ਬੱਸ ਡੀਪੂ ਦੀ ਸਹੂਲਤ ਨਾ ਹੋਣ ਕਰਕੇ ਰੋਡਵੇਜ਼ ਮੁਲਾਜ਼ਮ ਪ੍ਰੇਸ਼ਾਨ
ਗੁਰਦਾਸਪੁਰ, 29 ਨਵੰਬਰ (ਅਸ਼ੋਕ ਸ਼ਰਮਾ)- ਗੁਰਦਾਸਪੁਰ ਨੂੰ ਜ਼ਿਲ੍ਹਾ ਹੈੱਡਕੁਆਰਟਰ ਹੋਣ ਦਾ ਮਾਣ ਹਾਸਲ ਹੋਇਆ ਹੈ, ਪੰਜਾਬ ਸਰਕਾਰ ਵਲੋਂ ਸ਼ਹਿਰ ਅੰਦਰ ਬਾਬਾ ਬੰਦਾ ਸਿੰਘ ਬਹਾਦਰ ਇੰਟਰ ਸਟੇਟ ਬੱਸ ਟਰਮੀਨਲ ਬਣਾ ਦਿੱਤਾ ਹੋਇਆ ਹੈ ਪਰ ਬੱਸ ਡੀਪੂ ਦੀ ਸਹੂਲਤ ਨਾ ਹੋਣ ਕਰਕੇ ਤਕਨੀਕੀ ਮੁਲਾਜ਼ਮਾਂ ਨੂੰ ਆਪਣੇ ਕੰਮ ਸੰਬੰਧੀ ਬਟਾਲਾ ਡੀਪੂ ’ਚ ਜਾਣਾ ਪੈਂਦਾ ਹੈ । ਜਦੋਂ ਕਿ ਨਵਾਂ ਬੱਸ ਸਟੈਂਡ ਬਣ ਜਾਣ ਤੋਂ ਬਾਅਦ ਬੱਸ ਡੀਪੂ ਦੀ ਸਹੂਲਤ ਗੁਰਦਾਸਪੁਰ ਤੋਂ ਖਤਮ ਹੋ ਚੁੱਕੀ ਹੈ।
ਗ
ਗੁਰਦਾਸਪੁਰ ਸ਼ਹਿਰ ਅੰਦਰ ਬਣੇ ਬੱਸ ਸਟੈਂਡ ਦੀ ਤਸਵੀਰ ਤੇ ਜਾਣਕਾਰੀ ਦਿੰਦੇ ਹੋਏ ਮਨਮੋਹਣ ਸਿੰਘ ਭਾਗੋਵਾਲੀਆ । ਤਸਵੀਰ: ਵਿਸ਼ਾਲ ਮੁੰਨਾ
30-11-2026
ਗੁਰਦਾਸਪੁਰ, 29 ਨਵੰਬਰ (ਅਸ਼ੋਕ ਸ਼ਰਮਾ)- ਗੁਰਦਾਸਪੁਰ ਨੂੰ ਜ਼ਿਲ੍ਹਾ ਹੈੱਡਕੁਆਰਟਰ ਹੋਣ ਦਾ ਮਾਣ ਹਾਸਲ ਹੋਇਆ ਹੈ, ਪੰਜਾਬ ਸਰਕਾਰ ਵਲੋਂ ਸ਼ਹਿਰ ਅੰਦਰ ਬਾਬਾ ਬੰਦਾ ਸਿੰਘ ਬਹਾਦਰ ਇੰਟਰ ਸਟੇਟ ਬੱਸ ਟਰਮੀਨਲ ਬਣਾ ਦਿੱਤਾ ਹੋਇਆ ਹੈ ਪਰ ਬੱਸ ਡੀਪੂ ਦੀ ਸਹੂਲਤ ਨਾ ਹੋਣ ਕਰਕੇ ਤਕਨੀਕੀ ਮੁਲਾਜ਼ਮਾਂ ਨੂੰ ਆਪਣੇ ਕੰਮ ਸੰਬੰਧੀ ਬਟਾਲਾ ਡੀਪੂ ’ਚ ਜਾਣਾ ਪੈਂਦਾ ਹੈ । ਜਦੋਂ ਕਿ ਨਵਾਂ ਬੱਸ ਸਟੈਂਡ ਬਣ ਜਾਣ ਤੋਂ ਬਾਅਦ ਬੱਸ ਡੀਪੂ ਦੀ ਸਹੂਲਤ ਗੁਰਦਾਸਪੁਰ ਤੋਂ ਖਤਮ ਹੋ ਚੁੱਕੀ ਹੈ। ਸੂਬਾ ਚੇਅਰਮੈਨ ਲੋਕ ਸੰਘਰਸ਼ ਮੋਰਚਾ ਡਾ: ਮਨਮੋਹਨ ਸਿੰਘ ਭਾਗੋਵਾਲੀਆ ਨੇ ਦੱਸਿਆ ਕਿ ਪੰਜਾਬ ਅੰਦਰ ਪੰਜਾਬ ਸਰਕਾਰ ਨੇ ਬੱਸ ਸਟੈਂਡ ਆਧੁਨਿਕ ਕਿਸਮ ਦੇ ਬਣਾ ਦਿੱਤੇ ਹਨ ਪਰ ਕਈ ਸਹੂਲਤਾਂ ਤੋਂ ਵਾਂਝੇ ਹਨ । ਜਿਵੇਂ ਗੁਰਦਾਸਪੁਰ ਬੱਸ ਸਟੈਂਡ ਲੱਖਾਂ ਰੁਪਏ ਖਰਚ ਕਰਕੇ ਆਧੁਨਿਕ ਕਿਸਮ ਦਾ ਬਣਾ ਦਿੱਤਾ ਹੈ, ਜੋ ਅਨੇਕਾਂ ਬੁਨਿਆਦੀ ਸਹੂਲਤਾਂ ਤੋਂ ਸੱਖਣਾ ਹੈ। ਗੁਰਦਾਸਪੁਰ ਬੱਸ ਸਟੈਂਡ ਤੋਂ ਹਰ ਪ੍ਰਾਂਤ ਤੇ ਜ਼ਿਲ੍ਹਿਆਂ ਨੂੰ ਬੱਸਾਂ ਜਾਂਦੀਆਂ ਹਨ। ਜਦੋਂ ਸਰਕਾਰੀ ਬੱਸ ’ਚ ਤਕਨੀਕੀ ਨੁਕਸ ਪੈ ਜਾਂਦਾ ਹੈ ਤਾਂ ਬੱਸ ਡਰਾਈਵਰਾਂ ਨੂੰ ਬੱਸਾਂ ਲੈ ਕੇ ਬੱਸ ਡੀਪੂ ਬਟਾਲਾ ਜਾ ਕੇ ਤਕਨੀਕੀ ਨੁਕਸ ਠੀਕ ਕਰਵਾਉਣ ਪੈਂਦਾ ਹੈ ਜਿੱਥੇ ਸਮਾਂ ਬਰਬਾਦ ਹੁੰਦਾ ਹੈ ਉੱਥੇ ਸਰਕਾਰ ਨੂੰ ਆਰਥਿਕ ਬੋਝ ਵੀ ਝੱਲਣਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਗੁਰਦਾਸਪੁਰ ’ਚ ਬੱਸ ਡੀਪੂ ਬਣਾਉਣ ਦੀ ਅਨੇਕਾਂ ਵਾਰ ਮੰਗ ਉੱਠੀ ਹੈ ਪਰ ਕਿਸੇ ਵੀ ਸਿਆਸੀ ਆਗੂ ਨੇ ਸ਼ਹਿਰ ਦੀ ਮੁੱਖ ਸਮੱਸਿਆ ਵੱਲ ਧਿਆਨ ਨਹੀਂ ਦਿੱਤਾ ਜਿਸ ਕਰਕੇ ਸ਼ਹਿਰ ਵਾਸੀ ਸਿਆਸੀ ਆਗੂਆਂ ਤੋਂ ਕਾਫੀ ਖਫਾ ਨਜ਼ਰ ਆਉਂਦੇ ਹਨ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਾਸੋਂ ਮੰਗ ਕੀਤੀ ਹੈ ਕਿ ਗੁਰਦਾਸਪੁਰ ਜ਼ਿਲ੍ਹੇ ਨੂੰ ਫੌਰੀ ਤੌਰ ’ਤੇ ਬੱਸ ਡੀਪੂ ਦਿੱਤਾ ਜਾਵੇ ਜਿਸ ਨਾਲ ਮੁਲਾਜ਼ਮਾਂ ਤੇ ਤਕਨੀਕੀ ਮੁਲਾਜ਼ਮਾਂ ਦੀ ਖੱਜਲ ਖੁਆਰੀ ਹੋਣ ਤੋਂ ਬਚ ਸਕੇ ।