11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਬਾਦਲ ਸਰਕਾਰ ਆਉਣ ’ਤੇ ਨਸ਼ਾ ਤਸਕਰਾਂ ਨੂੰ ਬਿਨਾਂ ਜ਼ਮਾਨਤ ਤੋਂ 10 ਸਾਲ ਜੇਲ੍ਹ ਹੋਵੇਗੀ-ਹਰਸਿਮਰਤ ਕੌਰ ਬਾਦਲ

ਕਲਾਨੌਰ, 11 ਨਵੰਬਰ (ਪੁਰੇਵਾਲ)- ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਆਰੰਭ ਕੀਤੇ ਗਏ ‘ਮਾਵਾਂ ਧੀਆਂ ਦੀ ਲਲਕਾਰ, ਬੰਦ ਕਰਾਵਾਂਗੇ ਨਸ਼ੇ ਦਾ ਵਾਪਰ’ ਪ੍ਰੋਗਰਾਮ ਤਹਿਤ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਜਥੇ. ਸੁੱਚਾ ਸਿੰਘ ਲੰਗਾਹ ਦੇ ਸਹਿਯੋਗ ਤੇ ਹਲਕਾ ਡੇਰਾ ਬਾਬਾ ਨਾਨਕ ਦੇ ਮੁੱਖ ਸੇਵਾਦਾਰ ਸੁਖਜਿੰਦਰ ਸਿੰਘ ਲੰਗਾਹ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਦੇ ਸਥਾਨਕ ਦਫਤਰ ਵਿਖੇ ਕੀਤੀ ਗਈ ਰੈਲੀ ’ਚ ਪਹੁੰਚੇ ਬੀਬੀ ਹਰਸਿਮਰਤ ਕੌਰ ਬਾਦਲ ਮੈਂਬਰ ਪਾਰਲੀਮੈਂਟ ਨੇ ਮੌਜੂਦ ਬੀਬੀਆਂ ਨੂੰ ਹਲੂਣਦਿਆਂ ਕਿਹਾ ਕਿ ਹੁਣ ਸਮਾਂ ਕਿਸੇ ਲਾਲਚ ਜਾਂ ਕਿਸੇ ਦੇ ਝਾਂਸੇ ’ਚ ਆਉਣ ਦਾ ਨਹੀਂ, ਸਗੋਂ ਆਪਣੇ ਪੰਜਾਬ ਨੂੰ ਬਚਾਉਣ ਲਈ ਅੱਗੇ ਆਉਣ ਦਾ ਸਮਾਂ ਹੈ।

Ad Position 21
No active advertisement
‘ਲਲਕਾਰ ਰੈਲੀ’ ’ਚ ਪਹੁੰਚੀਆਂ ਵੱਡੀ ਗਿਣਤੀ ਔਰਤਾਂ ਦੇ ਇਕੱਠ ਸਮੇਤ ਬੀਬੀ ਹਰਸਿਮਰਤ ਕੌਰ ਬਾਦਲ, ਸੋਨੂੰ ਲੰਗਾਹ, ਹਰਭਜਨ ਕੌਰ, ਜ਼ਿਲ੍ਹਾ ਆਗੂ ਜੀਂਦੜ, ਹਲਕਾ ਪ੍ਰਧਾਨ ਭਿੰਡਰ ਤੇ ਹੋਰ। ਤਸਵੀਰ : ਪੁਰੇਵਾਲ 12-11-2026
