08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਬਾਬਾ ਭੂਰੀ ਵਾਲੇ ਦੀ ਯਾਦ ’ਚ 3 ਦਿਨਾ ਸਾਲਾਨਾ ਜੋੜ ਮੇਲਾ ਅੱਜ ਤੋਂ

ਕੋਟਲੀ ਸੂਰਤ ਮੱਲ੍ਹੀ, 9 ਨਵੰਬਰ (ਕੁਲਦੀਪ ਸਿੰਘ ਨਾਗਰਾ)- ਧੰਨ-ਧੰਨ ਬਾਬਾ ਭੂਰੀਵਾਲਾ ਦੀ ਯਾਦ ’ਚ 3 ਰੋਜ਼ਾ ਸਾਲਾਨਾ ਪੜੇਵੀ ਜੋੜ ਮੇਲਾ ਪਿੰਡ ਅਲੀਨੰਗਲ, ਜੀਵਨ ਨੰਗਲ, ਡੇਰਾ ਪਠਾਣਾ ਤੇ ਸ਼ਿਕਾਰ ਮਾਛੀਆਂ ਦੀਆਂ ਸੰਗਤਾਂ ਵਲੋਂ ਇਲਾਕੇ ਦੇ ਸਹਿਯੋਗ ਨਾਲ ਅੱਡਾ ਬੋਹੜੀ ਵਿਖੇ 10 ਨਵੰਬਰ ਤੋਂ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਮੇਲਾ ਕਮੇਟੀ ਦੇ ਮੈਂਬਰਾਂ ਨੇ ਦੱਸਿਆ ਕਿ 10 ਨਵੰਬਰ ਨੂੰ ਗੁਰਦੁਆਰਾ ਬਾਬਾ ਭੂਰੀਵਾਲਾ ਵਿਖੇ ਅਖੰਡ ਪਾਠ ਦੇ ਭੋਗ ਪੈਣਗੇ ਤੇ ਪੱਗੜੀ ਦੀ ਰਸਮ ਹੋਵੇਗੀ ਤੇ ਉਪਰੰਤ ਖੁੱਲੇ ਪੰਡਾਲ ’ਚ ਧਾਰਮਿਕ ਦੀਵਾਨ ਸਜਾਏ ਜਾਣਗੇ।

Ad Position 21
No active advertisement
ਅਜੀਤ ਡੈਸਕ 10-11-2026
ਕੋਟਲੀ ਸੂਰਤ ਮੱਲ੍ਹੀ, 9 ਨਵੰਬਰ (ਕੁਲਦੀਪ ਸਿੰਘ ਨਾਗਰਾ)- ਧੰਨ-ਧੰਨ ਬਾਬਾ ਭੂਰੀਵਾਲਾ ਦੀ ਯਾਦ ’ਚ 3 ਰੋਜ਼ਾ ਸਾਲਾਨਾ ਪੜੇਵੀ ਜੋੜ ਮੇਲਾ ਪਿੰਡ ਅਲੀਨੰਗਲ, ਜੀਵਨ ਨੰਗਲ, ਡੇਰਾ ਪਠਾਣਾ ਤੇ ਸ਼ਿਕਾਰ ਮਾਛੀਆਂ ਦੀਆਂ ਸੰਗਤਾਂ ਵਲੋਂ ਇਲਾਕੇ ਦੇ ਸਹਿਯੋਗ ਨਾਲ ਅੱਡਾ ਬੋਹੜੀ ਵਿਖੇ 10 ਨਵੰਬਰ ਤੋਂ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਮੇਲਾ ਕਮੇਟੀ ਦੇ ਮੈਂਬਰਾਂ ਨੇ ਦੱਸਿਆ ਕਿ 10 ਨਵੰਬਰ ਨੂੰ ਗੁਰਦੁਆਰਾ ਬਾਬਾ ਭੂਰੀਵਾਲਾ ਵਿਖੇ ਅਖੰਡ ਪਾਠ ਦੇ ਭੋਗ ਪੈਣਗੇ ਤੇ ਪੱਗੜੀ ਦੀ ਰਸਮ ਹੋਵੇਗੀ ਤੇ ਉਪਰੰਤ ਖੁੱਲੇ ਪੰਡਾਲ ’ਚ ਧਾਰਮਿਕ ਦੀਵਾਨ ਸਜਾਏ ਜਾਣਗੇ। ਇਸ ਮੌਕੇ ਵੱਖ-ਵੱਖ ਜਥੇ ਸੰਗਤਾਂ ਨਾਲ ਸ਼ਾਨਾਮੱਤੇ ਸਿੱਖ ਇਤਿਹਾਸ ਤੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਣਗੇ ਤੇ ਆਥਣ ਸਮੇਂ ਇਨਾਮ ਪਹਿਲਵਾਨਾਂ ਦੀਆਂ ਕੁਸ਼ਤੀ ਆਂ ਹੋਣਗੀਆਂ। 11 ਨਵੰਬਰ ਨੂੰ ਧਾਰਮਿਕ ਦੀਵਾਨ ਸੱਜਣਗੇ ਤੇ ਬਾਅਦ ਦੁਪਹਿਰ ਅੰਤਰਰਾਸ਼ਟਰੀ ਖਿਡਾਰੀਆਂ ਨਾਲ ਸੱਜੀਆਂ ਕਬੱਡੀ ਟੀਮਾਂ ਦਰਮਿਆਨ ਪ੍ਰਦਰਸ਼ਨੀ ਮੈਚ ਹੋਵੇਗਾ ਜਦੋਂ ਕਿ ਇਸੇ ਤਰ੍ਹਾਂ 12 ਨਵੰਬਰ ਨੂੰ ਪੰਥ ਦੇ ਪ੍ਰਸਿੱਧ ਕਵੀਸ਼ਰ ਤੇ ਢਾਡੀ ਜਥੇ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਣਗੇ, ਜਦੋਂ ਕਿ ਇੰਟਰਨੈਸ਼ਨਲ ਕਬੱਡੀ ਕਲੱਬਾਂ ਦਰਮਿਆਨ ਸ਼ੋਅ ਮੈਚ ਹੋਵੇਗਾ ਤੇ ਇਸ ਤੋਂ ਇਲਾਵਾ ਇਨਾਮੀ ਪਹਿਲਵਾਨਾਂ ਦੀਆਂ ਕੁਸ਼ਤੀਆਂ ਹੋਣਗੇ।
Ad Position 22
No active advertisement
ਪਿਛਲੀ ਖ਼ਬਰ ਪੈਨਸ਼ਨਰ ਐਸੋਸੀਏਸ਼ਨ ਮੰਡਲ ਧਾਰੀਵਾਲ ਦੀ ਮੀਟਿੰਗ ਹੋਈ ਅਗਲੀ ਖ਼ਬਰ ਧਾਰੀਵਾਲ ਵਿਖੇ ਨੋਬਲ ਹੌਂਡਾ ’ਚ ਬਾਬਾ ਵਿਸ਼ਵਕਰਮਾ ਦਿਵਸ ਧੂਮ-ਧਾਮ ਨਾਲ ਮਨਾਇਆ
Ad Position 24