29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2026

ਭਾਰਤੀ ਸਰਹੱਦ ’ਤੇ ਸੈਂਕੜੇ ਵਿਦਿਆਰਥੀਆਂ ਦੀ ਦੇਸ਼ ਭਗਤੀ ਦੇਖ ਪਾਕਿਸਤਾਨੀ ਰੇਂਜਰ ਹੋਏ ਹੈਰਾਨ

ਫ਼ਾਜ਼ਿਲਕਾ, 29 ਨਵੰਬਰ (ਦਵਿੰਦਰ ਪਾਲ ਸਿੰਘ)- ਸੀਮਾ ਸੁਰੱਖਿਆ ਬਲ ਦੇ 62ਵੇਂ ਸਥਾਪਨਾ ਦਿਵਸ ਦੇ ਸੰਬੰਧ ’ਚ ਫ਼ਾਜ਼ਿਲਕਾ ਦੇ ਹਰੀ ਨਰਾਇਣ ਬਾਲ ਵਿਦਿਆਲਿਆ ਦੇ ਕਰੀਬ 300 ਨੰਨ੍ਹੇ ਵਿਦਿਆਰਥੀ ਸਾਦਕੀ ਬਾਰਡਰ ’ਤੇ ਵਿਸ਼ੇਸ਼ ਪ੍ਰੋਗਰਾਮ ਪੇਸ਼ ਕਰਨ ਲਈ ਪਹੁੰਚੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਾਰਡਰ ਏਰੀਆ ਵਿਕਾਸ ਫ਼ਰੰਟ ਦੇ ਪ੍ਰਧਾਨ ਅਤੇ ਬੀ.

Ad Position 21
No active advertisement
ਅਜੀਤ ਡੈਸਕ 30-11-2026
ਫ਼ਾਜ਼ਿਲਕਾ, 29 ਨਵੰਬਰ (ਦਵਿੰਦਰ ਪਾਲ ਸਿੰਘ)- ਸੀਮਾ ਸੁਰੱਖਿਆ ਬਲ ਦੇ 62ਵੇਂ ਸਥਾਪਨਾ ਦਿਵਸ ਦੇ ਸੰਬੰਧ ’ਚ ਫ਼ਾਜ਼ਿਲਕਾ ਦੇ ਹਰੀ ਨਰਾਇਣ ਬਾਲ ਵਿਦਿਆਲਿਆ ਦੇ ਕਰੀਬ 300 ਨੰਨ੍ਹੇ ਵਿਦਿਆਰਥੀ ਸਾਦਕੀ ਬਾਰਡਰ ’ਤੇ ਵਿਸ਼ੇਸ਼ ਪ੍ਰੋਗਰਾਮ ਪੇਸ਼ ਕਰਨ ਲਈ ਪਹੁੰਚੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਾਰਡਰ ਏਰੀਆ ਵਿਕਾਸ ਫ਼ਰੰਟ ਦੇ ਪ੍ਰਧਾਨ ਅਤੇ ਬੀ.ਐੱਸ.ਐੱਫ. ਦੇ ਪੁਰਾਣੇ ਸਹਿਯੋਗੀ ਲੀਲਾਧਰ ਸ਼ਰਮਾ ਨੇ ਦੱਸਿਆ ਕਿ ਨੰਨ੍ਹੇ ਵਿਦਿਆਰਥੀਆਂ ਨੇ ਬੀ.ਐੱਸ.ਐੱਫ. ਅਧਿਕਾਰੀਆਂ ਅਤੇ ਜਵਾਨਾਂ ’ਤੇ ਫੁੱਲਾਂ ਦੀ ਵਰਖਾ ਕੀਤੀ। ਬੱਚਿਆਂ ਨੇ ਦੇਸ਼ ਭਗਤੀ ਦੇ ਗੀਤਾਂ, ਕਵਿਤਾਵਾਂ ਅਤੇ ਸਮੂਹਿਕ ਗਾਇਨ ਦੇ ਨਾਲ-ਨਾਲ ਜ਼ੋਰਦਾਰ ਭੰਗੜਾ ਪਾ ਕੇ ਪੂਰਾ ਮਾਹੌਲ ਦੇਸ਼ ਭਗਤੀ ਦੇ ਰੰਗ ਵਿਚ ਰੰਗ ਦਿੱਤਾ। ਭਾਰਤੀ ਬੱਚਿਆਂ ਦੇ ਇਸ ਜੋਸ਼ ਅਤੇ ਜਜ਼ਬੇ ਨੂੰ ਦੇਖ ਕੇ ਸਰਹੱਦ ਦੇ ਦੂਜੇ ਪਾਸੇ ਖੜ੍ਹੇ ਪਾਕਿਸਤਾਨੀ ਰੇਂਜਰ ਵੀ ਦੰਦਾਂ ਹੇਠ ਉਂਗਲਾਂ ਦਬਾਉਂਦੇ ਹੋਏ ਹੈਰਾਨ ਰਹਿ ਗਏ। ਇਸ ਮੌਕੇ ਸਕੂਲ ਪ੍ਰਬੰਧਕ ਕਮੇਟੀ ਦੇ ਮਨੂੰ ਸੇਤੀਆ, ਸੋਨੀਆ ਸੇਤੀਆ ਅਤੇ ਸਮਾਜ ਸੇਵਕ ਲੀਲਾਧਰ ਸ਼ਰਮਾ ਨੇ ਸਾਂਝੇ ਤੌਰ ’ਤੇ 139ਵੀਂ ਬਟਾਲੀਅਨ ਦੇ ਕਮਾਡੈਂਟ ਰਵੀ ਸ਼ੰਕਰ ਤ੍ਰਿਵੇਦੀ, ਕੰਪਨੀ ਕਮਾਂਡਰ ਧਰਮਾਰਾਮ ਜਾਟ ਅਤੇ ਹੋਰ ਅਧਿਕਾਰੀਆਂ ਤੇ ਜਵਾਨਾਂ ਨੂੰ ਮਠਿਆਈਆਂ ਅਤੇ ਯਾਦਗਾਰੀ ਚਿੰਨ ਭੇਟ ਕਰਕੇ ਸਨਮਾਨਿਤ ਕੀਤਾ। ਬੀ.ਐੱਸ.ਐੱਫ.ਵਲੋਂ ਸਮੂਹ ਵਿਦਿਆਰਥੀਆਂ ਅਤੇ ਮਹਿਮਾਨਾਂ ਲਈ ਚਾਹ-ਪਾਣੀ ਅਤੇ ਨਾਸ਼ਤੇ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ। ਸਮਾਗਮ ਦੇ ਅੰਤ ਵਿਚ ਵਾਤਾਵਰਨ ਦੀ ਸ਼ੁੱਧਤਾ ਦਾ ਸੁਨੇਹਾ ਦਿੰਦਿਆਂ ਸਰਹੱਦ ’ਤੇ ਬੂਟੇ ਵੀ ਲਗਾਏ ਗਏ।
Ad Position 22
No active advertisement
ਪਿਛਲੀ ਖ਼ਬਰ ਸਾਹਿਤ ਸਭਾ ਜ਼ੀਰਾ ਦੀ ਹੋਈ ਮਹੀਨੇਵਾਰ ਮੀਟਿੰਗ ਅਗਲੀ ਖ਼ਬਰ ਸੀਨੀਅਰ ਲੈਬ ਅਸਿਸਟੈਂਟ ਨੀਰਜ ਕੁਮਾਰ ਅੱਜ ਹੋਣਗੇ ਸੇਵਾਮੁਕਤ
Ad Position 24