27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-02-2026

ਡਾ. ਅਮਿੱਤ ਜਸੂਜਾ ਨੇ ਗਊਸ਼ਾਲਾ ਵਿਖੇ ਕਰਵਾਈ 'ਸਵਾਮਣੀ' <br/>

Ad Position 21
No active advertisement
ਫ਼ਾਜ਼ਿਲਕਾ ਦੀ ਗਊਸ਼ਾਲਾ ਵਿਚ ਸਵਾਮਣੀ ਕਰਵਾਉਣ ਮੌਕੇ ਡਾ. ਅਮਿੱਤ ਜਸੂਜਾ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ | ਅਜੀਤ ਤਸਵੀਰ <br/> 19-02-2026
ਫ਼ਾਜ਼ਿਲਕਾ, 18 ਫਰਵਰੀ (ਦਵਿੰਦਰ ਪਾਲ ਸਿੰਘ)-ਸਥਾਨਕ ਗਊਸ਼ਾਲਾ ਵਿਚ ਗਊਆਂ ਨੂੰ ਪੌਸ਼ਟਿਕ ਆਹਾਰ ਦੇਣ ਲਈ ਚਲਾਏ ਜਾ ਰਹੇ 'ਸਵਾਮਣੀ ਪ੍ਰੋਜੈਕਟ' ਤਹਿਤ ਸਿਵਲ ਹਸਪਤਾਲ ਦੇ ਡਾ.ਅਮਿੱਤ ਜਸੂਜਾ ਵਲੋਂ ਗਊ-ਸੇਵਾ ਕੀਤੀ ਗਈ | ਇਸ ਪ੍ਰੋਜੈਕਟ ਦੇ ਤਹਿਤ ਲੋਕ ਆਪਣੇ ਪਰਿਵਾਰਕ ਖ਼ੁਸ਼ੀ ਦੇ ਮੌਕਿਆਂ ਅਤੇ ਬਜ਼ੁਰਗਾਂ ਦੀ ਯਾਦ ਵਿਚ ਗਊਆਂ ਨੂੰ ਗੁੜ ਅਤੇ ਦਲ਼ੀਏ ਨਾਲ ਤਿਆਰ ਕੀਤਾ ਗਿਆ ਵਿਸ਼ੇਸ਼ 'ਭਾਂਤ' (ਸਵਾਮਣੀ) ਖੁਆਉਂਦੇ ਹਨ | ਸ੍ਰੀ ਗਊ ਰਕਸ਼ਣੀ ਸਭਾ ਫ਼ਾਜ਼ਿਲਕਾ ਦੇ ਪ੍ਰਧਾਨ ਅਸ਼ੋਕ ਗੁਲਬੱਧਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਸਿਵਲ ਹਸਪਤਾਲ ਦੇ ਡਾ. ਅਮਿੱਤ ਜਸੂਜਾ ਅਤੇ ਉਨ੍ਹਾਂ ਦੀ ਪਤਨੀ ਇਸਤਰੀ ਰੋਗ ਮਾਹਿਰ ਡਾ.ਅੰਕਿਤਾ ਜਸੂਜਾ ਨੇ ਗਊ-ਸੇਵਾ ਦੀ ਭਾਵਨਾ ਨਾਲ ਗਊਸ਼ਾਲਾ ਵਿਚ ਸਵਾਮਣੀ ਕਰਵਾਈ | ਇਸ ਮੌਕੇ ਉਨ੍ਹਾਂ ਦੇ ਮਾਤਾ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ | ਸ੍ਰੀ ਗੁਲਬੱਧਰ ਨੇ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਜੀਵਨ ਦੇ ਖ਼ੁਸ਼ੀ ਦੇ ਮੌਕਿਆਂ ਅਤੇ ਆਪਣੇ ਬਜ਼ੁਰਗਾਂ ਦੀ ਯਾਦ ਵਿਚ ਵੱਧ ਤੋਂ ਵੱਧ ਸਵਾਮਣੀ ਕਰਵਾਉਣ ਤਾਂ ਜੋ ਗਊ ਮਾਤਾ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਜਾ ਸਕੇ |

Ad Position 22
No active advertisement
ਪਿਛਲੀ ਖ਼ਬਰ ਕੁੱਟਮਾਰ ਕਰਨ ਵਾਲੇ 5 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਚੈੱਕ ਬਾਊਾਸ ਮਾਮਲੇ 'ਚ ਕੀਤਾ ਬਰੀ
Ad Position 24