ਕਿਸਾਨਾਂ ਨੂੰ 50 ਫ਼ੀਸਦੀ ਸਬਸਿਡੀ ਅਤੇ ਕਣਕ ਦਾ ਬੀਜ ਵੰਡਿਆ
ਮੰਡੀ ਲਾਧੂਕਾ, 6 ਨਵੰਬਰ (ਰਾਕੇਸ਼ ਛਾਬੜਾ)-ਪੰਜਾਬ ਸਰਕਾਰ ਕਿਸਾਨਾਂ ਨੂੰ 50 ਫ਼ੀਸਦੀ ਸਬਸਿਡੀ ਅਤੇ ਕਣਕ ਦੇ ਉੱਨਤ ਬੀਜ ਮੁਹੱਈਆ ਕਰਵਾ ਰਹੀ ਹੈ। ਇਹ ਜਾਣਕਾਰੀ ਬਲਾਕ ਜਲਾਲਾਬਾਦ ਦੇ ਖੇਤੀਬਾੜੀ ਅਫ਼ਸਰ ਵਿਜੈ ਸਿੰਘ ਨੇ ਦਿੱਤੀ ਹੈ।
ਮੰਡੀ ਲਾਧੂਕਾ, 6 ਨਵੰਬਰ (ਰਾਕੇਸ਼ ਛਾਬੜਾ)-ਪੰਜਾਬ ਸਰਕਾਰ ਕਿਸਾਨਾਂ ਨੂੰ 50 ਫ਼ੀਸਦੀ ਸਬਸਿਡੀ ਅਤੇ ਕਣਕ ਦੇ ਉੱਨਤ ਬੀਜ ਮੁਹੱਈਆ ਕਰਵਾ ਰਹੀ ਹੈ। ਇਹ ਜਾਣਕਾਰੀ ਬਲਾਕ ਜਲਾਲਾਬਾਦ ਦੇ ਖੇਤੀਬਾੜੀ ਅਫ਼ਸਰ ਵਿਜੈ ਸਿੰਘ ਨੇ ਦਿੱਤੀ ਹੈ। ਉਨ੍ਹਾਂ ਨੇ ਕਿਹਾ ਹੈ ਕਣਕ ਦੀ ਵਧੇਰੇ ਪੈਦਾਵਾਰ ਲਈ ਕਿਸਾਨਾਂ ਨੂੰ ਕਣਕ ਦੀਆਂ ਵੱਖ ਵੱਖ ਕਿਸਮਾਂ ਦੇ ਬੀਜ ਮੁਹੱਈਆ ਕਰਵਾਏ ਜਾ ਰਹੇ ਹਨ। ਇਹ ਬੀਜ 50 ਫ਼ੀਸਦੀ ਸਬਸਿਡੀ ਤੇ ਮੁਹੱਈਆ ਕਰਵਾਏ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਹੈ ਇਕ ਕਿਸਾਨ ਨੂੰ ਇਕ ਫਾਰਮ ਤੇ 2 ਗੱਟੇ ਬੀਜ ਜਿਸ ਦੀ ਭਰਤੀ 40 ਕਿੱਲੋ੍ ਹੈ 50 ਫ਼ੀਸਦੀ ਸਬਸਿਡੀ ਤੇ ਮੁਹੱਈਆ ਕਰਵਾਏ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਹੈ ਸਬਸਿਡੀ ਤੇ ਬੀਜ ਪ੍ਰਾਪਤ ਕਰਨ ਵਾਲੇ ਕਿਸਾਨ ਆਪਣੇ ਫਾਰਮ ਪਿੰਡ ਦੇ ਸਰਪੰਚ ਜਾਂ ਫਿਰ ਨੰਬਰਦਾਰ ਤੋਂ ਤਸਦੀਕ ਕਰਵਾ ਕੇ ਲਿਆਉਣ। ਸਬਸਿਡੀ ਤੇ ਮਿਲਣ ਵਾਲੀ ਕਣਕ ਦੇ ਬੀਜ ਮੰਡੀ ਦੇ ਬਿਜਲੀ ਘਰ ਦੇ ਨੇੜੇ ਕਿਸਾਨ ਪੈਸਟੀਸਾਈਡ ਸੈਂਟਰ ਤੇ ਮੁਹੱਈਆ ਕਰਵਾਏ ਜਾ ਰਹੇ ਹਨ। ਇਸ ਮੌਕੇ ’ਤੇ ਜਸਪ੍ਰੀਤ ਸਿੰਘ ਏ ਟੀ ਐੱਮ ਅਤੇ ਹਰਮਨ ਸਿੰਘ ਏ.ਡੀ.ਓ ਹਾਜ਼ਰ ਸਨ।