10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਰੇਲਵੇ ਟਰੈਕ ਦੇ ਨੇੜਿਓਂ ਮਿਲੀ ਲਾਸ਼

ਜਲਾਲਾਬਾਦ, 9 ਸਤੰਬਰ(ਜਤਿੰਦਰ ਪਾਲ ਸਿੰਘ)-ਜਲਾਲਾਬਾਦ ਦੇ ਲੱਖੇ ਵਾਲੀ ਸੜਕ ਤੇ ਪਿੰਡ ਮੰਨੇ ਵਾਲਾ ਨੇੜੇ ਸਥਿਤ ਰੇਲਵੇ ਫਾਟਕ ਦੇ ਨੇੜੇ ਰੇਲਵੇ ਟਰੈਕ ਤੋਂ ਕੁੱਝ ਦਿਨ ਪੁਰਾਣੀ ਲਾਸ਼ ਮਿਲਣ ਦੀ ਸੂਚਨਾ ਹੈ। ਲਾਸ਼ ਦਾ ਪਤਾ ਲਗਦੇ ਹੀ ਲੋਕਾਂ ਵਿਚ ਸਨਸਨੀ ਫੈਲ ਗਈ।

Ad Position 21
repet_subhas-goyals [Copy P29]
ਅਜੀਤ ਡੈਸਕ 10-09-2026
ਜਲਾਲਾਬਾਦ, 9 ਸਤੰਬਰ(ਜਤਿੰਦਰ ਪਾਲ ਸਿੰਘ)-ਜਲਾਲਾਬਾਦ ਦੇ ਲੱਖੇ ਵਾਲੀ ਸੜਕ ਤੇ ਪਿੰਡ ਮੰਨੇ ਵਾਲਾ ਨੇੜੇ ਸਥਿਤ ਰੇਲਵੇ ਫਾਟਕ ਦੇ ਨੇੜੇ ਰੇਲਵੇ ਟਰੈਕ ਤੋਂ ਕੁੱਝ ਦਿਨ ਪੁਰਾਣੀ ਲਾਸ਼ ਮਿਲਣ ਦੀ ਸੂਚਨਾ ਹੈ। ਲਾਸ਼ ਦਾ ਪਤਾ ਲਗਦੇ ਹੀ ਲੋਕਾਂ ਵਿਚ ਸਨਸਨੀ ਫੈਲ ਗਈ। ਜਾਣਕਾਰੀ ਅਨੁਸਾਰ ਮੰਨੇ ਵਾਲਾ ਫਾਟਕ ਨੇੜੇ ਪੋਲ ਨੰਬਰ 54 ਤੇ ਪਿੱਲਰ ਨੰਬਰ 6/7 ਕੋਲ ਡਿਊਟੀ ’ਤੇ ਤਾਇਨਾਤ ਗੇਟ ਮੈਨ ਨੂੰ ਤੇਜ਼ ਬਦਬੂ ਮਹਿਸੂਸ ਹੋਈ। ਨੇੜੇ ਛਾਣਬੀਣ ਕਰਨ ’ਤੇ ਰੇਲਵੇ ਟਰੈਕ ਨੇੜੇ ਲਾਸ਼ ਪਈ ਮਿਲੀ ਜਿਸ ’ਤੇ ਇਸ ਦੀ ਸੂਚਨਾ ਸਰਕਾਰੀ ਰੇਲਵੇ ਪੁਲਿਸ ਚੌਕੀ ਜਲਾਲਾਬਾਦ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਜੀ. ਆਰ. ਪੀ. ਟੀਮ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ ਅਤੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ। ਜੀ ਆਰ ਪੀ ਚੌਕੀ ਜਲਾਲਾਬਾਦ ਦੇ ਇੰਚਾਰਜ ਸਹਾਇਕ ਸਬ ਇੰਸਪੈਕਟਰ ਮਹਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਉਮਰ ਕਰੀਬ 35 ਤੋਂ 40 ਸਾਲ ਦੇ ਵਿਚਕਾਰ ਹੈ। ਮ੍ਰਿਤਕ ਨੇ ਹਰੇ ਰੰਗ ਦੀ ਟੀ-ਸ਼ਰਟ ਤੇ ਨੀਲੇ ਰੰਗ ਦੀ ਨਿੱਕਰ ਪਾਈ ਹੋਈ ਸੀ। ਲਾਸ਼ ਦੀ ਹਾਲਤ ਖ਼ਰਾਬ ਹੋਣ ਕਰਕੇ ਮ੍ਰਿਤਕ ਦੀ ਪਹਿਚਾਣ ਨਹੀਂ ਹੋ ਸਕੀ ਹੈ। ਇਸ ਨੇੜੇ ਦੇ ਪੁਲਿਸ ਥਾਣਿਆਂ ਵਿਚ ਸੂਚਨਾ ਵੀ ਦੇ ਦਿੱਤੀ ਗਈ ਹੈ। ਜੀ. ਆਰ. ਪੀ. ਵਲ਼ੋਂ ਕਾਰਵਾਈ ਕੀਤੀ ਜਾ ਰਹੀ ਹੈ। ਲਾਸ਼ ਨੂੰ ਮ੍ਰਿਤਕ ਦੀ ਪਛਾਣ ਲਈ 24 ਘੰਟਿਆਂ ਵਾਸਤੇ ਫ਼ਾਜ਼ਿਲਕਾ ਸਥਿਤ ਮੁਰਦਾ ਘਰ ਵਿਚ ਰੱਖਿਆ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਅਰੋੜਵੰਸ਼ ਵੈੱਲਫੇਅਰ ਸੋਸਾਇਟੀ ਨੇ 13 ਮੈਂਬਰੀ ਐਡਵਾਈਜ਼ਰੀ ਕਮੇਟੀ ਕੀਤੀ ਗਠਿਤ ਅਗਲੀ ਖ਼ਬਰ ਜ਼ਿਲ੍ਹਾ ਸਿਹਤ ਵਿਭਾਗ ਫ਼ਾਜ਼ਿਲਕਾ ਨੇ ਕੀਤੀ ਸਮੀਖਿਆ ਬੈਠਕ, ‘ਆਭਾ ਆਈ.ਡੀ.’ ਦੇ ਟੀਚੇ ਪੂਰੇ ਕਰਨ ਦੇ ਨਿਰਦੇਸ਼
Ad Position 24