ਕਲਾਨੌਰ, 11 ਨਵੰਬਰ (ਪੁਰੇਵਾਲ)- ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਆਰੰਭ ਕੀਤੇ ਗਏ ‘ਮਾਵਾਂ ਧੀਆਂ ਦੀ ਲਲਕਾਰ, ਬੰਦ ਕਰਾਵਾਂਗੇ ਨਸ਼ੇ ਦਾ ਵਾਪਰ’ ਪ੍ਰੋਗਰਾਮ ਤਹਿਤ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਜਥੇ. ਸੁੱਚਾ ਸਿੰਘ ਲੰਗਾਹ ਦੇ ਸਹਿਯੋਗ ਤੇ ਹਲਕਾ ਡੇਰਾ ਬਾਬਾ ਨਾਨਕ ਦੇ ਮੁੱਖ ਸੇਵਾਦਾਰ ਸੁਖਜਿੰਦਰ ਸਿੰਘ ਲੰਗਾਹ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਦੇ ਸਥਾਨਕ ਦਫਤਰ ਵਿਖੇ ਕੀਤੀ ਗਈ ਰੈਲੀ ’ਚ ਪਹੁੰਚੇ ਬੀਬੀ ਹਰਸਿਮਰਤ ਕੌਰ ਬਾਦਲ ਮੈਂਬਰ ਪਾਰਲੀਮੈਂਟ ਨੇ ਮੌਜੂਦ ਬੀਬੀਆਂ ਨੂੰ ਹਲੂਣਦਿਆਂ ਕਿਹਾ ਕਿ ਹੁਣ ਸਮਾਂ ਕਿਸੇ ਲਾਲਚ ਜਾਂ ਕਿਸੇ ਦੇ ਝਾਂਸੇ ’ਚ ਆਉਣ ਦਾ ਨਹੀਂ, ਸਗੋਂ ਆਪਣੇ ਪੰਜਾਬ ਨੂੰ ਬਚਾਉਣ ਲਈ ਅੱਗੇ ਆਉਣ ਦਾ ਸਮਾਂ ਹੈ। ਉਨ੍ਹਾਂ ਕਿਹਾ ਕਿ ਸੂਬੇ ’ਚ ਬਾਦਲ ਸਰਕਾਰ ਆਉਣ ’ਤੇ ਨਸ਼ਾ ਤਸਕਰਾਂ ਨੂੰ ਜਿੱਥੇ 10 ਸਾਲ ਦੀ ਜੇਲ੍ਹ ਹੋਵੇਗੀ ਉਥੇ ਉਨ੍ਹਾਂ ਦੀ 10 ਸਾਲ ਜ਼ਮਾਨਤ ਵੀ ਨਹੀਂ ਹੋਵੇਗੀ। ਇਸ ਤੋਂ ਪਹਿਲਾਂ ਸੁਖਜਿੰਦਰ ਸਿੰਘ ਸੋਨੂੰ ਲੰਗਾਹ ਨੇ ਸੰਬੋਧਨ ਦੌਰਾਨ ਬੀਬੀ ਬਾਦਲ ਦਾ ਹਲਕੇ ’ਚ ਆਉਣ ’ਤੇ ਸਵਾਗਤ ਕੀਤਾ ਤੇ ਰੈਲੀ ’ਚ ਸ਼ਾਮਲ ਹੋਣ ਵਾਲੀਆਂ ਬੀਬੀਆਂ ਦਾ ਧੰਨਵਾਦ ਕੀਤਾ। ਜਥੇ. ਸੁੱਚਾ ਸਿੰਘ ਲੰਗਾਹ ਸਮੇਤ ਜ਼ਿਲ੍ਹਾ ਆਗੂ ਬੀਬੀ ਸ਼ਰਨਜੀਤ ਕੌਰ ਜੀਂਦੜ, ਬੀਬੀ ਹਰਭਜਨ ਕੌਰ, ਬੀਬੀ ਹਰਪ੍ਰੀਤ ਕੌਰ, ਕੋਰ ਕਮੇਟੀ ਮੈਂਬਰ ਪਰਮਵੀਰ ਸਿੰਘ ਲਾਡੀ, ਇਸਤਰੀ ਅਕਾਲੀ ਦਲ ਦੀ ਹਲਕਾ ਪ੍ਰਧਾਨ ਕਰਨਦੀਪ ਕੌਰ ਭਿੰਡਰ ਸਮੇਤ ਹਲਕਾ ਡੇਰਾ ਬਾਬਾ ਨਾਨਕ ਤੇ ਕਲਾਨੌਰ ਅਕਾਲੀ ਜਥੇ ਵਲੋਂ ਬੀਬੀ ਬਾਦਲ ਨੂੰ ਹਲਕੇ ’ਚ ਪਹੁੰਚਣ ’ਤੇ ਜੀ ਆਇਆਂ ਆਖਿਆ ਗਿਆ ਤੇ ਸਨਮਾਨ ਕੀਤਾ ਗਿਆ। ਬੀਬੀ ਬਾਦਲ ਨੇ ਔਰਤਾਂ ਦੇ ਇਕੱਠ ਨੂੰ ਵੇਖ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਤੇ ਕਿਹਾ ਕਿ ਉਨ੍ਹਾਂ ਵਲੋਂ ਸ਼ੁਰੂ ਕੀਤੇ ਗਏ ਉਪਰਾਲੇ ਨੂੰ ਸਫਲਤਾ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੇ ਰਾਜ ਨੂੰ ਅੱਜ ਵੀ ਲੋਕ ਯਾਦ ਕਰ ਰਹੇ ਹਨ, ਕਿਉਂਕਿ ਸ: ਬਾਦਲ ਨੇ ਜੋ ਵੀ ਪੰਜਾਬ ਦੇ ਹਿੱਤ ਲਈ ਕਾਰਜ਼ ਕੀਤੇ, ਉਹ ਇਕ ਮੀਲ ਪੱਥਰ ਹਨ। ਉਨ੍ਹਾਂ ਔਰਤਾਂ ਨੂੰ ਕਿਹਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਵਲੋਂ ਬੀਬੀਆਂ ਦੀ ਫੌਜ ’ਚ ਸ਼ਾਮਲ ਹੋਣ ਲਈ ਦਿੱਤੇ ਗਏ ਨੰਬਰ ’ਤੇ ਮਿਸ ਕਾਲ ਦੇ ਕੇ ਹਿੱਸਾ ਬਣਨ। ਸੋਨੀਆ ਗਾਂਧੀ ਵਲੋਂ ਪ੍ਰਕਾਸ਼ਿਤ ਕਰਵਾਈ ਗਈ ਪੁਸਤਕ ’ਚ ਸਿੱਖਾਂ ਦੇ ਕਤਲੇਆਮ ਸੰਬੰਧੀ ਲਿਖਤ ’ਤੇ ਬੀਬੀ ਬਾਦਲ ਨੇ ਕਿਹਾ ਕਿ ਹਜ਼ਾਰਾਂ ਨਿਰਦੋਸ਼ ਸਿੱਖਾਂ ਦੇ ਕਤਲੇਆਮ ਦੇ 4 ਦਹਾਕਿਆਂ ਬਾਅਦ ਵੀ ਗਾਂਧੀ ਪਰਿਵਾਰ ’ਚੋਂ ਕਿਸੇ ਇਕ ਵਲੋਂ ਵੀ ਮੁਆਫੀ ਦਾ ਇਕ ਸ਼ਬਦ ਨਹੀਂ ਆਇਆ। ਬੀਬੀ ਬਾਦਲ ਨੇ ਕਿਹਾ ਕਿ ਲਗਦਾ ਹੈ ਕਿ ਕਾਂਗਰਸ ਪਾਰਟੀ ਲਈ ਇਹ ਨਸਲਕੁਸ਼ੀ ਸਿਰਫ ਇਕ ਮਾਮੂਲੀ ਗੱਲ ਹੈ ਤੇ ਜਨਤਕ ਤੌਰ ’ਤੇ ਗਾਂਧੀ ਪਰਿਵਾਰ ਵਲੋਂ ਆਪਣੇ ਕੀਤੇ ਦੀ ਮੁਆਫੀ ਮੰਗਣ ’ਚ ਇਹ ਨਕਾਮੀ ਹੀ ਉਨ੍ਹਾਂ ਦੇ ਝੂਠੇ ਅਫਸੋਸ ਦੇ ਢੋਂਗ ਤੋਂ ਪਰਦਾ ਚੁੱਕਦਾ ਹੈ। ਇਸ ਮੌਕੇ ਦਲਜੀਤ ਕੌਰ ਮੁਸਤਰਾਪੁਰ, ਬੀਬੀ ਬਲਵਿੰਦਰ ਕੌਰ ਅਲੀਸ਼ੇਰ, ਅਨੀਤਾ ਕੁਮਾਰੀ ਨਿੱਕੋਸਰਾਂ ਸਰਕਲ ਪ੍ਰਧਾਨ, ਅਮਰਜੀਤ ਕੌਰ ਸਾਬਕਾ ਪੰਚ, ਇੰਦਰਜੀਤ ਕੌਰ ਕਲਾਨੌਰ ਸਰਕਲ ਪ੍ਰਧਾਨ, ਰਾਜ ਕੌਰ ਸਰਕਲ ਪ੍ਰਧਾਨ, ਚਰਨਜੀਤ ਕੌਰ ਜ਼ਿਲ੍ਹਾ ਮੀਤ ਪ੍ਰਧਾਨ, ਊਸ਼ਾ ਪ੍ਰਧਾਨ ਅਗਵਾਨ, ਭੋਲੀ ਦੇੜ੍ਹ ਸਰਕਲ ਪ੍ਰਧਾਨ, ਰਾਣੀ ਸਾਲ੍ਹੇਚੱਕ ਸਰਕਲ ਪ੍ਰਧਾਨ, ਹਰਜੀਤ ਕੌਰ ਨੜਾਂਵਾਲੀ ਪਿੰਡ ਪ੍ਰਧਾਨ, ਮਲਕੀਤ ਕੌਰ ਘੁੰਮਣ ਖੁਰਦ ਸਰਕਲ ਪ੍ਰਧਾਨ, ਰਾਜਵਿੰਦਰ ਕੌਰ ਬਿਸ਼ਨਕੋਟ ਸਰਕਲ ਪ੍ਰਧਾਨ, ਰਮਨਦੀਪ ਕੌਰ ਪਕੀਵਾਂ ਸਰਕਲ ਪ੍ਰਧਾਨ, ਸਰਬਜੀਤ ਕੌਰ ਰਾਮਾਂ ਤਲਵੰਡੀ ਸਰਕਲ ਪ੍ਰਧਾਨ, ਹਰਤਿੰਦਰ ਕੌਰ ਸਰਕਲ ਪ੍ਰਧਾਨ, ਮਨਜੀਤ ਕੌਰ ਸਰਕਲ ਪ੍ਰਧਾਨ, ਜੋਤੀ ਵਡਾਲਾ ਬਾਂਗਰ ਸਰਕਲ ਪ੍ਰਧਾਨ, ਕੁਲਵਿੰਦਰ ਕੌਰ ਪਿੰਡ ਮਾਨ, ਨਿਸ਼ਾ ਭੋਜਰਾਜ, ਸਰਬਜੀਤ ਕੌਰ, ਜੋਤੀ ਬਖਤਪੁਰ, ਬਲਜੀਤ ਕੌਰ ਕਲਾਨੌਰ , ਪੂਨਮ, ਮਨਜਿੰਦਰ ਕੌਰ ਸਹਾਰੀ ਤੋਂ ਇਲਾਵਾ ਵੱਡੀ ਗਿਣਤੀ ’ਚ ਹਲਕੇ ਦੀਆਂ ਔਰਤਾਂ ਵਲੋਂ ਰੈਲੀ ਪ੍ਰਤੀ ਉਤਸਾਹ ਵਿਖਾਇਆ ਗਿਆ।
Ad Position 22
No active advertisement
ਪਿਛਲੀ ਖ਼ਬਰ ਗੁਰਪ੍ਰੀਤ ਸਿੰਘ ਬਟਾਲਾ ਬਣੇ ਅਕਾਲੀ ਦਲ ਵਾਰਿਸ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਪ੍ਰਧਾਨ ਅਗਲੀ ਖ਼ਬਰ ਵਿਧਾਇਕ ਸ਼ੈਰੀ ਕਲਸੀ ਨੇ ‘ਮੇਰਾ ਘਰ-ਮੇਰੇ ਨਾਮ’ ਸਕੀਮ ਤਹਿਤ ਪਿੰਡ ਲੀਲ ਖੁਰਦ ਵਿਖੇ ਵੰਡੇ ਪ੍ਰਾਪਰਟੀ ਕਾਰਡ
Ad Position 24