29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2026

ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ

ਦੀਨਾਨਗਰ, 29 ਨਵੰਬਰ (ਸੋਢੀ/ਸ਼ਰਮਾ/ਘੁੰਮਣ)- ਦੀਨਾਨਗਰ ਦੇ ਪਿੰਡ ਭਟੋਇਆ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਪੀ. ਏ.

Ad Position 21
No active advertisement
ਅਜੀਤ ਡੈਸਕ 30-11-2026
ਦੀਨਾਨਗਰ, 29 ਨਵੰਬਰ (ਸੋਢੀ/ਸ਼ਰਮਾ/ਘੁੰਮਣ)- ਦੀਨਾਨਗਰ ਦੇ ਪਿੰਡ ਭਟੋਇਆ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਪੀ.ਏ.ਸੀ. ਦੇ ਮੈਂਬਰ ਸਰਪੰਚ ਦਲਬੀਰ ਸਿੰਘ ਬਿੱਲਾ ਦੇ ਗ੍ਰਹਿ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਧਾਰਮਿਕ ਸਮਾਗਮ ਕਰਵਾਇਆ ਗਿਆ। ਅਖੰਡ ਪਾਠ ਦੇ ਭੋਗ ਉਪਰੰਤ ਸਜਾਏ ਗਏ ਧਾਰਮਿਕ ਦੀਵਾਨ ਵਿਚ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਜਸਪਿੰਦਰ ਸਿੰਘ ਤੇ ਢਾਡੀ ਜਥਾ ਭਾਈ ਗੁਰਨਾਮ ਸਿੰਘ ਐਮ.ਏ. ਵਲੋਂ ਸ਼ਬਦ ਕੀਰਤਨ ਤੇ ਗੁਰਬਾਣੀ ਵਿਚਾਰਾਂ ਰਾਹੀਂ ਆਈ ਹੋਈ ਸੰਗਤ ਨੂੰ ਨਿਹਾਲ ਕੀਤਾ ਗਿਆ । ਇਸ ਮੌਕੇ ਸਰਪੰਚ ਦਲਬੀਰ ਸਿੰਘ ਬਿੱਲਾ ਵਲੋਂ ਜਿੱਥੇ ਰਾਗੀ ਤੇ ਢਾਡੀ ਜਥੇ ਨੂੰ ਸਿਰੋਪਾਉ ਭੇਟ ਕੀਤੇ ਗਏ, ਉੱਥੇ ਹੀ ਸਮਾਗਮ ਵਿਚ ਵਿਸ਼ੇਸ਼ ਤੌਰ ’ਤੇ ਪਹੁੰਚੇ ਸਾਬਕਾ ਵਿਧਾਇਕ ਗੁਰਦਾਸਪੁਰ ਗੁਰਬਚਨ ਸਿੰਘ ਬੱਬੇਹਾਲੀ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਕਮਲਜੀਤ ਚਾਵਲਾ ਤੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਸਮੂਹ ਸੀਨੀਅਰ ਆਗੂਆਂ ਨੂੰ ਸਿਰੋਪਾ ਭੇਟ ਕੀਤੇ ਗਏ । ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਗੁਰਬਚਨ ਸਿੰਘ ਬੱਬੇਹਾਲੀ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਕਮਲਜੀਤ ਚਾਵਲਾ, ਹਰਚਰਨ ਸਿੰਘ ਮਗਰਮੁਦੀਆਂ, ਮਹਿੰਦਰ ਸਿੰਘ ਸੰਧੂ ਚੇਅਰਮੈਨ ਗੋਬਿੰਦ ਪਬਲਿਕ ਸਕੂਲ, ਬਲਦੇਵ ਸਿੰਘ ਜੀਵਨਚੱਕ, ਬਲਦੇਵ ਸਿੰਘ ਤਲਵੰਡੀ, ਮਲਕੀਤ ਸਿੰਘ ਫੌਜੀ, ਐਡਵੋਕੇਟ ਸੁਨੇਹਾ ਮੈਂਬਰ ਕੋਰ ਕਮੇਟੀ, ਬੀਬੀ ਮਨਜੀਤ ਕੌਰ ਹਲਕਾ ਪ੍ਰਧਾਨ ਇਸਤਰੀ ਵਿੰਗ, ਸਰਦੂਲ ਪਾਲ ਹਲਕਾ ਪ੍ਰਧਾਨ ਐਸ.ਸੀ. ਵਿੰਗ, ਸ਼ਰਨਜੀਤ ਸਿੰਘ ਹਲਕਾ ਪ੍ਰਧਾਨ ਯੂਥ ਐਸ.ਸੀ. ਵਿੰਗ, ਲੱਕੀ ਮਕੌੜਾ ਸਰਕਲ ਪ੍ਰਧਾਨ ਬੀ.ਸੀ. ਵਿੰਗ, ਅਜੈਬ ਸਿੰਘ ਗੁਲੇਲੜਾ ਹਲਕਾ ਪ੍ਰਧਾਨ ਕਲੀਚਪੁਰ, ਭੁਪਿੰਦਰ ਸਿੰਘ ਜਕੜੀਆ ਹਲਕਾ ਪ੍ਰਧਾਨ ਸਾਹੋਵਾਲ, ਜੁਝਾਰ ਸਿੰਘ ਸਰਕਲ ਪ੍ਰਧਾਨ ਗਾਜ਼ੀਕੋਟ, ਸੂਬਾ ਸਿੰਘ ਮਟਮ ਸਰਕਲ ਪ੍ਰਧਾਨ ਪਨਿਆੜ, ਪ੍ਰਵੀਨ ਠਾਕੁਰ ਸਰਕਲ ਪ੍ਰਧਾਨ ਦੀਨਾਨਗਰ, ਨਵਜੋਤ ਸਿੰਘ ਸੋਨੂੰ ਆਈ.ਟੀ. ਵਿੰਗ, ਲਵਪ੍ਰੀਤ ਸਿੰਘ ਤਲਵੰਡੀ, ਸੂਰਜ ਪ੍ਰਕਾਸ਼ ਹੈਪੀ ਪ੍ਰਧਾਨ ਕ੍ਰਿਸਚਨ ਵਿੰਗ, ਸੌਰਵ ਸ਼ਰਮਾ ਹਲਕਾ ਪ੍ਰਧਾਨ ਵਪਾਰ ਵਿੰਗ, ਵਿਨੇ ਪਰਿਆਲ ਪ੍ਰਧਾਨ ਐਸ.ਸੀ. ਵਿੰਗ, ਗਗਨ ਘੁੱਲਾ ਸਰਕਲ ਪ੍ਰਧਾਨ ਐਸ.ਸੀ. ਵਿੰਗ ਪਨਿਆੜ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਚਾਰ ਨਾਬਾਲਗ ਲੜਕੀਆਂ ਲਾਪਤਾ, ਵਿਆਹ ਦਾ ਝਾਂਸਾ ਦੇਣ ਦਾ ਦੋਸ਼ ਵਰਗਲਾਉਣ ਵਾਲੇ ਨੌਜਵਾਨਂ ਤੇ ਰਿਸ਼ਤੇਦਾਰ ਔਰਤਾਂ ਨਾਮਜ਼ਦ ਅਗਲੀ ਖ਼ਬਰ ਬੱਸ ਡੀਪੂ ਦੀ ਸਹੂਲਤ ਨਾ ਹੋਣ ਕਰਕੇ ਰੋਡਵੇਜ਼ ਮੁਲਾਜ਼ਮ ਪ੍ਰੇਸ਼ਾਨ
Ad Position 24