10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਜ਼ਿਲ੍ਹਾ ਸਿਹਤ ਵਿਭਾਗ ਫ਼ਾਜ਼ਿਲਕਾ ਨੇ ਕੀਤੀ ਸਮੀਖਿਆ ਬੈਠਕ, ‘ਆਭਾ ਆਈ.ਡੀ.’ ਦੇ ਟੀਚੇ ਪੂਰੇ ਕਰਨ ਦੇ ਨਿਰਦੇਸ਼

ਫ਼ਾਜ਼ਿਲਕਾ,9 ਸਤੰਬਰ (ਦਵਿੰਦਰ ਪਾਲ ਸਿੰਘ)- ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਿਵਲ ਸਰਜਨ ਡਾ. ਕਵਿਤਾ ਸਿੰਘ ਦੀ ਦੇਖ-ਰੇਖ ਤੇ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ.

Ad Position 21
repet_subhas-goyals [Copy P29]
ਅਜੀਤ ਡੈਸਕ 10-09-2026
ਫ਼ਾਜ਼ਿਲਕਾ,9 ਸਤੰਬਰ (ਦਵਿੰਦਰ ਪਾਲ ਸਿੰਘ)- ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਿਵਲ ਸਰਜਨ ਡਾ.ਕਵਿਤਾ ਸਿੰਘ ਦੀ ਦੇਖ-ਰੇਖ ਤੇ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਰਿੰਕੂ ਚਾਵਲਾ ਦੀ ਅਗਵਾਈ ਹੇਠ ਬਲਾਕ ਖੂਈ ਖੇੜਾ ਦੇ ਸਾਰੇ ਸੀ.ਐੱਚ.ਓ. ਸਟਾਫ਼ ਨਾਲ ਇਕ ਵਿਸ਼ੇਸ਼ ਸਮੀਖਿਆ ਬੈਠਕ ਕੀਤੀ ਗਈ। ਬੈਠਕ ਦੌਰਾਨ ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ ਤਹਿਤ ਆਮ ਲੋਕਾਂ ਦੇ ‘ਆਭਾ’ ਖਾਤੇ ਬਣਾਉਣ ਦੇ ਕੰਮ ਵਿਚ ਤੇਜ਼ੀ ਲਿਆਉਣ ਦੇ ਹੁਕਮ ਦਿੱਤੇ ਗਏ। ਡਾ. ਕਵਿਤਾ ਸਿੰਘ ਨੇ ਦੱਸਿਆ ਕਿ ਇਸ ਆਈ.ਡੀ. ਜ਼ਰੀਏ ਮਰੀਜ਼ਾਂ ਦੀ ਓ.ਪੀ.ਡੀ. ਪਰਚੀ, ਲੈਬ ਟੈੱਸਟ ਤੇ ਹੋਰ ਡਾਕਟਰੀ ਰਿਕਾਰਡ ਆਨਲਾਈਨ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ, ਗ਼ੈਰ-ਸੰਚਾਰੀ ਰੋਗ ਪੋਰਟਲ ’ਤੇ ਰੋਜ਼ਾਨਾ ਡਾਟਾ ਅੱਪਲੋਡ ਕਰਨ ਅਤੇ ਮਾਂ-ਬੱਚਾ ਸਿਹਤ ਨਾਲ ਜੁੜੀ ਜਾਣਕਾਰੀ ਸਮੇਂ ਸਿਰ ਪੋਰਟਲ ’ਤੇ ਦਰਜ ਕਰਨ ਦੀਆਂ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ। ਇਸ ਮੌਕੇ ਡੀ.ਪੀ.ਐੱਮ. ਰਾਜੇਸ਼ ਕੁਮਾਰ, ਅਮਨ ਕੰਬੋਜ, ਸੁਖਦੇਵ ਸਿੰਘ ਅਤੇ ਬਲਜਿੰਦਰ ਕੌਰ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਰੇਲਵੇ ਟਰੈਕ ਦੇ ਨੇੜਿਓਂ ਮਿਲੀ ਲਾਸ਼ ਅਗਲੀ ਖ਼ਬਰ ਵਿਦਿਆਰਥੀਆਂ ਨੇ ਆਈ.ਟੀ.ਆਈ. ਦੇ ਬਾਹਰ ਕਬਜ਼ਾਧਾਰੀਆਂ ਵਲੋਂ ਲਗਾਇਆ ਜਿੰਦਰਾ ਭੰਨਿਆ
Ad Position 24