰੇ ਵਿਚ ਮੌਜੂਦ ਹੋਣ ਦੀ ਗੱਲ ਸਾਹਮਣੇ ਆਈ ਹੈ। ਘਟਨਾ ਦੀ ਸੂਚਨਾ ਸਿਟੀ-1 ਪੁਲਿਸ ਨੂੰ ਦੇ ਦਿੱਤੀ ਗਈ ਹੈ। ਪੁਲਿਸ ਵਲੋਂ ਸੀ.ਸੀ.ਟੀ.ਵੀ. ਫੁਟੇਜ ਦੇ ਆਧਾਰ ’ਤੇ ਮੁਲਜ਼ਮਾਂ ਦੀ ਪਛਾਣ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਸਥਾਨਕ ਲੋਕਾਂ ਨੇ ਰਾਤ ਸਮੇਂ ਇਲਾਕੇ ਵਿਚ ਪੁਲਿਸ ਗਸ਼ਤ ਵਧਾਉਣ ਦੀ ਮੰਗ ਕੀਤੀ ਹੈ।