08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਠੇਕੇਦਾਰੀ ਸਿਸਟਮ ਹੋਇਆ ਖ਼ਤਮ, ਕਾਮਿਆਂ ਨੂੰ ਸਿੱਧੇ ਤੌਰ ’ਤੇ ਕੀਤਾ ਵਿਭਾਗ ’ਚ ਸ਼ਾਮਿਲ * ਵਰਕਰਾਂ ’ਚ ਖੁਸ਼ੀ ਦੀ ਲਹਿਰ

ਸ਼ਾਹਪੁਰ ਕੰਢੀ, 9 ਨਵੰਬਰ (ਰਣਜੀਤ ਸਿੰਘ)- ਲੰਮੇ ਸਮੇਂ ਤੋਂ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਵਰਕਰਾਂ ਅੱਗੇ ਝੁਕਦੇ ਹੋਏ ਬਿਜਲੀ ਵਿਭਾਗ ਦੇ ਪ੍ਰਬੰਧਨ ਹਾਈਡਲ ਪ੍ਰੋਜੈਕਟ ਵਿਚ ਠੇਕੇਦਾਰੀ ਪ੍ਰਣਾਲੀ ਨੂੰ ਖਤਮ ਕਰਨ ਅਤੇ ਕਾਮਿਆਂ ਨੂੰ ਸਿੱਧੇ ਵਿਭਾਗ ’ਚ ਸ਼ਾਮਿਲ ਕਰਨ ਦਾ ਇਤਿਹਾਸਕ ਫੈਸਲਾ ਲਿਆ ਹੈ। ਇਸ ਫੈਸਲੇ ਤੋਂ ਬਾਅਦ ਰਣਜੀਤ ਸਾਗਰ ਡੈਮ ਪਾਵਰ ਹਾਊਸ ਯੂ.

Ad Position 21
No active advertisement
ਅਜੀਤ ਡੈਸਕ 10-11-2026
ਸ਼ਾਹਪੁਰ ਕੰਢੀ, 9 ਨਵੰਬਰ (ਰਣਜੀਤ ਸਿੰਘ)- ਲੰਮੇ ਸਮੇਂ ਤੋਂ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਵਰਕਰਾਂ ਅੱਗੇ ਝੁਕਦੇ ਹੋਏ ਬਿਜਲੀ ਵਿਭਾਗ ਦੇ ਪ੍ਰਬੰਧਨ ਹਾਈਡਲ ਪ੍ਰੋਜੈਕਟ ਵਿਚ ਠੇਕੇਦਾਰੀ ਪ੍ਰਣਾਲੀ ਨੂੰ ਖਤਮ ਕਰਨ ਅਤੇ ਕਾਮਿਆਂ ਨੂੰ ਸਿੱਧੇ ਵਿਭਾਗ ’ਚ ਸ਼ਾਮਿਲ ਕਰਨ ਦਾ ਇਤਿਹਾਸਕ ਫੈਸਲਾ ਲਿਆ ਹੈ। ਇਸ ਫੈਸਲੇ ਤੋਂ ਬਾਅਦ ਰਣਜੀਤ ਸਾਗਰ ਡੈਮ ਪਾਵਰ ਹਾਊਸ ਯੂ.ਬੀ.ਡੀ.ਸੀ. ਮਲਿਕਪੁਰ ਅਤੇ ਪੈਸਕੋ ਏਜੰਸੀ ਰਾਹੀਆਂ ਆਪਣੀਆਂ ਸਾਲਾਂ ਤੋਂ ਸੇਵਾ ਨਿਭਾਅ ਰਹੇ ਸੈਂਕੜੇ ਕਾਮਿਆਂ ਦੀ ਉਡੀਕ ਖਤਮ ਹੋ ਗਈ ਹੈ । ਰਣਜੀਤ ਸਾਗਰ ਡੈਮ ਵਿਖੇ ਰੈਜ਼ੀਡੈਂਟ ਇੰਜੀਨੀਅਰ ਰਜਿੰਦਰਪਾਲ ਸਿੰਘ ਤੇ ਮਲਕਪੁਰ ਰੈਜ਼ੀਡੈਂਟ ਇੰਜੀਨੀਅਰ ਸ਼ੁਸੀਲ ਸੈਣੀ ਨੇ ਕਰਮਚੀਆਂ ਨੂੰ ਨਿਯੁਕਤੀ ਪੱਤਰ ਵੰਡੇ । ਹੁਣ ਤੱਕ ਠੇਕੇਦਾਰਾਂ ਅਧੀਨ ਕੰਮ ਕਰਨ ਵਾਲੇ ਇਨ੍ਹਾਂ ਕਰਮਚਾਰੀਆਂ ਨੂੰ ਮਹੀਨਾਵਾਰ ਤਨਖਾਹਾਂ ਵਿਚ ਦੇਰੀ, ਪੀ.ਐਫ. ਕਟੌਤੀਆਂ ਵਿਚ ਬੇਨਿਯਮੀਆਂ ਅਤੇ ਆਪਣੀਆਂ ਨੌਕਰੀਆਂ ਵਿਚ ਬੇਨਿਯਮੀਆਂ ਤੇ ਆਪਣੀਆਂ ਨੌਕਰੀਆਂ ਦੁਵਾਉਣ ਦਾ ਡਰ ਖਤਮ ਹੋ ਗਿਆ ਹੈ। ਸੂਬਾਈ ਬੁਲਾਰੇ ਹਰਜੀਤ ਸਿੰਘ ਨੇ ਇਸ ਫੈਸਲੇ ਦਾ ਸਵਾਗਤ ਕੀਤਾ । ਇਸ ਫੈਸਲੇ ਨਾਲ ਮੁਲਾਜ਼ਮਾਂ ਦਾ ਮਨੋਬਲ ਵਧੇਗਾ।
Ad Position 22
No active advertisement
ਪਿਛਲੀ ਖ਼ਬਰ ਵਿਸ਼ਵਕਰਮਾ ਦਿਵਸ ਸ਼ਰਧਾ ਤੇ ਉਤਸ਼ਾਹ ਮਨਾਇਆ ਅਗਲੀ ਖ਼ਬਰ ਢਾਕੀ ਇਲਾਕੇ ’ਚ ਕਬਾੜ ਦੀ ਦੁਕਾਨ ਨੂੰ ਲੱਗੀ ਭਿਆਨਕ ਅੱਗ * 10 ਤੋਂ 15 ਲੱਖ ਰੁਪਏ ਦੇ ਨੁਕਸਾਨ ਦਾ ਖਦਸ਼ਾ
Ad Position 24