10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਡੀ.ਟੀ.ਐਫ. ਬਲਾਕ ਖੂਈਆਂ ਸਰਵਰ ਦੀ ਮੀਟਿੰਗ ਹੋਈ

ਅਬੋਹਰ, 9 ਸਤੰਬਰ (ਵਿਵੇਕ ਹੂੜੀਆ)- ਡੈਮੋਕ੍ਰੇਿਟਕ ਟੀਚਰਜ਼ ਫ਼ਰੰਟ ਬਲਾਕ ਖੂਈਆਂ ਸਰਵਰ ਦੀ ਮੀਟਿੰਗ ਜ਼ਿਲ੍ਹਾ ਸਕੱਤਰ ਕੁਲਜੀਤ ਸਿੰਘ ਡੰਗਰ ਖੇੜਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੀ ਸ਼ੁਰੂਆਤ ਬਲਾਕ ਪ੍ਰਧਾਨ ਜੋਗਿੰਦਰ ਪਾਲ ਖੂਈਆਂ ਸਰਵਰ ਵਲੋਂ ਪਿਛਲੇ ਸੰਘਰਸ਼ਾਂ ਸਬੰਧੀ ਰਿਪੋਰਟ ਪੇਸ਼ ਕਰਕੇ ਕੀਤੀ ਗਈ।

Ad Position 21
repet_subhas-goyals [Copy P29]
ਅਜੀਤ ਡੈਸਕ 10-09-2026
ਅਬੋਹਰ, 9 ਸਤੰਬਰ (ਵਿਵੇਕ ਹੂੜੀਆ)- ਡੈਮੋਕ੍ਰੇਿਟਕ ਟੀਚਰਜ਼ ਫ਼ਰੰਟ ਬਲਾਕ ਖੂਈਆਂ ਸਰਵਰ ਦੀ ਮੀਟਿੰਗ ਜ਼ਿਲ੍ਹਾ ਸਕੱਤਰ ਕੁਲਜੀਤ ਸਿੰਘ ਡੰਗਰ ਖੇੜਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੀ ਸ਼ੁਰੂਆਤ ਬਲਾਕ ਪ੍ਰਧਾਨ ਜੋਗਿੰਦਰ ਪਾਲ ਖੂਈਆਂ ਸਰਵਰ ਵਲੋਂ ਪਿਛਲੇ ਸੰਘਰਸ਼ਾਂ ਸਬੰਧੀ ਰਿਪੋਰਟ ਪੇਸ਼ ਕਰਕੇ ਕੀਤੀ ਗਈ। ਉਪਰੰਤ ਵੱਖ - ਵੱਖ ਏਜੰਡਿਆਂ ’ਤੇ ਵਿਸਥਾਰ ਨਾਲ ਚਰਚਾ ਕੀਤੀ ਗਈ। ਮੀਟਿੰਗ ਦੌਰਾਨ ਸਾਂਝੀ ਤਾਲਮੇਲ ਕਮੇਟੀ ਦੇ ਫ਼ੈਸਲੇ ਨੂੰ ਲਾਗੂ ਕਰਨ ਲਈ 12 ਸਤੰਬਰ ਨੂੰ ਕੋਟਕਪੂਰਾ ਵਿਖੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਘਰ ਦੇ ਘਿਰਾਓ ਦੇ ਪ੍ਰੋਗਰਾਮ ਵਿਚ ਵੱਧ ਤੋਂ ਵੱਧ ਅਧਿਆਪਕਾਂ ਤੇ ਮੁਲਾਜ਼ਮਾਂ ਦੀ ਸ਼ਮੂਲੀਅਤ ਯਕੀਨੀ ਬਣਾਉਣ ਦਾ ਫ਼ੈਸਲਾ ਕੀਤਾ ਗਿਆ। ਇਸੇ ਤਰ੍ਹਾਂ 19 ਤੋਂ 21 