27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-02-2026

ਚੈੱਕ ਬਾਊਾਸ ਮਾਮਲੇ 'ਚ ਕੀਤਾ ਬਰੀ

Ad Position 21
No active advertisement
ਅਜੀਤ ਡੈਸਕ 19-02-2026
ਫ਼ਾਜ਼ਿਲਕਾ, 18 ਫਰਵਰੀ (ਦਵਿੰਦਰ ਪਾਲ ਸਿੰਘ)-ਸਥਾਨਕ ਮਾਨਯੋਗ ਅਦਾਲਤ ਵਲੋਂ ਚੈੱਕ ਬਾਉਂਸ ਦੇ ਇਕ ਮਾਮਲੇ ਵਿਚ ਸੁਣਵਾਈ ਕਰਦੇ ਹੋਏ ਸ਼ਿੰਦਰ ਸਿੰਘ ਪੁੱਤਰ ਇੰਦਰ ਸਿੰਘ ਵਾਸੀ ਅਲਿਆਣਾ ਨੂੰ ਦੋਸ਼ਾਂ ਤੋਂ ਮੁਕਤ ਕਰਦਿਆਂ ਬਰੀ ਕਰ ਦਿੱਤਾ ਗਿਆ ਹੈ | ਜਾਣਕਾਰੀ ਅਨੁਸਾਰ ਰਮੇਸ਼ ਸਿੰਘ ਪੁੱਤਰ ਲਾਲ ਸਿੰਘ ਵਾਸੀ ਅਲਿਆਣਾ ਵਲੋਂ ਸ਼ਿੰਦਰ ਸਿੰਘ ਦੇ ਖ਼ਿਲਾਫ਼ ਮਾਨਯੋਗ ਅਦਾਲਤ ਵਿਚ ਚੈੱਕ ਬਾਉਂਸ ਦਾ ਕੇਸ ਦਾਇਰ ਕਰਵਾਇਆ ਗਿਆ ਸੀ | ਇਸ ਮਾਮਲੇ ਵਿਚ ਚੈੱਕ ਦੀ ਰਾਸ਼ੀ 2,80,000 ਰੁਪਏ ਦੱਸੀ ਗਈ ਸੀ | ਇਸ ਕੇਸ ਦੀ ਸੁਣਵਾਈ ਮਾਨਯੋਗ ਅਦਾਲਤ ਮੈਡਮ ਰਵਨੀਤ ਕੌਰ (ਜੇ.ਐਮ.ਆਈ.ਸੀ) ਫ਼ਾਜ਼ਿਲਕਾ ਦੀ ਅਦਾਲਤ ਵਿਚ ਹੋਈ | ਦੋਵਾਂ ਪੱਖਾਂ ਦੇ ਵਕੀਲਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਸ੍ਰੀਮਤੀ ਮੀਨੂੰ ਬਜਾਜ ਜੋ ਕਿ ਸ਼ਿੰਦਰ ਸਿੰਘ ਦੇ ਵਕੀਲ ਸਨ, ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਉਸ ਨੂੰ ਇਸ ਕੇਸ ਵਿਚੋਂ ਬਾਇੱਜ਼ਤ ਬਰੀ ਕਰਨ ਦੇ ਹੁਕਮ ਜਾਰੀ ਕੀਤੇ ਹਨ |

Ad Position 22
No active advertisement
ਪਿਛਲੀ ਖ਼ਬਰ ਡਾ. ਅਮਿੱਤ ਜਸੂਜਾ ਨੇ ਗਊਸ਼ਾਲਾ ਵਿਖੇ ਕਰਵਾਈ 'ਸਵਾਮਣੀ' <br/> ਅਗਲੀ ਖ਼ਬਰ ਕੇਂਦਰ ਸਰਕਾਰ ਦੀਆਂ ਨੀਤੀਆਂ ਵਿਰੁੱਧ ਭਾਕਿਯੂ ਕਾਦੀਆਂ ਦੀ ਮੀਟਿੰਗ ਹੋਈ <br/>
Ad Position 24