ਬੂਥ ਪੱਧਰੀ ਆਗੂ ਭਾਜਪਾ ’ਚ ਸ਼ਾਮਿਲ
ਧਾਰੀਵਾਲ, 29 ਨਵੰਬਰ (ਸਵਰਨ ਸਿੰਘ)- ਭਾਰਤੀ ਜਨਤਾ ਪਾਰਟੀ ਦੇ ਮੰਡਲ ਪ੍ਰਧਾਨ ਸ੍ਰੀ ਅਮਿਤ ਸੂਦ ਦੀ ਪ੍ਰਧਾਨਗੀ ਹੇਠ ਇਕ ਬੈਠਕ ਹੋਈ ਜਿਸ ਵਿਚ ਬੂਥ ਪੱਧਰ ਦੇ ‘ਆਪ’ ਆਗੂ ਪਾਰਟੀ ਛੱਡ ਕੇ ਭਾਜਪਾ ਪਾਰਟੀ ਵਿਚ ਸ਼ਾਮਲ ਹੋਏ। ਸ਼ਾਮਲ ਹੋਣ ਵਾਲਿਆਂ ਵਿਚ ਪ੍ਰਮੁੱਖ ਤੌਰ ’ਤੇ ਸੰਨੀ ਮਹਾਜਨ, ਗੁਰਪ੍ਰੀਤ, ਹਰਦੇਵ, ਲਵਕੇਸ਼ ਆਦਿ ਸ਼ਾਮਲ ਹਨ।
ਧਾਰੀਵਾਲ, 29 ਨਵੰਬਰ (ਸਵਰਨ ਸਿੰਘ)- ਭਾਰਤੀ ਜਨਤਾ ਪਾਰਟੀ ਦੇ ਮੰਡਲ ਪ੍ਰਧਾਨ ਸ੍ਰੀ ਅਮਿਤ ਸੂਦ ਦੀ ਪ੍ਰਧਾਨਗੀ ਹੇਠ ਇਕ ਬੈਠਕ ਹੋਈ ਜਿਸ ਵਿਚ ਬੂਥ ਪੱਧਰ ਦੇ ‘ਆਪ’ ਆਗੂ ਪਾਰਟੀ ਛੱਡ ਕੇ ਭਾਜਪਾ ਪਾਰਟੀ ਵਿਚ ਸ਼ਾਮਲ ਹੋਏ। ਸ਼ਾਮਲ ਹੋਣ ਵਾਲਿਆਂ ਵਿਚ ਪ੍ਰਮੁੱਖ ਤੌਰ ’ਤੇ ਸੰਨੀ ਮਹਾਜਨ, ਗੁਰਪ੍ਰੀਤ, ਹਰਦੇਵ, ਲਵਕੇਸ਼ ਆਦਿ ਸ਼ਾਮਲ ਹਨ। ਮੰਡਲ ਪ੍ਰਧਾਨ ਅਮਿਤ ਸੂਦ ਨੇ ਸਾਰੇ ਨਵੇਂ ਸ਼ਾਮਲ ਹੋਏ ਆਗੂਆਂ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ। ਮੰਡਲ ਪ੍ਰਧਾਨ ਅਮਿਤ ਸੂਦ ਨੇ ਕਿਹਾ ਕਿ ਭਾਜਪਾ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਲੋਕ ਲਗਾਤਾਰ ਪਾਰਟੀ ਨਾਲ ਜੁੜ ਰਹੇ ਹਨ। ਇਸ ਮੌਕੇ ਜਤਿੰਦਰ ਸਿੰਘ ਰਿੰਕੂ, ਨਿਸ਼ਾਨ ਸਿੰਘ ਆਲੋਵਾਲ, ਰਜੀਵ ਮਹਾਜਨ, ਅਜੇ, ਅਮਿਤ ਧੁੰਨਾ, ਗੌਰਵ ਸ਼ਰਮਾ, ਅੰਕੁਸ਼ ਮਹਾਜਨ ਆਦਿ ਮੌਜੂਦ ਸਨ।