ਸਤੰਬਰ ਤੱਕ ਵਿਧਾਇਕਾਂ ਦੇ ਘਰਾਂ ਦੇ ਘਿਰਾਓ ਦੇ ਪ੍ਰੋਗਰਾਮ ’ਚ ਵੀ ਵੱਧ ਤੋਂ ਵੱਧ ਸਾਥੀਆਂ ਨੂੰ ਲਾਮਬੰਦ ਕਰਕੇ ਸ਼ਾਮਲ ਕਰਵਾਉਣ ਦਾ ਫ਼ੈਸਲਾ ਲਿਆ ਗਿਆ। ਆਗੂਆਂ ਨੇ ਕਿਹਾ ਕਿ 10 ਅਕਤੂਬਰ ਨੂੰ ਸੰਗਰੂਰ ਵਿਖੇ ਹੋਣ ਵਾਲੀ ਮਹਾ ਰੈਲੀ ’ਚ ਬਲਾਕ ਵੱਲੋਂ ਵੱਡੀ ਗਿਣਤੀ ’ਚ ਸ਼ਮੂਲੀਅਤ ਯਕੀਨੀ ਬਣਾਈ ਜਾਵੇਗੀ। ਇਸ ਤੋਂ ਇਲਾਵਾ ਸੰਘਰਸ਼ਾਂ ਵਿਚ ਵੱਧ ਤੋਂ ਵੱਧ ਮੁਲਾਜ਼ਮਾਂ ਤੇ ਅਧਿਆਪਕਾਂ ਨੂੰ ਸ਼ਾਮਲ ਕਰਨ ਲਈ ਸਕੂਲ-ਸਕੂਲ ਜਾ ਕੇ ਅਧਿਆਪਕ ਸਾਥੀਆਂ ਨੂੰ ਸੰਘਰਸ਼ ਦੇ ਪ੍ਰੋਗਰਾਮਾਂ ਬਾਰੇ ਜਾਣੂ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ। ਇਸ ਮੌਕੇ ਸੁਭਾਸ਼ ਸਾਮਾ, ਸੰਦੀਪ ਕੁਮਾਰ ਐੱਚ.ਟੀ., ਸੁਰਿੰਦਰ ਕੁਮਾਰ, ਰਮੇਸ਼ ਸੱਪਾਂਵਾਲੀ, ਸੰਦੀਪ ਕੁਮਾਰ ਖੂਈਆਂ ਸਰਵਰ, ਪ੍ਰਸ਼ੋਤਮ ਪੁਰੀ ਦੌਲਤਪੁਰਾ, ਅਸ਼ੋਕ ਕੁਮਾਰ ਪੰਜਾਵਾ, ਸੁਨੀਲ ਕੁਮਾਰ ਕੋਇਲ ਖੇੜਾ, ਜਗਦੀਸ਼ ਸੱਪਾਂਵਾਲੀ, ਹਰਦੀਪ ਕੁਮਾਰ ਦਾਨੇਵਾਲਾ ਤੇ ਬਿਸ਼ੰਬਰ ਦਾਸ ਸਾਮਾ ਸਮੇਤ ਹੋਰ ਸਾਥੀਆਂ ਨੇ ਸ਼ਿਰਕਤ ਕੀਤੀ। ਮੀਟਿੰਗ ਦੌਰਾਨ ਬਲਾਕ ਕਮੇਟੀ ਦਾ ਵਿਸਥਾਰ ਕਰਦਿਆਂ ਸੁਨੀਲ ਕੁਮਾਰ ਕੋਇਲ ਖੇੜਾ ਨੂੰ ਮੀਤ ਪ੍ਰਧਾਨ ਤੇ ਅਸ਼ੋਕ ਦੀਵਾਨ ਖੇੜਾ ਨੂੰ ਮੀਡੀਆ ਸਕੱਤਰ ਚੁਣਿਆ ਗਿਆ।
Ad Position 22
No active advertisement
ਪਿਛਲੀ ਖ਼ਬਰ ਵਿਦਿਆਰਥੀਆਂ ਨੇ ਆਈ.ਟੀ.ਆਈ. ਦੇ ਬਾਹਰ ਕਬਜ਼ਾਧਾਰੀਆਂ ਵਲੋਂ ਲਗਾਇਆ ਜਿੰਦਰਾ ਭੰਨਿਆ ਅਗਲੀ ਖ਼ਬਰ ਬੀ.ਐੱਸ.ਐਨ.ਐੱਲ. ਟਾਵਰ ਤੋਂ ਲੱਖਾਂ ਦਾ ਸਾਮਾਨ ਚੋਰੀ, ਤਿੰਨ ਵਿਅਕਤੀ ਕਾਬੂ
Ad Position 24