29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਬੋਰੀਆਂ ਨਾਲ ਭਰੀ ਟਰਾਲੀ ਕੋਲ ਖੜ੍ਹੀ ਕਾਰ 'ਤੇ ਪਲਟੀ, ਜਾਨੀ ਨੁਕਸਾਨ ਤੋਂ ਬਚਾਅ

Ad Position 21
No active advertisement
ਅਜੀਤ ਡੈਸਕ 02-04-2026
ਜਲਾਲਾਬਾਦ, 5 ਅਪ੍ਰੈਲ (ਕਰਨ ਚੁਚਰਾ)- ਫ਼ਾਜ਼ਿਲਕਾ ਫਿਰੋਜ਼ਪੁਰ ਰੋਡ ਦੀ ਖਸਤਾ ਹਾਲਤ ਤੇ ਅੱਜ ਵਰਖਾ ਤੋਂ ਬਾਅਦ ਵੱਖ ਵੱਖ ਹਾਦਸੇ ਹੋ ਗਏ, ਖ਼ੁਸ਼ਕਿਸਮਤੀ ਇਹ ਰਹੀ ਕਿ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ | ਜਾਣਕਾਰੀ ਮੁਤਾਬਿਕ ਜਲਾਲਾਬਾਦ ਦੇ ਸੁਆਗਤੀ ਪੁਆਇੰਟ 'ਤੇ ਤੜਕੇ ਦੋ ਹਾਦਸੇ ਹੋ ਗਏ | ਬੱਸ ਅੱਡੇ ਦੇ ਸਾਹਮਣੇ ਇਕ ਖਲ ਦੀਆਂ ਬੋਰੀਆਂ ਨਾਲ ਭਰੀ ਟਰਾਲੀ ਫ਼ਿਰੋਜ਼ਪੁਰ ਵਾਲੀ ਸਾਈਡ ਜਾ ਰਹੀ ਸੀ | ਵਰਖਾ ਕਾਰਨ ਇੱਥੇ ਪਾਣੀ ਖੜ੍ਹਾ ਹੋ ਗਿਆ ਅਤੇ ਖੱਡੇ ਦਿਖਾਈ ਦੇਣੇ ਬੰਦ ਹੋ ਗਏ | ਜਿਸ ਕਾਰਨ ਡਰਾਈਵਰ ਨੂੰ ਪਤਾ ਨਹੀਂ ਚੱਲ ਪਾਇਆ ਅਤੇ ਟਰਾਲੀ ਦਾ ਟਾਇਰ ਸਿੱਧਾ ਖੱਡੇ ਵਿਚ ਜਾ ਪਿਆ ਜਿਸ ਨਾਲ ਟਰਾਲੀ ਪਲਟ ਗਈ | ਜਿਸ ਸਮੇਂ ਟਰਾਲੀ ਪਲਟੀ, ਉਸ ਸਮੇਂ ਨੇੜੇ ਖੜ੍ਹੀ ਕਾਰ ਦੇ ਉੱਪਰ ਟਰਾਲੀ ਪਲਟਣ ਕਾਰਨ ਕਾਰ ਦਾ ਕਾਫ਼ੀ ਨੁਕਸਾਨ ਹੋ ਗਿਆ, ਕੋਲ ਖੜ੍ਹੇ ਲੋਕਾਂ ਨੇ ਭੱਜ ਕੇ ਜਾਨ ਬਚਾਈ | ਇਸੇ ਤਰ੍ਹਾਂ ਇਸ ਤੋਂ ਪਹਿਲਾਂ ਇਕ ਮਾਲ ਨਾਲ ਭਰਿਆ ਟਰਾਲਾ ਵੀ ਇਨ੍ਹਾਂ ਖੱਡਿਆਂ ਵਿਚ ਜਾ ਵੱਜਿਆ | ਜਿਸ ਨਾਲ ਕਾਫ਼ੀ ਵੱਡਾ ਜਾਨੀ ਨੁਕਸਾਨ ਹੋਣੋਂ ਟੱਲ ਲਿਆ | ਦੱਸਣਯੋਗ ਹੈ ਕਿ ਇਸ ਰੋਡ 'ਤੇ 2-3 ਸਕੂਲ ਪੈਂਦੇ ਹਨ, ਜਿੱਥੋਂ ਬੱਚੇ ਆਉਂਦੇ-ਜਾਂਦੇ ਹਨ , ਖ਼ੁਸ਼ਕਿਸਮਤੀ ਇਹ ਰਹੀ ਕਿ ਇਸ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ | ਜਲਾਲਾਬਾਦ ਵਾਸੀਆਂ ਦੀ ਮੰਗ ਹੈ ਕਿ ਇਸ ਬੰਦੇ ਖਾਣੀ ਰੋਡ ਨੂੰ ਚੌੜਾ ਕਰਕੇ ਚਾਰ ਮਾਰਗੀ ਬਣਾਇਆ ਜਾਵੇ ਤਾਂ ਜੋ ਇਸ ਤਰ੍ਹਾਂ ਨਾਲ ਹੁੰਦੇ ਹਾਦਸਿਆਂ ਤੋਂ ਬਚਿਆ ਜਾ ਸਕੇ |
Ad Position 22
No active advertisement
ਪਿਛਲੀ ਖ਼ਬਰ ਭਾਜਪਾ ਆਗੂ ਹਰਦੇਵ ਮੇਘਵਾਲ ਨੇ ਬੱਲੂਆਣਾ ਹਲਕੇ ਦੇ ਗੜੇ੍ਹਮਾਰੀ ਪ੍ਰਭਾਵਿਤ ਪਿੰਡਾਂ ਦਾ ਕੀਤਾ ਦੌਰਾ ਅਗਲੀ ਖ਼ਬਰ ਤਿੰਨ ਦਿਨ ਲਗਾਤਾਰ ਪਾਣੀ ਵੱਧ ਛੱਡਣ ਕਾਰਨ ਲੰਬੀ ਮਾਈਨਰ ਨਹਿਰ ਟੱੁਟੀ
Ad Position 24