ਅਖਿਲ ਭਾਰਤੀ ਸ਼੍ਰੋਮਣੀ ਮਹਾਜਨ ਸਭਾ ਨੇ 50 ਲੋੜਵੰਦ ਪਰਿਵਾਰਾਂ ਨੂੰ ਕੰਬਲ ਵੰਡੇ
ਪਠਾਨਕੋਟ, 29 ਨਵੰਬਰ (ਸੁਮਿਤ)- ਅਖਿਲ ਭਾਰਤੀ ਸ਼੍ਰੋਮਣੀ ਮਹਾਜਨ ਸਭਾ ਵਲੋਂ ਸਮਾਜ ਸੇਵਾ ਦੀ ਭਾਵਨਾ ਤਹਿਤ ਪ੍ਰੋਜੈਕਟ ਸੁਕੂਨ ਦੇ ਅਧੀਨ ਸੈਲੀ ਰੋਡ ਵਿਖੇ 50 ਲੋੜਵੰਦ ਪਰਿਵਾਰਾਂ ਨੂੰ ਗਰਮ ਕੰਬਲ ਵੰਡੇ ਗਏ । ਇਸ ਸੇਵਾ ਕਾਰਜ ਦੀ ਅਗਵਾਈ ਜ਼ਿਲ੍ਹਾ ਪ੍ਰਧਾਨ ਅਰਜੁਨ ਮਹਾਜਨ ਤੇ ਸਿਟੀ ਪ੍ਰਧਾਨ ਆਸ਼ੀਸ਼ ਮਹਾਜਨ ਨੇ ਕੀਤੀ।
ਪਠਾਨਕੋਟ, 29 ਨਵੰਬਰ (ਸੁਮਿਤ)- ਅਖਿਲ ਭਾਰਤੀ ਸ਼੍ਰੋਮਣੀ ਮਹਾਜਨ ਸਭਾ ਵਲੋਂ ਸਮਾਜ ਸੇਵਾ ਦੀ ਭਾਵਨਾ ਤਹਿਤ ਪ੍ਰੋਜੈਕਟ ਸੁਕੂਨ ਦੇ ਅਧੀਨ ਸੈਲੀ ਰੋਡ ਵਿਖੇ 50 ਲੋੜਵੰਦ ਪਰਿਵਾਰਾਂ ਨੂੰ ਗਰਮ ਕੰਬਲ ਵੰਡੇ ਗਏ । ਇਸ ਸੇਵਾ ਕਾਰਜ ਦੀ ਅਗਵਾਈ ਜ਼ਿਲ੍ਹਾ ਪ੍ਰਧਾਨ ਅਰਜੁਨ ਮਹਾਜਨ ਤੇ ਸਿਟੀ ਪ੍ਰਧਾਨ ਆਸ਼ੀਸ਼ ਮਹਾਜਨ ਨੇ ਕੀਤੀ। ਇਸ ਮੌਕੇ ਸਭਾ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਵਲੋਂ ਲੋੜਵੰਦ ਪਰਿਵਾਰਾਂ ਨੂੰ ਕੰਬਲ ਵੰਡ ਕੇ ਸਰਦੀ ਦੇ ਮੌਸਮ ਵਿਚ ਰਾਹਤ ਪਹੁੰਚਾਉਣ ਦਾ ਉਪਰਾਲਾ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਸੂਬਾ ਪ੍ਰਧਾਨ ਮਾਨਵ ਮਹਾਜਨ, ਸੂਬਾ ਮੀਤ ਪ੍ਰਧਾਨ ਜਤਿਨ ਮਹਾਜਨ, ਜ਼ਿਲ੍ਹਾ ਪ੍ਰਧਾਨ ਅਰਜੁਨ ਗੁਪਤਾ, ਰੋਹਿਤ ਗੁਪਤਾ, ਸੂਬਾ ਸਕੱਤਰ ਅਨੁਜ ਮਹਾਜਨ, ਨਮਨ ਮਹਾਜਨ, ਹਨੁਮ ਮਹਾਜਨ, ਚਿਰਾਗ ਮਹਾਜਨ, ਸੱਜਲ ਗੁਪਤਾ, ਅਕਸ਼ੈ ਮਹਾਜਨ, ਸਿਧਾਰਥ ਮਹਾਜਨ, ਤਰੁਣ ਮਹਾਜਨ ਤੇ ਵਾਸੂ ਮਹਾਜਨ ਸਮੇਤ ਸਭਾ ਦੇ ਕਈ ਮੈਂਬਰ ਮੌਜੂਦ ਸਨ। ਸਭਾ ਦੇ ਮੈਂਬਰਾਂ ਨੇ ਭਵਿੱਖ ਵਿਚ ਵੀ ਸਮਾਜ ਦੇ ਲੋੜਵੰਦ ਵਰਗ ਦੀ ਸਹਾਇਤਾ ਲਈ ਅਜਿਹੇ ਸੇਵਾ ਕਾਰਜ ਜਾਰੀ ਰੱਖਣ ਦਾ ਸੰਕਲਪ ਲਿਆ ।