29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2026

ਚਾਰ ਨਾਬਾਲਗ ਲੜਕੀਆਂ ਲਾਪਤਾ, ਵਿਆਹ ਦਾ ਝਾਂਸਾ ਦੇਣ ਦਾ ਦੋਸ਼ ਵਰਗਲਾਉਣ ਵਾਲੇ ਨੌਜਵਾਨਂ ਤੇ ਰਿਸ਼ਤੇਦਾਰ ਔਰਤਾਂ ਨਾਮਜ਼ਦ

ਬਟਾਲਾ, 29 ਨਵੰਬਰ (ਰਾਕੇਸ਼ ਰੇਖੀ)- ਪੁਲਿਸ਼ ਜ਼ਿਲ੍ਹਾ ਬਟਾਲਾ ਦੇ ਵੱਖ-ਵੱਖ ਇਲਾਕਿਆਂ ਦੀਆਂ ਰਹਿਣ ਵਾਲੀਆਂ ਨਾਬਾਲਿਗ ਲੜਕੀਆਂ ਨੂੰ ਵਰਗਲਾ ਕੇ ਲੈ ਜਾਣ ਦੇ ਮਾਮਲੇ ਸਾਹਮਣੇ ਆਏ ਹਨ। ਥਾਣਾ ਸੇਖਵਾਂ ਹੇਠ ਆਉਂਦੇ ਪਿੰਡ ਦੇ ਰਹਿਣ ਵਾਲੇ ਇਕ ਪਿਤਾ ਨੇ ਸ਼ਿਕਾਇਤ ਦਰਜ਼ ਕਰਵਾਈ ਕਿ ਉਸ ਦੀ 15 ਸਾਲ ਦੀ ਬੇਟੀ ਅਤੇ ਦੂਸਰੇ ਪਿੰਡ ਦੀ ਰਹਿਣ ਵਾਲੀ ਇਕ ਹੋਰ ਲੜਕੀ ਆਪਸ ਵਿਚ ਸਹੇਲੀਆਂ ਹਨ।

Ad Position 21
No active advertisement
ਅਜੀਤ ਡੈਸਕ 30-11-2026
ਬਟਾਲਾ, 29 ਨਵੰਬਰ (ਰਾਕੇਸ਼ ਰੇਖੀ)- ਪੁਲਿਸ਼ ਜ਼ਿਲ੍ਹਾ ਬਟਾਲਾ ਦੇ ਵੱਖ-ਵੱਖ ਇਲਾਕਿਆਂ ਦੀਆਂ ਰਹਿਣ ਵਾਲੀਆਂ ਨਾਬਾਲਿਗ ਲੜਕੀਆਂ ਨੂੰ ਵਰਗਲਾ ਕੇ ਲੈ ਜਾਣ ਦੇ ਮਾਮਲੇ ਸਾਹਮਣੇ ਆਏ ਹਨ। ਥਾਣਾ ਸੇਖਵਾਂ ਹੇਠ ਆਉਂਦੇ ਪਿੰਡ ਦੇ ਰਹਿਣ ਵਾਲੇ ਇਕ ਪਿਤਾ ਨੇ ਸ਼ਿਕਾਇਤ ਦਰਜ਼ ਕਰਵਾਈ ਕਿ ਉਸ ਦੀ 15 ਸਾਲ ਦੀ ਬੇਟੀ ਅਤੇ ਦੂਸਰੇ ਪਿੰਡ ਦੀ ਰਹਿਣ ਵਾਲੀ ਇਕ ਹੋਰ ਲੜਕੀ ਆਪਸ ਵਿਚ ਸਹੇਲੀਆਂ ਹਨ। ਦੋਵੇਂ ਇਕੱਠੀਆਂ ਸਕੂਲ ਜਾਂਦੀਆਂ ਹਨ ਅਤੇ ਦੋਵਾਂ ਕੋਲ ਮੋਬਾਈਲ ਫੋਨ ਵੀ ਨਹੀਂ ਹੈ। ਬੀਤੇ ਦਿਨ ਉਹ ਦੋਵੇਂ ਇਕੱਠੀਆਂ ਸਵੇਰੇ ਸਕੂਲ ਗਈਆਂ ਸਨ ਪਰ ਪਤਾ ਲੱਗਿਆ ਹੈ ਕਿ ਦੋਵੇਂ ਸਕੂਲ ਨਹੀ ਪਹੁੰਚੀਆਂ। ਪਰਿਵਾਰਾਂ ਨੂੰ ਸ਼ੱਕ ਹੈ ਕਿ ਦੋਵਾਂ ਲੜਕੀਆਂ ਨੂੰ ਕੋਈ ਅਣਪਛਾਤੇ ਵਿਅਕਤੀ ਵਿਆਹ ਦਾ ਝਾਂਸਾ ਦੇ ਕੇ ਵਰਗਲਾ ਦੇ ਆਪਣੇ ਨਾਲ ਲੈ ਗਏ ਹਨ। ਰਿਸ਼ਤੇਦਾਰਾਂ ਦੇ ਵੀ ਲੜਕੀਆਂ ਨਹੀਂ ਪਹੁੰਚੀਆਂ। ਪੁਲਿਸ ਨੇ ਸ਼ਿਕਾਇਤ ਦੇ ਆਧਾਰ ’ਤੇ ਅਣਪਛਾਤਿਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਇਸੇ ਤਰ੍ਹਾਂ ਥਾਣਾ ਡੇਰਾ ਬਾਬਾ ਨਾਨਕ ਹੇਠ ਆਉਂਦ ਪਿੰਡ ਦੇ ਵਿਅਕਤੀ ਨੇ ਸ਼ਿਕਾਇਤ ਦਰਜ਼ ਕਰਵਾਈ ਕਿ ਉਸਦੀ 15 ਸਾਲ ਦੀ ਬੇਟੀ ਇਕ ਸਕੂਲ ਵਿਚ ਪੜ੍ਹਦੀ ਹੈ। ਬੀਤੇ ਦਿਨ ਉਹ ਅਤੇ ਉਸਦੀ ਪਤਨੀ ਕੰਮ ’ਤੇ ਗਏ ਹੋਏ ਸਨ। ਸ਼ਾਮ ਕਰੀਬ 7 ਵਜੇ ਉਸਦੀ ਬੇਟੀ ਨੂੰ ਇਕ ਨੌਜਵਾਨ ਵਿਆਹ ਦਾ ਝਾਂਸਾ ਦੇ ਕੇ ਆਪਣੇ ਲੈ ਗਿਆ। ਉਕਤ ਨੌਜਵਾਨ ਕੁਝ ਸਮੇਂ ਤੋਂ ਇਸ ਪਿੰਡ ਵਿਚ ਆਪਣੀ ਮਾਸੀ ਕੋਲ ਰਹਿ ਰਿਹਾ ਸੀ। ਪੁਲਿਸ ਨੇ ਰਵੀ ਤੇ ਉਸਦੀ ਮਾਸੀ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਇਸੇ ਤਰ੍ਹਾਂ ਥਾਣਾ ਘਣੀਏ ਕੇ ਬਾਂਗਰ ਦੇੇ ਇਕ ਪਿੰਡ ਦੇ ਰਹਿਣ ਵਾਲੇ ਇਕ ਵਿਅਕਤੀ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਸ ਦੀ ਨਾਬਾਲਿਗ ਬੇਟੀ ਇਕ ਸਕੂਲ ’ਚ ਪੜ੍ਹਦੀ ਹੈ। ਬੀਤੇ ਦਿਨ ਉਹ ਸਵੇਰੇ ਉਹ ਸਕੂਲ ਗਈ ਪਰ ਘਰ ਵਾਪਸ ਨਹੀ ਆਈ। ਹੁਣ ਉਨ੍ਹਾਂ ਨੂੰ ਪਤਾ ਲੱਗਿਆ ਹੈ ਕਿ ਵਿਸ਼ਾਲ ਉਨ੍ਹਾਂ ਦੇ ਪਿੰਡ ਆਪਣੀ ਭੂਆਂ ਦੇ ਘਰ ਉਹ ਉਸਦੀ ਬੇਟੀ ਨੂੂੰ ਵਰਗਲਾ ਕੇ ਲੈ ਗਿਆ ਹੈ। ਪੁਲਿਸ ਨੇ ਸ਼ਿਕਾਇਤ ਦੇ ਆਧਾਰ ’ਤੇ ਵਿਸ਼ਾਲ ਅਤੇ ਉਸਦੀ ਭੂਆ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਉਕਤ ਮਾਮਲਿਆਂ ਸੰਬੰਧੀ ਵੱਖ ਵੱਖ ਅਧਿਕਾਰੀਆਂ ਵਲੋਂ ਜਾਂਚ ਕੀਤੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਪਿੰਡ ਪੱਤੀ ਅਬਦਾਲ ਦੇ ਮੌਜੂਦਾ ਤੇ ਸਾਬਕਾ ਸਰਪੰਚ ਭਗਵਾਨਪੁਰੀਆ ਟੀਮ ’ਚ ਸ਼ਾਮਿਲ ਅਗਲੀ ਖ਼ਬਰ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ
Ad Position 24