11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਭਾਈ ਲਾਲੇਨੰਗਲ ਨੇ ਅਲੀਵਾਲ ਵਿਖੇ ਘਰ-ਘਰ ਤੇ ਦੁਕਾਨਾਂ ’ਚ ਜਾ ਕੇ ਪਾਰਟੀ ਦੀਆਂ ਨੀਤੀਆਂ ਤੋਂ ਕਰਵਾਇਆ ਜਾਣੂ

ਬਟਾਲਾ, 11 ਨਵੰਬਰ (ਸਤਿੰਦਰ ਸਿੰਘ)- ਗੁਰੂ ਘਰਾਂ ਦੀ ਆਨ-ਸ਼ਾਨ ਨੂੰ ਲੈ ਕੇ ਬਟਾਲਾ ਵਿਖੇ ਚੱਲ ਰਹੇ ਧਰਮ ਯੁੱਧ ਮੋਰਚਾ ਨੂੰ ਉਸ ਵਕਤ ਵੱਡਾ ਬਲ ਮਿਲਿਆ, ਜਦ ਬੁੱਢਾ ਦਲ ਦੇ ਮੁਖੀ ਜਥੇਦਾਰ ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਭਾਈ ਗੁਰਪ੍ਰੀਤ ਸਿੰਘ ਵਲੋਂ ਸਿੱਖੀ ਅਤੇ ਪੰਥ ਲਈ ਨਿਭਾਈਆਂ ਜਾ ਰਹੀਆਂ ਸੇਵਾਵਾਂ ਲਈ ਧੰਨਵਾਦ ਕੀਤਾ ਅਤੇ ਥਾਪੜਾ ਦਿੰਦੇ ਹੋਏ ਚੜ੍ਹਦੀ ਕਲਾ ਲਈ ਅਰਦਾਸ ਵੀ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਬਾਬਾ ਗੁਰਪ੍ਰੀਤ ਸਿੰਘ ਜਿਵੇਂ ਤੁਸੀਂ ਜਿਹੜਾ ਬਹੁਤ ਜ਼ਿਆਦਾ ਜੱਦੋ-ਜਹਿਦ ਕਰਦੇ ਹੋ, ਜਿਹੜਾ ਸਿੱਖੀ ਵਾਸਤੇ ਤੇ ਜਿੱਥੇ ਕੋਈ ਸੱਚਾਈ ਹੁੰਦੀ ਹੈ, ਉਸ ਵਾਸਤੇ ਤੁਸੀਂ ਖੜਦੇ ਹੋ, ਤੁਹਾਡਾ ਬਹੁਤ ਬਹੁਤ ਧੰਨਵਾਦ, ਮਹਾਰਾਜ ਚੜ੍ਹਦੀ ਕਲਾ ਕਰਨ, ਹਮੇਸ਼ਾ ਤੁਹਾਨੂੰ ਸੱਚਾਈ ’ਤੇ ਪਹਿਰਾ ਦੇਣ ਦਾ ਬਲ ਬਖ਼ਸ਼ਣ।

Ad Position 21
No active advertisement
ਭਾਈ ਗੁਰਪ੍ਰੀਤ ਸਿੰਘ ਨੂੰ ਸਨਮਾਨਿਤ ਕਰਦੇ ਬਾਬਾ ਬਲਬੀਰ ਸਿੰਘ। ਤਸਵੀਰ : ਜਤਿੰਦਰ ਕੱਦ 12-11-2026
