10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਬੀ.ਐੱਸ.ਐਨ.ਐੱਲ. ਟਾਵਰ ਤੋਂ ਲੱਖਾਂ ਦਾ ਸਾਮਾਨ ਚੋਰੀ, ਤਿੰਨ ਵਿਅਕਤੀ ਕਾਬੂ

ਅਬੋਹਰ, 9 ਸਤੰਬਰ (ਵਿਵੇਕ ਹੂੜੀਆ)-ਪਿੰਡ ਬਹਾਦਰ ਖੇੜਾ ਵਿਚ ਬੀ. ਐੱਸ.

Ad Position 21
repet_subhas-goyals [Copy P29]
ਬੀ.ਐੱਸ.ਐਨ.ਐੱਲ ਟਾਵਰ ਤੋਂ ਸਾਮਾਨ ਚੋਰੀ ਕਰਨ ਦੇ ਦੋਸ਼ ਹੇਠ ਫੜੇ ਗਏ ਮੁਲਜ਼ਮ ਪੁਲਿਸ ਹਿਰਾਸਤ ਵਿਚ। ਅਜੀਤ ਤਸਵੀਰ 10-09-2026
ਅਬੋਹਰ, 9 ਸਤੰਬਰ (ਵਿਵੇਕ ਹੂੜੀਆ)-ਪਿੰਡ ਬਹਾਦਰ ਖੇੜਾ ਵਿਚ ਬੀ.ਐੱਸ.ਐਨ.ਐੱਲ. ਦੇ ਟਾਵਰ ਤੋਂ ਲੱਖਾਂ ਰੁਪਏ ਦਾ ਸਾਮਾਨ ਚੋਰੀ ਕਰਕੇ ਭੱਜ ਰਹੇ ਤਿੰਨ ਨੌਜਵਾਨਾਂ ਨੂੰ ਬੀ.ਐੱਸ.ਐਨ.ਐੱਲ. ਦੇ ਐੱਸ.ਡੀ.ਓ. ਨੇ ਸਾਮਾਨ ਸਮੇਤ ਰੰਗੇ ਹੱਥੀਂ ਕਾਬੂ ਕਰ ਲਿਆ। ਸੂਚਨਾ ਮਿਲਦੇ ਹੀ ਮੌਕੇ ’ਤੇ ਪਹੁੰਚੀ ਥਾਣਾ ਸਦਰ ਪੁਲਿਸ ਨੇ ਤਿੰਨਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਅਨੁਸਾਰ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ’ਤੇ ਲਿਆ ਜਾਵੇਗਾ ਜਿਸ ਦੌਰਾਨ ਹੋਰ ਟਾਵਰਾਂ ’ਤੇ ਹੋਈਆਂ ਚੋਰੀਆਂ ਦਾ ਖ਼ੁਲਾਸਾ ਹੋਣ ਦੀ ਸੰਭਾਵਨਾ ਹੈ। ਚੋਰੀ ਕੀਤੇ ਗਏ ਸਾਮਾਨ ਦੀ ਕੁੱਲ ਕੀਮਤ ਲਗਭਗ 1.16 ਲੱਖ ਰੁਪਏ ਦੱਸੀ ਜਾ ਰਹੀ ਹੈ। ਬੀ.ਐੱਸ.ਐਨ.ਐੱਲ. ਅਬੋਹਰ ਦੇ ਐੱਸ.ਡੀ.ਓ. ਰਾਕੇਸ਼ ਬਾਂਸਲ ਨੇ ਦੱਸਿਆ ਕਿ ਪਿੰਡ ਬਹਾਦਰ ਖੇੜਾ ਸਥਿਤ ਟਾਵਰ ਤੋਂ ਬੁੱਧਵਾਰ ਸਵੇਰੇ ਲਗਭਗ 8 ਵਜੇ ਪਿੰਡ ਦੇ ਚੌਕੀਦਾਰ ਮੰਗਾ ਸਿੰਘ ਨੇ ਫ਼ੋਨ ’ਤੇ ਸੂਚਨਾ ਦਿੱਤੀ ਕਿ ਤਿੰਨ ਨੌਜਵਾਨ ਟਾਵਰ ਅੰਦਰ ਵੜ ਕੇ ਸਾਮਾਨ ਚੋਰੀ ਕਰ ਰਹੇ ਹਨ। ਉਹ ਤੁਰੰਤ ਜੇ.ਟੀ.ਓ.ਰਾਜੇਸ਼ ਕੁਮਾਰ ਨਾਲ ਮੌਕੇ ’ਤੇ ਪਹੁੰਚੇ ਪਰ ਉਦੋਂ ਤੱਕ ਮੁਲਜ਼ਮ ਭੱਜ ਚੁੱਕੇ ਸਨ। ਆਸ-ਪਾਸ ਤਲਾਸ਼ ਕਰਨ ’ਤੇ ਤਿੰਨੋਂ ਨੌਜਵਾਨ ਪਿੰਡ ਦੀ ਫਿਰਨੀ ਨੇੜੇ ਚੋਰੀ ਦੇ ਸਾਮਾਨ ਸਮੇਤ ਫੜੇ ਗਏ। ਮੁਲਜ਼ਮਾਂ ਦੇ ਕਬਜ਼ੇ ’ਚੋਂ 30 ਮੀਟਰ ਫੀਡਰ ਕੇਬਲ, 27 ਡੀ.ਬੀ.ਆਈ. ਐਂਟੀਨਾ, 50 ਐਂਪੀਅਰ ਦਾ ਰੈਕਟੀਫਾਇਰ, 512 ਵੋਲਟ ਦੀ ਡੀ.ਜੀ. ਬੈਟਰੀ, 10 ਮੀਟਰ ਡੀ.ਸੀ. ਕੇਬਲ ਤੇ ਅਲਟੀਨੇਟਰ ਦਾ ਏ.ਵੀ.ਆਰ. ਕਾਰਡ ਬਰਾਮਦ ਹੋਇਆ ਹੈ। ਪੁਲਿਸ ਅਨੁਸਾਰ ਮੁਲਜ਼ਮਾਂ ਦੀ ਪਛਾਣ ਗੁਰਜੰਟ ਸਿੰਘ ਉਰਫ਼ ਜੰਟਾ, ਨਿੱਕਾ ਤੇ ਸੁਧੀਰ ਕੁਮਾਰ ਉਰਫ਼ ਸੀਪੂ (ਸਾਰੇ ਵਾਸੀ ਬਹਾਦਰ ਖੇੜਾ) ਵਜੋਂ ਹੋਈ ਹੈ। ਥਾਣਾ ਸਦਰ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।
Ad Position 22
No active advertisement
ਪਿਛਲੀ ਖ਼ਬਰ ਡੀ.ਟੀ.ਐਫ. ਬਲਾਕ ਖੂਈਆਂ ਸਰਵਰ ਦੀ ਮੀਟਿੰਗ ਹੋਈ ਅਗਲੀ ਖ਼ਬਰ ਸ਼ਾਰਟ ਸਰਕਟ ਕਾਰਨ 7 ਪਸ਼ੂ ਸੜੇ, ਪਸ਼ੂ ਪਾਲਕ ਦਾ ਕਰੀਬ 8 ਲੱਖ ਰੁਪਏ ਦਾ ਨੁਕਸਾਨ
Ad Position 24