ਬਟਾਲਾ, 11 ਨਵੰਬਰ (ਸਤਿੰਦਰ ਸਿੰਘ)- ਗੁਰੂ ਘਰਾਂ ਦੀ ਆਨ-ਸ਼ਾਨ ਨੂੰ ਲੈ ਕੇ ਬਟਾਲਾ ਵਿਖੇ ਚੱਲ ਰਹੇ ਧਰਮ ਯੁੱਧ ਮੋਰਚਾ ਨੂੰ ਉਸ ਵਕਤ ਵੱਡਾ ਬਲ ਮਿਲਿਆ, ਜਦ ਬੁੱਢਾ ਦਲ ਦੇ ਮੁਖੀ ਜਥੇਦਾਰ ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਭਾਈ ਗੁਰਪ੍ਰੀਤ ਸਿੰਘ ਵਲੋਂ ਸਿੱਖੀ ਅਤੇ ਪੰਥ ਲਈ ਨਿਭਾਈਆਂ ਜਾ ਰਹੀਆਂ ਸੇਵਾਵਾਂ ਲਈ ਧੰਨਵਾਦ ਕੀਤਾ ਅਤੇ ਥਾਪੜਾ ਦਿੰਦੇ ਹੋਏ ਚੜ੍ਹਦੀ ਕਲਾ ਲਈ ਅਰਦਾਸ ਵੀ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਬਾਬਾ ਗੁਰਪ੍ਰੀਤ ਸਿੰਘ ਜਿਵੇਂ ਤੁਸੀਂ ਜਿਹੜਾ ਬਹੁਤ ਜ਼ਿਆਦਾ ਜੱਦੋ-ਜਹਿਦ ਕਰਦੇ ਹੋ, ਜਿਹੜਾ ਸਿੱਖੀ ਵਾਸਤੇ ਤੇ ਜਿੱਥੇ ਕੋਈ ਸੱਚਾਈ ਹੁੰਦੀ ਹੈ, ਉਸ ਵਾਸਤੇ ਤੁਸੀਂ ਖੜਦੇ ਹੋ, ਤੁਹਾਡਾ ਬਹੁਤ ਬਹੁਤ ਧੰਨਵਾਦ, ਮਹਾਰਾਜ ਚੜ੍ਹਦੀ ਕਲਾ ਕਰਨ, ਹਮੇਸ਼ਾ ਤੁਹਾਨੂੰ ਸੱਚਾਈ ’ਤੇ ਪਹਿਰਾ ਦੇਣ ਦਾ ਬਲ ਬਖ਼ਸ਼ਣ। ਇਸ ਮੌਕੇ ਬਾਬਾ ਬਲਬੀਰ ਸਿੰਘ ਨੇ ਭਾਈ ਗੁਰਪ੍ਰੀਤ ਸਿੰਘ ਨੂੰ ਸਿਰੋਪਾਓ ਬਖਸ਼ਿਸ਼ ਕੀਤਾ। ਉਨ੍ਹਾਂ ਦੇ ਨਾਲ ਜਥੇਦਾਰ ਬਾਬਾ ਹਰਜੀਤ ਸਿੰਘ ਬਟਾਲੇ ਵਾਲੇ ਵੀ ਮੌਜੂਦ ਸਨ, ਜਿਨ੍ਹਾਂ ਭਾਈ ਗੁਰਪ੍ਰੀਤ ਸਿੰਘ ਵਲੋਂ ਬਟਾਲਾ ਵਿਚ ਕੀਤੇ ਜਾ ਰਹੇ ਧਰਮ ਯੁੱਧ ਮੋਰਚੇ ਦੇ ਸੰਘਰਸ਼ ਸੰਬੰਧੀ, ਬਾਬਾ ਬਲਬੀਰ ਸਿੰਘ ਨੂੰ ਸਾਰੀ ਜਾਣਕਾਰੀ ਦਿੱਤੀ ਗਈ। ਜ਼ਿਕਰਯੋਗ ਹੈ ਕਿ ਭਾਈ ਗੁਰਪ੍ਰੀਤ ਸਿੰਘ ਪਿਛਲੇ ਕਈ ਦਹਾਕਿਆਂ ਤੋਂ ਪੰਥਕ ਹਲਕਿਆਂ ਵਿਚ ਸੂਝਵਾਨ, ਧਾਰਮਿਕ ਬਿਰਤੀ ਦੇ ਸ਼ਰਧਾਵਾਨ ਪੱਤਰਕਾਰ ਦੇ ਤੌਰ ’ਤੇ ਜਾਣੇ ਜਾਂਦੇ ਹਨ ਜਦਕਿ ਪਿਛਲੇ ਪੰਜ ਸਾਲਾਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਨੂੰ ਰੋਕਣ ਲਈ ਅੱਠੇ ਪਹਿਰ ਟਹਿਲ ਸੇਵਾ ਲਹਿਰ, ਸ੍ਰੀ ਅਨੰਦਪੁਰ ਸਾਹਿਬ ਦੇ ਮੁੱਖ ਸੇਵਾਦਾਰ ਦੇ ਰੂਪ ਵਿਚ, ਟਾਵਰ ਮੋਰਚਾ ਸਮਾਣਾ ਦੇ ਮੋਰਚਾ ਕੋਆਰਡੀਨੇਟਰ ਦੇ ਰੂਪ ਵਿਚ ਅਤੇ ਹੁਣ ਧਰਮ ਯੁੱਧ ਮੋਰਚਾ ਬਟਾਲਾ ਦੇ ਕੋਆਰਡੀਨੇਟਰ ਦੇ ਰੂਪ ਵਿਚ ਪੰਥ ਦੀਆਂ ਵਡਮੁਲੀਆਂ ਸੇਵਾਵਾਂ ਨਿਭਾ ਰਹੇ ਹਨ। ਬਾਬਾ ਬਲਬੀਰ ਸਿੰਘ ਵਲੋਂ ਦਲ ਪੰਥ ਦੇ ਸਾਹਮਣੇ, ਬਾਬਾ ਨਾਗਰ ਸਿੰਘ ਹਰੀਆਂ ਵੇਲਾਂ, ਬਾਬਾ ਬਲਵਿੰਦਰ ਸਿੰਘ ਮਹਿਤਾ ਚੌਕ ਇੰਗਲੈਂਡ ਅਤੇ ਅਮਰੀਕਾ ਦੇ ਬੁੱਢਾ ਦਲ ਦੇ ਜਥੇਦਾਰਾਂ ਦੀ ਹਾਜ਼ਰੀ ਵਿਚ ਦਿੱਤੇ ਗਏ ਥਾਪੜੇ ਨਾਲ ਉਤਸ਼ਾਹਿਤ ਨਜ਼ਰ ਆਏ ਭਾਈ ਗੁਰਪ੍ਰੀਤ ਸਿੰਘ ਨੇ ਇਸ ਥਾਪੜੇ ਨੂੰ ਖ਼ਾਲਸਾ ਪੰਥ ਦੀ ਅਸੀਸ ਅਤੇ ਕਾਮਯਾਬੀ ਦੀ ਮੋਹਰ ਮੰਨਦੇ ਹੋਏ ਦੱਸਿਆ ਕਿ ਬਾਬਾ ਬਲਬੀਰ ਸਿੰਘ ਨੇ ਮੋਰਚੇ ਦੀ ਕਾਮਯਾਬੀ ਲਈ ਹਰ ਪੱਖ ਤੋਂ ਸਹਿਯੋਗ ਕਰਨ ਦਾ ਬਚਨ ਵੀ ਕੀਤਾ ਹੈ। ਇਸ ਮੌਕੇ ਧਰਮ ਯੁੱਧ ਮੋਰਚਾ ਬਟਾਲਾ ਦੇ ਆਗੂ ਬਾਬਾ ਗੁਰਦੀਪ ਸਿੰਘ ਭੁੱਲਰ, ਭਾਈ ਗੁਰਨਾਮ ਸਿੰਘ ਸਤਿਕਾਰ ਕਮੇਟੀ ਤੇ ਭਾਈ ਹਰਜਿੰਦਰ ਸਿੰਘ ਕਰਨਾਮਾ ਵੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਨਸ਼ਿਆਂ ਖਿਲਾਫ ਚਲਾਈ ਲਹਿਰ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ - ਗੁਰਬਚਨ ਸਿੰੰਘ ਬੱਬੇਹਾਲੀ ਅਗਲੀ ਖ਼ਬਰ ਨੈਸ਼ਨਲ ਹਾਈਵੇ-54 ’ਤੇ ਸੋਹਲ ਪੁਲ ਦੀਆਂ ਅੱਧੀਆਂ ਲਾਈਟਾਂ ਬੰਦ, ਰਾਹਗੀਰ ਪ੍ਰੇਸ਼ਾਨ
Ad Position 24